ਦੀਪ ਸਿੱਧੂ ਨੂੰ ਫਿਰ ਖਾਣੀ ਪੈ ਸਕਦੀ ਹੈ ਜੇਲ੍ਹ ਦੀ ਹਵਾ, ਇਸ ਮਾਮਲੇ ਵਿੱਚ ਹੋਈ ਐੱਫ ਆਈ ਆਰ ਦਰਜ

Uncategorized

26 ਜਨਵਰੀ ਨੂੰ ਕਿਸਾਨੀ ਅੰਦੋਲਨ ਦੇ ਨਾਲ ਲਾਲ ਕਿਲੇ ਦੇ ਉੱਪਰ ਕਿਸਾਨੀ ਦਾ ਝੰਡਾ ਲਹਿਰਾਉਣ ਉਪਰੰਤ ਦੀਪ ਸਿੱਧੂ ਪਹਿਲਾਂ ਹੀ ਜੇਲ੍ਹ ਦੀ ਹਵਾ ਖਾ ਚੁੱਕੇ ਹਨ।ਇਸ ਮਾਮਲੇ ਵਿੱਚੋਂ ਤਾਂ ਦੀਪ ਸਿੱਧੂ ਨੂੰ ਜ਼ਮਾਨਤ ਮਿਲ ਗਈ ਸੀ ਪਰ ਹੁਣ ਦੀਪ ਸਿੱਧੂ ਇਕ ਹੋਰ ਨਵੇਂ ਮਾਮਲੇ ਲਈ ਭੱਜਦੇ ਹੋਏ ਨਜ਼ਰ ਆ ਰਹੇ ਹਨ ਜਿਸ ਦੇ ਵਿੱਚ ਕੇ ਦੀਪ ਸਿੱਧੂ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਪੰਜ ਬੰਦਿਆਂ ਦੇ ਨਾਲ ਲਾਈਵ ਹੋ ਕੇ ਰਵਿਦਾਸੀਆ ਭਾਈਚਾਰਾ ਅਤੇ ਬਾਲਮੀਕੀ ਭਾਈਚਾਰੇ ਦੇ ਖ਼ਿਲਾਫ਼ ਕੁਝ ਜਾਤੀ ਸੂਚਕ ਸ਼ਬਦ ਬੋਲੇ ਸਨ ਜਿਸ ਤੋਂ ਬਾਅਦ ਰਵਿਦਾਸੀਆ ਅਤੇ ਵਾਲਮੀਕੀ ਭਾਈਚਾਰੇ ਵਿਚ ਦੀਪ

ਸਿੱਧੂ ਦੇ ਖ਼ਿਲਾਫ਼ ਬਹੁਤ ਸਾਰਾ ਰੋਸ ਹੈ ਅਤੇ ਉਨ੍ਹਾਂ ਨੇ ਦੀਪ ਸਿੱਧੂ ਦੇ ਖਿਲਾਫ਼ ਜਲੰਧਰ ਦੇ ਵਿਚ ਇਕ ਐਫਆਈਆਰ ਦਰਜ ਕਰਵਾਈ ਹੈ ਜਿਸ ਦੇ ਵਿੱਚ ਉਨ੍ਹਾਂ ਨੇ ਦੀਪ ਸਿੱਧੂ ਉੱਪਰ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਨੇ ਸਭ ਲੋਕਾਂ ਦੇ ਸਾਹਮਣੇ ਸੋਸ਼ਲ ਮੀਡੀਆ ਦੇ ਉੱਪਰ ਰਵਿਦਾਸੀਆ ਅਤੇ ਬਾਲਮੀਕੀ ਭਾਈਚਾਰੇ ਦੇ ਖ਼ਿਲਾਫ਼ ਗ਼ਲਤ ਸ਼ਬਦ ਵਰਤੇ ਹਨ।ਜਿਸ ਕਾਰਨ ਦੀਪ ਸਿੱਧੂ ਦੇ ਖਿਲਾਫ਼ ਇਨ੍ਹਾਂ ਦੇ ਦਿਲ ਵਿੱਚ ਰੋਸ ਹੈ ਅਤੇ ਇਨ੍ਹਾਂ ਦਾ ਮੰਨਣਾ ਹੈ ਕਿ ਦੀਪ ਸਿੱਧੂ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਕਿਸੇ ਵੀ ਜਾਤੀ ਦੇ ਖ਼ਿਲਾਫ ਕੋਈ ਵੀ ਅਪਸ਼ਬਦ ਬੋਲਣ ਵਾਲੇ ਵਿਅਕਤੀ ਨੂੰ ਆਖਿਆ ਨਹੀਂ ਜਾਣਾ ਚਾਹੀਦਾ।ਪਰ ਇਸ ਤੋਂ ਬਾਅਦ ਦੀਪ ਸਿੱਧੂ

ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਲਾਈਵ ਹੋ ਕੇ ਇਸ ਘਟਨਾ ਦੇ ਬਾਰੇ ਮੁਆਫੀ ਮੰਗੀ ਸੀ ਪਰ ਫਿਰ ਵੀ ਬਾਲਮੀਕੀ ਭਾਈਚਾਰੇ ਦੇ ਵਿਚ ਇਸ ਮਾਮਲੇ ਨੂੰ ਲੈ ਕੇ ਬਹੁਤ ਰੋਸ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਦੀਪ ਸਿੱਧੂ ਨੂੰ ਸਜ਼ਾ ਨਹੀਂ ਮਿਲਦੀ ਉਹ ਚੁੱਪ ਨਹੀਂ ਬੈਠਣਗੇ ਅਤੇ ਦੀਪ ਸਿੱਧੂ ਨੂੰ ਸਜ਼ਾ ਦਿਵਾ ਕੇ ਹੀ ਦਮ ਲੈਣਗੇ।ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਵੱਲੋਂ ਦੀਪ ਸਿੱਧੂ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ।

 

Leave a Reply

Your email address will not be published.