ਇਹ ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਬੱਚੇ ਹਨ,ਜਿਨ੍ਹਾਂ ਦੇ ਮਾਤਾ ਪਿਤਾ ਉਨ੍ਹਾਂ ਕੋਲੋਂ ਦੂਰ ਹੋ ਚੁੱਕੇ ਹਨ। ਜਿਸ ਕਾਰਨ ਇਹ ਬੱਚੇ ਅਨਾਥ ਹੋ ਜਾਂਦੇ ਹਨ ਅਤੇ ਇਨ੍ਹਾਂ ਨੂੰ ਆਪਣਾ ਢਿੱਡ ਭਰਨ ਲਈ ਬਹੁਤ ਸਾਰੇ ਲੋਕਾਂ ਦੇ ਅੱਗੇ ਹੱਥ ਅੱਡਣੇ ਪੈਂਦੇ ਹਨ।ਪਰ ਕੁਝ ਬੱਚੇ ਅਜਿਹੇ ਹੁੰਦੇ ਹਨ,ਜੋ ਆਪਣੀ ਮਿਹਨਤ ਦੀ ਕਮਾਈ ਨਾਲ ਆਪਣਾ ਢਿੱਡ ਭਰਨ ਦੀ ਕੋਸ਼ਿਸ਼ ਕਰਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਮਾਛੀਵਾੜਾ ਦੇ ਅਰਾਈਆਂਵਾਲਾ ਮੁਹੱਲੇ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਇੱਕ ਪਰਿਵਾਰ ਵਿੱਚ ਛੇ ਬੱਚੇ ਹਨ ਅਤੇ ਇਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਇਨ੍ਹਾਂ ਨਾਲੋਂ ਅਲੱਗ ਹੋ ਚੁੱਕੇ ਹਨ।ਜਾਣਕਾਰੀ ਮੁਤਾਬਕ ਇਨ੍ਹਾਂ ਬੱਚਿਆਂ ਦੀ ਮਾਤਾ ਦੀ ਮੌਤ ਹੋ ਚੁੱਕੀ
ਹੈ ਅਤੇ ਪਿਤਾ ਇਨ੍ਹਾਂ ਨੂੰ ਛੱਡ ਕੇ ਜਾ ਚੁੱਕੇ ਹਨ।ਇਸ ਪਰਿਵਾਰ ਵਿਚ ਇੱਕ ਪੰਜ ਮਹੀਨੇ ਦਾ ਬੱਚਾ ਵੀ ਹੈ,ਜਿਸ ਨੂੰ ਉਸ ਦੀ ਵੱਡੀ ਭੈਣ ਵੱਲੋਂ ਸਾਂਭਿਆ ਜਾਂਦਾ ਹੈ।ਜਾਣਕਾਰੀ ਮੁਤਾਬਕ ਇਸ ਪਰਿਵਾਰ ਵਿੱਚੋਂ ਜਿੰਨੇ ਵੀ ਬੱਚੇ ਹਨ ਉਨ੍ਹਾਂ ਨੂੰ ਇਹ ਵੱਡੀ ਭੈਣ ਹੀ ਸਾਂਭਦੀ ਹੈ।ਉਸ ਨਾਲ ਗੱਲਬਾਤ ਕਰਨ ਤੇ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਉਸ ਦੀ ਮਾਤਾ ਨਾਲ ਕਾਫੀ ਸਦਾ ਕੁੱਟਮਾਰ ਕਰਿਆ ਕਰਦੇ ਸੀ। ਉਸ ਤੋਂ ਬਾਅਦ ਉਹ ਇਨ੍ਹਾਂ ਨੂੰ ਛੱਡ ਕੇ ਚਲੇ ਗਏ।ਉਸ ਤੋਂ ਬਾਅਦ ਇਨ੍ਹਾਂ ਦੀ ਮਾਤਾ ਦੀ ਤਬੀਅਤ ਕਾਫੀ ਜ਼ਿਆਦਾ ਖ਼ਰਾਬ ਰਹਿਣ ਲੱਗੀ ਅਤੇ ਬਾਅਦ ਵਿਚ ਇਨ੍ਹਾਂ ਦੀ ਮਾਤਾ ਨੇ ਦਮ ਤੋੜ ਦਿੱਤਾ ਅਤੇ ਸਾਰੀ ਜ਼ਿੰਮੇਵਾਰੀ ਹੁਣ ਇਸ ਉੱਤੇ ਆ ਗਈ ਹੈ।ਇਹ ਜੋ
ਵੀ ਥੋੜ੍ਹਾ ਬਹੁਤਾ ਕੰਮ ਕਰਕੇ ਆਉਂਦੀ ਹੈ ਅਤੇ ਉਸ ਤੋਂ ਜੋ ਇਸ ਨੂੰ ਕਮਾਈ ਹੁੰਦੀ ਹੈ ਉਸ ਦੇ ਸਹਾਰੇ ਹੀ ਇਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਹੈ। ਇਸ ਲੜਕੀ ਦਾ ਕਹਿਣਾ ਹੈ ਕਿ ਇਹ ਮਿਹਨਤ ਕਰਕੇ ਕਮਾ ਕੇ ਆਪਣਾ ਗੁਜ਼ਾਰਾ ਕਰ ਲੈਣਗੇ।ਪਰ ਇਨ੍ਹਾਂ ਕੋਲ ਕੋਈ ਸੁਰੱਖਿਅਤ ਘਰ ਨਹੀਂ ਹੈ, ਕਿਉਂਕਿ ਜਿਸ ਘਰ ਦੀ ਛੱਤ ਹੇਠਾਂ ਇਹ ਰਹਿ ਰਹੇ ਹਨ ਉਸ ਦੀ ਹਾਲਤ ਖ਼ਰਾਬ ਹੈ।ਇਸ ਲੜਕੀ ਵੱਲੋਂ ਸਰਕਾਰ ਅੱਗੇ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਕਿ ਇਸ ਨੂੰ ਘਰ ਬਣਵਾ ਕੇ ਦਿੱਤਾ ਜਾਵੇ। ਇਸ ਮਾਮਲੇ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ।ਬਹੁਤ ਸਾਰੇ ਲੋਕਾਂ ਵੱਲੋਂ ਸੁਝਾਅ ਦਿੱਤੇ ਜਾ ਰਹੇ ਹਨ ਕਿ ਇੰਨਾ ਵੱਡਾ ਪਰਿਵਾਰ ਅੱਜ ਦੀ ਮਹਿੰਗਾਈ ਦੇ ਵਿੱਚ ਪਾਲਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ।ਇਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਸੋਚਣਾ ਚਾਹੀਦਾ ਸੀ।ਬਹੁਤ ਸਾਰੇ ਲੋਕਾਂ ਦਾ
ਕਹਿਣਾ ਹੈ ਕਿ ਇਨ੍ਹਾਂ ਦੀ ਮਦਦ ਹੋਣੀ ਚਾਹੀਦੀ ਹੈ ਤਾਂ ਜੋ ਇਹ ਬੱਚੇ ਆਪਣਾ ਗੁਜ਼ਾਰਾ ਕਰ ਸਕਣ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ, ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।