ਪਿਛਲੇ ਦਿਨੀਂ ਯੂ ਪੀ ਦੇ ਲਖੀਮਪੁਰ ਵਿਚ ਜੋ ਘਟਨਾ ਵਾਪਰੀ ਹੈ ਉਸ ਨੇ ਸਾਰਿਆਂ ਦਾ ਦਿਲ ਝੰਜੋੜ ਕੇ ਰੱਖ ਦਿੱਤਾ ਹੈ।ਇਸ ਮਾਮਲੇ ਨੂੰ ਦੇਖਣ ਸੁਣਨ ਤੋਂ ਬਾਅਦ ਲੋਕਾਂ ਦੀਆਂ ਅੱਖਾਂ ਨਮ ਹੋ ਰਹੀਆਂ ਹਨ।ਕਿਉਂਕਿ ਇੱਥੇ ਬੇਕਸੂਰ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ।ਪਰ ਸਰਕਾਰਾਂ ਵੱਲੋਂ ਅਜੇ ਵੀ ਕਿਸਾਨਾਂ ਨੂੰ ਹੀ ਗ਼ਲਤ ਦੱਸਿਆ ਜਾ ਰਿਹਾ ਹੈ ਅਤੇ ਦੋਸ਼ੀਆਂ ਦੇ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਭਾਵੇਂ ਕਿ ਸਰਕਾਰਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹ ਲੋਕਤੰਤਰ ਸਰਕਾਰ ਚਲਾ ਰਹੇ ਹਨ।ਪਰ ਸਾਫ਼ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਿਸ ਤਰੀਕੇ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।ਉਹ ਤਾਨਾਸ਼ਾਹ ਸਰਕਾਰ ਤੋਂ ਘੱਟ ਨਹੀਂ ਹਨ ਕਿਸਾਨ ਲੰਬੇ ਸਮੇਂ ਤੋਂ
ਕਹਿ ਰਹੇ ਹਨ ਕਿ ਉਨ੍ਹਾਂ ਨੂੰ ਇਹ ਕਾਨੂੰਨ ਨਹੀਂ ਚਾਹੀਦੇ।ਪਰ ਫਿਰ ਵੀ ਧੱਕੇ ਨਾਲ ਇਹ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ।ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੀਅਾਂ ਸਰਹੱਦਾਂ ਤੇ ਬੈਠੇ ਹਨ ਤਾਂ ਜੋ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਜਾ ਸਕਣ।ਪਰ ਅਜੇ ਤੱਕ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਅਤੇ ਕਿਸਾਨ ਲਗਾਤਾਰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ।ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦੋਂ ਪੁਲੀਸ ਮੁਲਾਜ਼ਮਾਂ ਵੱਲੋਂ ਵੀ ਬਡ਼ੀ ਬੇਰਹਿਮੀ ਦੇ ਨਾਲ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਜਾਂਦਾ ਹੈ। ਪਿਛਲੇ ਦਿਨੀਂ ਲਖੀਮਪੁਰ ਵਿਚ ਕਈ ਕਿਸਾਨ ਆਪਣੀ ਜਾਨ ਗੁਆ ਬੈਠੇ ਹਨ।ਦੱਸ ਦੇਈਏ ਕਿ ਇਥੇ ਭਾਜਪਾ ਆਗੂਆਂ ਦਾ ਇੱਕ ਸਮਾਗਮ ਚੱਲ ਰਿਹਾ ਸੀ ਅਤੇ ਕਿਸਾਨ
ਕਾਲੀਆਂ ਝੰਡੀਆਂ ਲੈ ਕੇ ਉਨ੍ਹਾਂ ਦਾ ਵਿਰੋਧ ਕਰਨ ਪਹੁੰਚੇ ਸੀ। ਉਸ ਤੋਂ ਬਾਅਦ ਭਾਜਪਾ ਨੇਤਾ ਦੇ ਲੜਕੇ ਨੇ ਇਨ੍ਹਾਂ ਉੱਤੇ ਗੱਡੀ ਚੜ੍ਹਾ ਦਿੱਤੀ ਅਤੇ ਬੇਰਹਿਮੀ ਦੇ ਨਾਲ ਕਿਸਾਨਾਂ ਨੂੰ ਮੌਤ ਦਿੱਤੀ ਗਈ।ਇਸ ਮਾਮਲੇ ਸੰਬੰਧੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਰਵਿੰਦਰ ਗਰੇਵਾਲ ਨੇ ਇੱਕ ਗੀਤ ਗਾਇਆ ਹੈ ਜੋ ਕਿਸੇ ਦੀਆਂ ਵੀ ਅੱਖਾਂ ਨੂੰ ਨਮ ਕਰ ਦੇਵੇਗਾ ਉਨ੍ਹਾਂ ਨੇ ਇਸ ਗੀਤ ਦੇ ਵਿਚ ਕੁਝ ਅਜਿਹੇ ਬੋਲ ਲਿਖੇ ਹਨ ਜੋ ਕਿਸੇ ਦਾ ਵੀ ਸੀਨਾ ਚੀਰ ਦੇਣ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦੇਸ਼ ਪਰਾਇਆ ਹੈ ਜਾਂ ਫਿਰ ਅਸੀਂ ਪਰਾਏ ਹੋ ਗਏ ਹਾਂ ਜੋ ਸਾਡੇ ਨਾਲ ਅਜਿਹਾ ਕੁਝ ਕੀਤਾ ਜਾ ਰਿਹਾ ਹੈ।