ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਇਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।ਇਸ ਦੇ ਲਈ ਕਿਸਾਨਾਂ ਨੂੰ ਜਦੋਂ ਵੀ ਪਤਾ ਲੱਗਦਾ ਹੈ ਕਿ ਕਿਸੇ ਬੀ ਜੇ ਪੀ ਨੇਤਾ ਦੇ ਵੱਲੋਂ ਆਪਣੀ ਪਾਰਟੀ ਦੇ ਸਮਰਥਨ ਵਿੱਚ ਕੋਈ ਵੀ ਮੀਟਿੰਗ ਰੱਖੀ ਗਈ ਹੈ ਤਾਂ ਕਿਸਾਨ ਵੀਰ ਇਕੱਠੇ ਹੋ ਕੇ ਉਸ ਜਗ੍ਹਾ ਤੇ ਪਹੁੰਚ ਜਾਂਦੇ ਹਨ।ਅਜਿਹਾ ਹੀ ਮਾਮਲਾ ਯੂ ਪੀ ਦੇ ਵਿੱਚ ਸਾਹਮਣੇ ਆਇਆ ਹੈ ਜਿਥੇ ਬੀਜੇਪੀ ਨੇਤਾ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਦੇ ਉੱਪਰ ਭਾਜਪਾ ਦੇ ਇਕ ਨੇਤਾ ਵਲੋਂ ਗੱਡੀ ਚੜ੍ਹਾ ਦਿੱਤੀ ਗਈ ਅਤੇ ਜਿਸਦੇ ਵਿਚ ਪੰਜ ਕਿਸਾਨਾਂ ਦੀ ਮੌਤ ਹੋ ਗਈ।ਇਸ ਸਾਰੇ ਘਟਨਾਕ੍ਰਮ ਦੇ ਲਈ ਕਿਸਾਨਾਂ ਦੇ ਵੱਲੋਂ ਅਜੇ
ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਪਰ ਅਸੀਸ ਮਿਸ਼ਰਾ ਅਤੇ ਅਜੇ ਮਿਸ਼ਰਾ ਇਸ ਗੱਲ ਤੋਂ ਸਾਫ ਇਨਕਾਰ ਕਰ ਰਹੇ ਹਨ ਕਿ ਉਹ ਘਟਨਾਕ੍ਰਮ ਵਾਲੇ ਵਾਲੀ ਜਗ੍ਹਾ ਤੇ ਸ਼ਾਮਲ ਸਨ।ਇਸ ਘਟਨਾ ਤੋਂ ਬਾਅਦ ਕਿਸਾਨਾਂ ਵੱਲੋਂ ਭਾਜਪਾ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੇ ਚੱਲਦਿਆਂ ਹੀ ਭਾਜਪਾ ਦੇ ਹੀ ਕੁਝ ਸਮਰਥਕਾਂ ਦੇ ਵੱਲੋਂ ਕਿਸਾਨਾਂ ਦੇ ਖ਼ਿਲਾਫ਼
ਐੱਫਆਈਆਰ ਦਰਜ ਕਰਵਾ ਦਿੱਤੀ ਗਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਉਨ੍ਹਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰ ਰਹੇ ਹਨ।ਇਸ ਦੇ ਲਈ ਭਾਜਪਾ ਦੇ ਵਰਕਰਾਂ ਦੇ ਵੱਲੋਂ ਕਿਸਾਨਾਂ ਦੇ ਉੱਪਰ ਕਰੌਸ ਐਫਆਈਆਰ ਕਰਵਾਈ ਗਈ ਹੈ।ਯੂਪੀ ਪੁਲੀਸ ਨੇ ਐੱਫਆਈਆਰ ਦਰਜ ਕਰ ਲਈ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਪੁਲਸ ਵੱਲੋਂ ਕਿਸਾਨਾਂ ਦੇ ਉੱਪਰ ਕੀ ਕਾਰਵਾਈ ਕੀਤੀ ਜਾਂਦੀ ਹੈ।