ਅਕਸਰ ਹੀ ਬਹੁਤ ਸਾਰੇ ਅਜਿਹੇ ਮਾਮਲੇ ਆਉਂਦੇ ਹਨ ਜੋ ਸਾਰਿਆਂ ਨੂੰ ਹੈਰਾਨ ਕਰ ਦਿੰਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਯੂ ਪੀ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਸੋਲ਼ਾਂ ਸਾਲ ਦੀ ਇੱਕ ਲੜਕੀ ਦਾ ਕ-ਤ-ਲ ਕਰ ਦਿੱਤਾ ਗਿਆ ਅਤੇ ਬੜੀ ਮੁਸ਼ਕਲ ਦੇ ਨਾਲ ਪੁਲੀਸ ਮੁਲਾਜ਼ਮਾਂ ਨੇ ਇਸ ਮਾਮਲੇ ਨੂੰ ਸੁਲਝਾਇਆ ਹੈ।ਜਾਣਕਾਰੀ ਮੁਤਾਬਕ ਦਸਵੀਂ ਵਿੱਚ ਪੜ੍ਹਨ ਵਾਲੀ ਸੋਲ਼ਾਂ ਸਾਲਾਂ ਦੀ ਇਹ ਲੜਕੀ ਰੋਜ਼ਾਨਾ ਦੁਪਹਿਰ ਦੇ ਸਮੇਂ ਟਿਊਸ਼ਨ ਜਾਇਆ ਕਰਦੀ ਸੀ। ਰਸਤੇ ਵਿਚ ਤਿੰਨ ਲੜਕੇ ਇਸ ਨੂੰ ਘੇਰਦੇ ਹਨ।ਇਨ੍ਹਾਂ ਵਿੱਚੋਂ ਇੱਕ ਲੜਕਾ ਇਸ ਨੂੰ ਪ੍ਰਪੋਜ਼ ਕਰਦਾ ਹੈ।ਉਸ ਤੋਂ ਬਾਅਦ ਹੀ ਲੜਕੀ ਉਸ ਲੜਕੇ ਦੇ ਥੱਪੜ ਮਾਰਦੀ ਹੈ।ਜਿਸ ਤੋਂ ਬਾਅਦ ਲੜਕੇ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਇਸ ਲੜਕੀ ਨੂੰ ਧੱਕਾ ਦੇ ਦਿੰਦਾ ਹੈ ਅਤੇ
ਇਹ ਲੜਕੀ ਇਕ ਪੱਥਰ ਵਿੱਚ ਜਾ ਟਕਰਾਉਂਦੀ ਹੈ।ਉਸ ਤੋਂ ਬਾਅਦ ਇਹ ਦਮ ਤੋੜ ਦਿੰਦੀ ਹੈ ਭਾਵ ਇਸ ਦੇ ਸਿਰ ਵਿੱਚ ਪੱਥਰ ਇੰਨੀ ਜ਼ਿਆਦਾ ਜ਼ੋਰ ਨਾਲ ਲੱਗਿਆ ਕਿ ਮੌਕੇ ਤੇ ਹੀ ਉਸਦੀ ਮੌਤ ਹੋ ਗਈ।ਉਸ ਤੋਂ ਬਾਅਦ ਜਦੋਂ ਲੜਕੀਆਂ ਨੂੰ ਇਸ ਮਾਮਲੇ ਦਾ ਪਤਾ ਚੱਲਦਾ ਹੈ ਤਾਂ ਉਹ ਤਿੰਨੋਂ ਅਲੱਗ ਅਲੱਗ ਦਿਸ਼ਾਵਾਂ ਦੇ ਵਿਚ ਭੱਜ ਜਾਂਦੇ ਹਨ।ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਜੇਕਰ ਇੱਕੋ ਦਿਸ਼ਾ ਵਿਚ ਭੱਜਣਗੇ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਨੇ ਦੇਖ ਲਿਆ ਤਾਂ ਉਹ ਫੜੇ ਜਾਣਗੇ।ਪਰ ਇਨ੍ਹਾਂ ਦੇ ਵਿੱਚੋਂ ਇੱਕ ਲੜਕੇ ਨੂੰ ਪਿੰਡ ਵਾਲੇ ਦੇਖ ਲੈਂਦੇ ਹਨ ਉਸ ਤੋਂ ਬਾਅਦ ਇਸ ਲੜਕੀ ਦੀ ਲਾਸ਼ ਨੂੰ ਦੇਖਿਆ ਜਾਂਦਾ ਹੈ ਤਾਂ ਪੁਲਸ ਮੁਲਾਜ਼ਮਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ। ਚਾਰ ਦਿਨਾਂ ਦੇ ਬਾਅਦ ਪੁਲਸ ਮੁਲਾਜ਼ਮ ਇਸ ਮਾਮਲੇ ਨੂੰ ਸੁਲਝਾ ਪਾਉਂਦੇ ਹਨ ਅਤੇ ਹੁਣ ਤਿੰਨਾਂ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ
ਗਿਆ ਹੈ।ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।ਦੱਸ ਦੇਈਏ ਕਿ ਇਸ ਮਾਮਲੇ ਨੇ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਹੈ ਯੂ ਪੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਅਕਸਰ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਥੇ ਲੜਕੀਆਂ ਦੇ ਨਾਲ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ।ਜਿਸ ਕਾਰਨ ਯੂ ਪੀ ਦੇ ਵਿਚ ਲੜਕੀਆਂ ਸੁਰੱਖਿਅਤ ਨਹੀਂ ਮੰਨੀਆਂ ਜਾ ਰਹੀਆਂ।