ਬਹੁਤ ਲੰਮੇ ਸਮੇਂ ਤੋਂ ਲਵਪ੍ਰੀਤ ਸਿੰਘ ਲਾਡੀ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਲਈ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਵੀ ਲਗਾਤਾਰ ਪੋਸਟਾਂ ਪਾਈਆਂ ਕਿ ਲਵਪ੍ਰੀਤ ਸਿੰਘ ਲਾਡੀ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਪ੍ਰਦਰਸ਼ਨ ਵੀ ਕੀਤਾ,ਪਰ ਫਿਰ ਵੀ ਇਸ ਮਾਮਲੇ ਵਿੱਚ ਕੁਝ ਖ਼ਾਸ ਕਾਰਵਾਈ ਨਹੀਂ ਕੀਤੀ ਜਾ ਰਹੀ।ਲਵਪ੍ਰੀਤ ਸਿੰਘ ਲਾਡੀ ਦੇ ਚਾਚੇ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਦੇਸ਼ ਦੇ ਪ੍ਰਸ਼ਾਸਨ ਉੱਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਹੈ, ਕਿਉਂਕਿ
ਜਦੋਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਇਹ ਕਹਿ ਰਹੇ ਹਨ ਕਿ ਉਨ੍ਹਾਂ ਦੀ ਗੱਲਬਾਤ ਨਹੀਂ ਸੁਣੀ ਜਾ ਰਹੀ ਤਾਂ ਇਹ ਤਾਂ ਉਨ੍ਹਾਂ ਦੇ ਸਾਹਮਣੇ ਕੁਝ ਵੀ ਨਹੀਂ ਹਨ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ਸਰਕਾਰ ਤੋਂ ਉਮੀਦ ਹੈ ਕਿ ਜੇਕਰ ਬੇਅੰਤ ਕੌਰ ਬਾਜਵਾ ਦੀ ਗਲਤੀ ਨਿਕਲਦੀ ਹੈ ਤਾਂ ਉਹ ਉਸ ਨੂੰ ਡਿਪੋਰਟ ਜ਼ਰੂਰ ਕਰਨਗੇ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਡਿਪੋਰਟ ਸ਼ਬਦ ਸੁਣਨਾ ਲਈ ਬਹੁਤ ਛੋਟਾ ਲੱਗਦਾ ਹੈ, ਪਰ ਕਿਸੇ ਨੂੰ ਡਿਪੋਰਟ ਕਰਵਾਉਣਾ ਬਹੁਤ ਸੌਖਾ ਨਹੀਂ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਪ੍ਰਸ਼ਾਸਨ ਵੱਲੋਂ ਬਹੁਤ ਢਿੱਲੀ ਕਾਰਵਾਈ ਕੀਤੀ ਜਾ ਰਹੀ
ਹੈ।ਇੱਥੇ ਉਹਨਾਂ ਨੇ ਰਾਜਨੀਤਕ ਪਾਰਟੀਆਂ ਦੀ ਸ਼ਹਿ ਹੋਣ ਦਾ ਖਦਸ਼ਾ ਵੀ ਜਤਾਇਆ ਹੈ।ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹੈ,ਜਿਸ ਕਾਰਨ ਉਹ ਖੁੱਲ੍ਹ ਕੇ ਇਸ ਮਾਮਲੇ ਉੱਤੇ ਟਿੱਪਣੀ ਨਹੀਂ ਕਰ ਸਕਦੇ।ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਅਜੇ ਤੱਕ ਬਰਨਾਲਾ ਪੁਲਸ ਪ੍ਰਸ਼ਾਸਨ ਨੇ ਚਾਰ ਸੌ ਵੀਹ ਦਾ ਹੀ ਪਰਚਾ ਬੇਅੰਤ ਕੌਰ ਬਾਜਵਾ ਦੇ ਖਿਲਾਫ ਕੀਤਾ ਹੈ।ਪਰ ਇਹ ਚਾਹੁੰਦੇ ਹਨ ਕਿ ਬੇਅੰਤ ਕੌਰ ਬਾਜਵਾ ਦੇ ਨਾਲ ਨਾਲ ਉਸ ਦੇ ਮਾਂ
ਬਾਪ ਅਤੇ ਉਸ ਦੇ ਚਾਚੇ ਦੇ ਖ਼ਿਲਾਫ਼ ਚਾਰ ਸੌ ਵੀਹ ਦਾ ਨਹੀਂ ਬਲਕਿ ਤਿੱਨ ਸੌ ਛੇ ਦਾ ਪਰਚਾ ਦਰਜ ਕੀਤਾ ਜਾਵੇ।