ਕਿਸਾਨਾਂ ਨੇ ਘੇਰ ਲਿਆ ਕਾਂਗਰਸੀ ਵਿਧਾਇਕ ,ਐੱਸ ਐੱਚ ਓ ਨੇ ਦਿੱਤੀ ਕਿਸਾਨਾਂ ਨੂੰ ਇਹ ਵੱਡੀ ਧਮਕੀ

Uncategorized

ਪੰਜਾਬ ਵਿੱਚ ਦੋ ਹਜਾਰ ਬਾਈ ਦੀਆਂ ਚੋਣਾਂ ਨਜ਼ਦੀਕ ਹਨ, ਜਿਸ ਕਾਰਨ ਸਿਆਸੀ ਪਾਰਟੀਆਂ ਵੱਲੋਂ ਵੱਖੋ ਵੱਖਰੇ ਤਰੀਕੇ ਅਪਣਾਏ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਲੋਕਾਂ ਦੇ ਵਿੱਚ ਆਪਣੇ ਲਈ ਜਗ੍ਹਾ ਬਣਾ ਸਕਣ।ਇਸੇ ਲਈ ਹੁਣ ਸਰਕਾਰਾਂ ਵੱਲੋਂ ਅਜਿਹੇ ਫੈਸਲੇ ਲਏ ਜਾ ਰਹੇ ਹਨ ਤਾਂ ਜੋ ਲੋਕਾਂ ਦਾ ਦਿਲ ਜਿੱਤਿਆ ਜਾ ਸਕੇ।ਪਿਛਲੇ ਦਿਨੀਂ ਕਾਂਗਰਸੀ ਐੱਮਐੱਲਏ ਬਨੂੜ ਸ਼ਹਿਰ ਦੇ ਬੱਚੇ ਇਕ ਸਟੇਡੀਅਮ ਦਾ ਉਦਘਾਟਨ ਕਰਨ ਲਈ ਆਏ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਟੇਡੀਅਮ ਲਈ ਪੰਜਾਹ ਲੱਖ ਰੁਪਏ ਰੁਪਏ ਦਿੱਤੇ ਹਨ।ਇਸ ਮੌਕੇ ਬਹੁਤ ਸਾਰੇ ਬੱਚੇ ਵੀ ਇਸ ਸਟੇਡੀਅਮ ਦੇ

ਵਿੱਚ ਪਹੁੰਚੇ ਨਾਲ ਹੀ ਕਿਸਾਨਾਂ ਨੇ ਇਸ ਕਾਂਗਰਸੀ ਐਮ ਐਲ ਏ ਦਾ ਵਿਰੋਧ ਕੀਤਾ।ਪਰ ਇਸ ਮੌਕੇ ਸ਼ਹਿਰ ਬਨੂੜ ਦੇ ਐਸਐਚਓ ਨੇ ਕਿਸਾਨਾਂ ਦੇ ਨਾਲ ਕਾਫੀ ਜ਼ਿਆਦਾ ਭੱਦੀ ਸ਼ਬਦਾਵਲੀ ਵਿੱਚ ਗੱਲਬਾਤ ਕੀਤੀ। ਇਸ ਐਸਐਚਓ ਦਾ ਕਹਿਣਾ ਸੀ ਕਿ ਉਹ ਸੜਕ ਪਾਰ ਕਰਕੇ ਦਿਖਾਉਣ ਅਤੇ ਉਹ ਇਨ੍ਹਾਂ ਦੀ ਜੀਭ ਖਿੱਚ ਦੇਵੇਗਾ ਅਤੇ ਇੱਥੇ ਉਸਦਾ ਨੇ ਕਿਸਾਨਾਂ ਨੂੰ ਜਾਨੋਂ ਮਾਰਨ ਦੀਆਂ ਧ-ਮ-ਕੀ-ਆਂ ਵੀ ਦਿੱਤੀਆਂ।ਸੋ ਇੱਥੇ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ ਭਾਵੇਂ ਕਿ ਕਿਸਾਨਾਂ ਵੱਲੋਂ ਪੁਲੀਸ ਨਾਲ ਜੱਦੋ ਜਹਿਦ ਨਹੀਂ ਕੀਤੀ ਗਈ।ਪਰ ਉਨ੍ਹਾਂ ਦਾ ਕਹਿਣਾ ਸੀ ਕਿ ਉਹ

ਡਿਵਾਈਡਰ ਤੇ ਖੜ੍ਹ ਕੇ ਕਾਂਗਰਸੀਆਂ ਮੇਲੇ ਦਾ ਵਿਰੋਧ ਕਰਨਗੇ।ਪਰ ਐੱਸ ਐੱਚ ਓ ਦਾ ਕਹਿਣਾ ਸੀ ਕਿ ਉਹ ਸੜਕ ਦੇ ਦੂਸਰੇ ਪਾਸੇ ਜਾ ਕੇ ਵਿਰੋਧ ਪ੍ਰਦਰਸ਼ਨ ਕਰਨ।ਕਿਉਂਕਿ ਜੇਕਰ ਉਹ ਇੱਥੇ ਖਡ਼੍ਹਨਗੇ ਤਾਂ ਕੋਈ ਵੀ ਹਾਦਸਾ ਹੋ ਸਕਦਾ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ।ਪਰ ਜਿਸ ਤਰੀਕੇ ਨਾਲ ਇਸ ਮਾਮਲੇ ਵਿਚ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਅਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾ ਰਿਹਾ ਉਸ ਨਾਲ ਕਿਸਾਨਾਂ ਦਾ ਗੁੱਸਾ ਵੀ ਵੱਧਦਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਸ ਸਮੇਂ ਤੱਕ ਕੋਈ ਵੀ ਸਿਆਸੀ

ਪਾਰਟੀ ਦਾ ਲੀਡਰ ਆਪਣਾ ਕੋਈ ਵੀ ਸਮਾਗਮ ਨਹੀਂ ਕਰ ਸਕਦਾ।ਪਰ ਫਿਰ ਵੀ ਬਹੁਤ ਸਾਰੇ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਆਪਣੇ ਸਮਾਗਮ ਕੀਤੇ ਜਾ ਰਹੇ ਹਨ।

Leave a Reply

Your email address will not be published.