ਗਾਇਕ ਕਾਕਾ ਨੇ ਕੀਤਾ ਆਪਣੇ ਪਿੰਡ ਦਾ ਨਾਮ ਰੌਸ਼ਨ

Uncategorized

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਇੱਕ ਆਪਣਾ ਵੱਖਰਾ ਨਾਮ ਬਣਾਉਣ ਵਾਲੇ ਕਾਕਾ ਨਾਮ ਦੇ ਗਾਇਕ ਦੇ ਅੱਜਕੱਲ੍ਹ ਚਾਰੇ ਪਾਸੇ ਚਰਚੇ ਹੋ ਰਹੇ ਹਨ। ਦੱਸ ਦੇਈਏ ਕਿ ਲਾਕਡਾਊਨ ਦੌਰਾਨ ਉਨ੍ਹਾਂ ਦਾ ਇੱਕ ਗੀਤ ਆਇਆ ਸੀ,ਜਿਸ ਦੇ ਜ਼ਰੀਏ ਉਹ ਮਸ਼ਹੂਰ ਹੋ ਗਏ ਉਸ ਤੋਂ ਬਾਅਦ ਉਨ੍ਹਾਂ ਨੇ ਜਿੰਨੇ ਵੀ ਗਾਣੇ ਕੱਢੇ ਹਨ। ਸਾਰੇ ਹੀ ਸੁਪਰਹਿੱਟ ਰਹੇ ਹਨ ਭਾਵ ਲੋਕਾਂ ਵੱਲੋਂ ਉਨ੍ਹਾਂ ਦੀ ਆਵਾਜ਼ ਉਨ੍ਹਾਂ ਦੀ ਲਿਖਤ ਅਤੇ ਉਨ੍ਹਾਂ ਦੇ ਗਾਉਣ ਦੇ ਅੰਦਾਜ਼ ਨੂੰ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਕਾਕਾ ਇੱਕ ਗ਼ਰੀਬ ਘਰ ਦਾ ਲੜਕਾ ਹੈ।ਉਸ ਦੇ ਪਰਿਵਾਰਕ ਮੈਂਬਰਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਕਾਕਾ ਅਜਿਹਾ ਕੁਝ ਵੀ ਕਰ ਸਕਦਾ ਹੈ।ਕਾਕਾ ਦੇ ਪਿਤਾ ਨਾਲ

ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਨਹੀਂ ਸੀ ਕਿ ਉਹ ਅਜਿਹਾ ਕੁਝ ਕਰਨ ਵਾਲਾ ਹੈ। ਜਦੋਂ ਹੋਰਨਾਂ ਕੋਲੋਂ ਉਨ੍ਹਾਂ ਨੇ ਸੁਣਿਆ ਕਿ ਉਨ੍ਹਾਂ ਦੇ ਪੁੱਤਰ ਦੀ ਇੰਨੀ ਜ਼ਿਆਦਾ ਚੜ੍ਹਾਈ ਹੋ ਗਈ ਹੈ ਤਾਂ ਉਸ ਸਮੇਂ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋਇਆ ਸੀ। ਜਿਸ ਤਰੀਕੇ ਨਾਲ ਕਾਕੇ ਦੇ ਪਿਤਾ ਦੀ ਬੋਲ ਚਾਲ ਹੈ ਅਤੇ ਉਹ ਸਾਦਗੀ ਦੇ ਨਾਲ ਰਹਿੰਦੇ ਹਨ।ਲੋਕਾਂ ਵੱਲੋਂ ਉਨ੍ਹਾਂ ਨੂੰ ਪਸੰਦ ਕੀਤਾ ਜਾਂਦਾ ਹੈ ਅਸਲ ਵਿੱਚ ਵੇਖਿਆ ਜਾਵੇ ਤਾਂ ਕਾਕੀ ਦੀ ਲਿਖਤ ਲੋਕਾਂ ਨੂੰ ਪਸੰਦ ਆਉਂਦੀ ਹੈ।ਕਿਉਂਕਿ ਉਨ੍ਹਾਂ ਦੀ ਲਿਖਤ ਦਾ ਅੰਦਾਜ਼ ਵੱਖਰਾ ਹੈ ਉਨ੍ਹਾਂ ਵੱਲੋਂ ਕੁਝ ਡੂੰਘੀਆਂ ਗੱਲਾਂ ਲਿਖੀਆਂ ਜਾਂਦੀਆਂ ਹਨ।ਜ਼ਿਆਦਾਤਰ ਗੀਤ ਉਨ੍ਹਾਂ ਦੇ ਪ੍ਰੇਮ ਸੰਬੰਧਿਤ ਹੀ ਹੁੰਦੇ ਹਨ ਕਾਕਾ ਦੇ ਪਿਤਾ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ

ਕਿ ਉਨ੍ਹਾਂ ਦੇ ਪੁੱਤਰ ਦਾ ਜਲਦੀ ਵਿਆਹ ਵੀ ਹੋ ਸਕਦਾ ਹੈ।ਕਿਉਂਕਿ ਕਾਕੇ ਨੇ ਆਪਣੀ ਪਸੰਦ ਦੀ ਲੜਕੀ ਦੇ ਨਾਲ ਆਪਣੀ ਮਾਂ ਨੂੰ ਮਿਲਵਾਇਆ ਹੈ ਅਤੇ ਇਨ੍ਹਾਂ ਦਾ ਕਹਿਣਾ ਹੈ ਕਿ ਲੜਕੀ ਸਾਊ ਹੈ ਹੋ ਸਕਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕਾਕੇ ਦਾ ਵਿਆਹ ਹੋ ਜਾਵੇ ਇਸ ਮਾਮਲੇ ਬਾਰੇ ਕਾਕੇ ਦਾ ਅਜੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ।ਸੋ ਕਾਕੇ ਨੂੰ ਅੱਜਕੱਲ੍ਹ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਉਸ ਦੇ ਪਿੰਡ ਵਾਲੇ ਵੀ ਉਸ ਉੱਤੇ ਮਾਣ ਮਹਿਸੂਸ ਕਰ ਰਹੇ ਹਨ।

Leave a Reply

Your email address will not be published.