ਪੰਜਾਬ ਵਿੱਚ ਦੋ ਹਜਾਰ ਬਾਈ ਦੀਆਂ ਚੋਣਾਂ ਨਜ਼ਦੀਕ ਹਨ।ਇਸ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣ ਲਈ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ।ਇਨ੍ਹਾਂ ਸਿਆਸੀ ਪਾਰਟੀਆਂ ਵੱਲੋਂ ਕੁਝ ਅਜਿਹੇ ਐਲਾਨ ਕੀਤੇ ਜਾ ਰਹੇ ਹਨ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾਵੇਗੀ ਜਾਂ ਫਿਰ ਆਟਾ ਦਾਲ ਸਕੀਮਾਂ ਜਾਰੀ ਰੱਖੀਆਂ ਜਾਣਗੀਆਂ।ਸੋ ਜੇਕਰ ਅਸਲ ਵਿੱਚ ਵੇਖਿਆ ਜਾਵੇ ਤਾਂ ਪੰਜਾਬ ਦੇ ਲੋਕ ਭਿਖਾਰੀ ਬਣਾ ਦਿੱਤੇ ਗਏ ਹਨ ਅਤੇ ਲੋਕਾਂ ਵੱਲੋਂ ਵੀ ਸਮਝਦਾਰੀ ਨਹੀਂ ਦਿਖਾਈ ਜਾ ਰਹੀ, ਜੇਕਰ ਕੋਈ ਸਿਆਸੀ ਪਾਰਟੀ ਉਨ੍ਹਾਂ ਨੂੰ ਆਟਾ
ਦਾਲ ਸਕੀਮ ਦੀ ਦਾ ਲਾਲਚ ਦਿੰਦੀ ਹੈ ਤਾਂ ਲੋਕ ਬਹੁਤ ਜ਼ਿਆਦਾ ਖ਼ੁਸ਼ ਹੋ ਜਾਂਦੇ ਹਨ ਅਤੇ ਵੱਖੋ ਵੱਖਰੇ ਤਰੀਕਿਆਂ ਨਾਲ ਸਿਆਸੀ ਪਾਰਟੀਆਂ ਵੱਲੋਂ ਆਪਣਾ ਮਤਲਬ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਇਸੇ ਮੁੱਦੇ ਉੱਤੇ ਲੱਖਾ ਸਧਾਣਾ ਨੇ ਗੱਲਬਾਤ ਕੀਤੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਅਸਲ ਮੁੱਦੇ ਕੁਝ ਹੋਰ ਹਨ।ਪਰ ਸਿਆਸੀ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਆਟਾ ਦਾਲ ਸਕੀਮਾਂ ਵਿੱਚ ਉਲਝਾ ਰਹੀਆਂ ਹਨ।ਪਰ ਲੋਕਾਂ ਨੂੰ ਇੱਥੇ ਸਮਝਦਾਰੀ ਵਰਤਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਦੇ ਅਸਲੀ ਮੁੱਦੇ ਮਹਿੰਗਾਈ ਬੇਰੁਜ਼ਗਾਰੀ ਨਸ਼ੇ ਬੇਅਦਬੀ ਮਾਮਲੇ ਅਤੇ ਪੰਜਾਬ ਦੇ ਉਹ ਹੱਕ ਹਨ ਜੋ ਪੰਜਾਬ
ਕੋਲੋਂ ਖੋਹੇ ਜਾ ਰਹੇ ਹਨ ਲੱਖਾ ਸਿਧਾਣਾ ਨੇ ਜਾਣਕਾਰੀ ਦਿੱਤੀ ਕਿ ਜੇਕਰ ਪੰਜਾਬ ਦੇ ਲੋਕ ਨਹੀਂ ਜਾਗੇ ਤਾਂ ਆਉਣ ਵਾਲੇ ਸਮੇਂ ਦੇ ਵਿਚ ਚੰਡੀਗੜ੍ਹ ਵਿਚ ਜੋ ਪੰਜਾਬ ਦੀ ਯੂਨੀਵਰਸਿਟੀ ਹੈ,ਉਸ ਨੂੰ ਵੀ ਪੰਜਾਬ ਨਾਲੋਂ ਅਲੱਗ ਕਰ ਦਿੱਤਾ ਜਾਵੇਗਾ ਅਤੇ ਪੰਜਾਬ ਦਾ ਅਧਿਕਾਰ ਚੰਡੀਗਡ਼੍ਹ ਤੋਂ ਉੱਠ ਜਾਵੇਗਾ।ਇਸ ਦੌਰਾਨ ਲੱਖਾਂ ਸ਼ਰਧਾਲੂਆਂ ਨੇ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸਾਂਝੀਆਂ ਕੀਤੀਆਂ,ਜਿਨ੍ਹਾਂ ਉੱਤੇ ਪੰਜਾਬ ਦੇ ਲੋਕਾਂ ਨੂੰ ਵਿਚਾਰ ਕਰਨਾ ਚਾਹੀਦਾ ਹੈ।ਲੱਖਾ ਸਧਾਣਾ ਦਾ ਕਹਿਣਾ ਹੈ ਕਿ ਲੋਕਾਂ ਨੂੰ
ਭਿਖਾਰੀ ਨਹੀਂ ਬਣਨਾ ਚਾਹੀਦਾ,ਉਨ੍ਹਾਂ ਨੂੰ ਕੰਮ ਦੀ ਮੰਗ ਕਰਨੀ ਚਾਹੀਦੀ ਹੈ।