ਲਾਕਡਾਊਨ ਦੇ ਸਮੇਂ ਵਿੱਚ ਬਹੁਤ ਸਾਰੇ ਬੱਚਿਆਂ ਨੇ ਮੋਬਾਇਲ ਉੱਤੇ ਗੇਮਾਂ ਖੇਡ ਕੇ ਜਾਂ ਫਿਰ ਆਲਤੂ ਫਾਲਤੂ ਵੀਡੀਓਜ਼ ਵੇਖ ਕੇ ਆਪਣਾ ਸਮਾਂ ਬਰਬਾਦ ਕੀਤਾ।ਪਰ ਉੱਥੇ ਹੀ ਕੁਝ ਬੱਚੇ ਅਜਿਹੇ ਹਨ ਜਿਨ੍ਹਾਂ ਨੇ ਇਸ ਸਮੇਂ ਨੂੰ ਕੰਮ ਵਿਚ ਲਿਆਂਦਾ ਅਤੇ ਕੁਝ ਅਜਿਹਾ ਕਾਰਨਾਮਾ ਕੀਤਾ ਜਿਸ ਨਾਲ ਉਨ੍ਹਾਂ ਦੇ ਚਾਰੇ ਪਾਸੇ ਚਰਚੇ ਹੋ ਗਏ।ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਇਕ ਬੱਚੇ ਨੇ ਆਪਣੇ ਦਿਮਾਗ ਦਾ ਇਸਤੇਮਾਲ ਕਰਦੇ ਹੋਏ ਵੱਖੋ ਵੱਖਰੇ ਖਿਡਾਉਣੇ ਤਿਆਰ ਕੀਤੇ ਹਨ।ਜਾਣਕਾਰੀ ਮੁਤਾਬਕ ਇਸ ਨੇ ਜ਼ਿਆਦਾਤਰ ਸੜਕਾਂ ਉੱਤੇ ਚੱਲਣ ਵਾਲੇ ਵਾਹਨ ਤਿਆਰ ਕੀਤੇ
ਹਨ, ਜਿਨ੍ਹਾਂ ਦੇ ਵਿੱਚ ਮੋਟਰਸਾਈਕਲ ਬੱਸ ਕਾਰ ਟਰੈਕਟਰ ਆਟੋ ਆਦਿ ਸ਼ਾਮਿਲ ਹਨ।ਇਹ ਖਿਡੌਣੇ ਚਾਰਜ ਨਾਲ ਚਲਦੇ ਵੀ ਹਨ ਅਤੇ ਦੇਖਣ ਵਿਚ ਬਿਲਕੁਲ ਅਸਲੀ ਲੱਗਦੇ ਹਨ।ਇਸ ਬੱਚੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਸ ਨੂੰ ਇਹ ਸ਼ੌਂਕ ਪਿਆ ਅਤੇ ਇਸ ਦਾ ਇਹ ਸ਼ੌਕ ਇੰਨਾ ਜ਼ਿਆਦਾ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਲੋਕ ਕਿਸ ਦੀ ਤਾਰੀਫ਼ ਵੀ ਕਰ ਰਹੇ ਹਨ ਅਤੇ ਇਸ ਨੂੰ ਅੱਗੇ ਵਧਣ ਦੇ ਲਈ ਪ੍ਰੇਰਿਤ ਕਰ ਰਹੇ ਹਨ।ਇਸ ਬੱਚੇ ਦਾ ਇਸ ਕੰਬਦੇ ਵਿਚ ਇੰਨਾ ਜ਼ਿਆਦਾ ਮਨ ਲੱਗਿਆ ਹੋਇਆ ਹੈ ਕਿ ਇਸ ਨੇ ਇਨ੍ਹਾਂ ਖਿਡੌਣਿਆਂ ਨੂੰ ਚਾਰਜ ਕਰਨ ਦੇ ਲਈ ਕੁਝ ਸਾਧਾਰਨ
ਚਾਰਜਰ ਨਹੀਂ ਲਗਾਇਆ।ਬਲਕਿ ਇਸ ਨੇ ਪੈਟਰੋਲ ਪੰਪ ਦੀ ਸ਼ੇਪ ਦੇ ਵਿੱਚ ਇੱਕ ਚਾਰਜ ਲਗਾਇਆ ਹੈ।ਜਿੱਥੇ ਇਨ੍ਹਾਂ ਸਾਰੇ ਖਿਡੌਣਿਆਂ ਨੂੰ ਚਾਰਜ ਕੀਤਾ ਜਾਂਦਾ ਹੈ ਅਤੇ ਇਹ ਬੜੇ ਵਧੀਆ ਤਰੀਕੇ ਨਾਲ ਚਲਦੇ ਵੀ ਹਨ।ਇਸ ਬੱਚੀ ਨੇ ਦੱਸਿਆ ਕਿ ਬਹੁਤ ਸਾਰੇ ਹੋਰ ਬੱਚੇ ਵੀ ਕਿਸੇ ਕੋਲ ਆਉਂਦੇ ਹਨ ਅਤੇ ਦੇਖਦੇ ਹਨ ਕਿ ਕਿਸ ਤਰੀਕੇ ਨਾਲ ਇਹ ਸਾਰੇ ਖਿਡੌਣੇ ਬਣਾਉਂਦਾ ਹੈ।ਇਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਬੱਚੇ ਇਸ ਨੂੰ ਵੇਖ ਕੇ ਪ੍ਰੇਰਿਤ ਵੀ ਹੋ ਰਹੇ ਹਨ ਅਤੇ ਆਪਣੇ ਸਮੇਂ ਦਾ ਪ੍ਰਯੋਗ ਕਰਨ ਲੱਗੇ ਹਨ।