ਮਜ੍ਹਬੀ ਸਿੰਘਾਂ ਅਤੇ ਬਾਲਮੀਕੀਆਂ ਨੇ ਕਰ ਦਿੱਤਾ ਇਹ ਵੱਡਾ ਐਲਾਨ, ਮੁੱਖ ਮੰਤਰੀ ਲਈ ਵੱਡੀ ਮੁਸੀਬਤ

Uncategorized

ਪੰਜਾਬ ਦਾ ਮਾਹੌਲ ਦਿਨੋ ਦਿਨ ਖ਼ਰਾਬ ਹੁੰਦਾ ਜਾ ਰਿਹਾ ਹੈ ਜਿਸ ਦਾ ਫ਼ਾਇਦਾ ਇਹ ਰਾਜਨੀਤਕ ਪਾਰਟੀਆਂ ਤੱਕ ਰਹੀਆਂ ਹਨ।ਇਸ ਦੇ ਨਾਲ ਹੀ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਅਜਿਹੀ ਰਾਜਨੀਤੀ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਇਨ੍ਹਾਂ ਦੁਆਰਾ ਧਰਮਾਂ ਅਤੇ ਜਾਤਾਂ ਦੇ ਨਾਮ ਤੇ ਲੋਕਾਂ ਦੇ ਵਿੱਚ ਫੁੱਟ ਪਾ ਦਿੱਤੀ ਗਈ ਹੈ।ਜਿਸ ਦੀ ਉਦਾਹਰਣ ਸਾਨੂੰ ਅੱਜ ਵੇਖਣ ਨੂੰ ਮਿਲੀ ਜਦੋਂ ਇਕ ਮਜ਼੍ਹਬੀ ਸਿੱਖਾਂ ਅਤੇ ਬਾਲਮੀਕੀ ਭਾਈਚਾਰੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਨੇਤਾ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ।ਉਨ੍ਹਾਂ ਦਾ ਕਹਿਣਾ ਹੈ ਕਿ ਰਮਦਾਸੀਆ ਸਿੱਖ ਭਾਈਚਾਰੇ ਦੇ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ ਪਰ ਵਾਲਮੀਕੀ

ਭਾਈਚਾਰੇ ਅਤੇ ਮਜ਼੍ਹਬੀ ਸਿੱਖਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਦਿੱਤਾ ਗਿਆ ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਰਾਮਦਾਸੀਆ ਭਾਈਚਾਰੇ ਦੇ ਵਿਅਕਤੀ ਨੂੰ ਉਹ ਆਪਣਾ ਮੁੱਖ ਮੰਤਰੀ ਨਹੀਂ ਮੰਨਦੇ ਉਨ੍ਹਾਂ ਦਾ ਕਹਿਣਾ ਹੈ ਕਿ ਬਾਲਮੀਕੀ ਅਤੇ ਮਜ਼੍ਹਬੀ ਸਿੱਖ ਵੀ ਆਪਣੀ ਵੋਟ ਦਾ ਅਧਿਕਾਰ ਚਾਹੁੰਦੇ ਹਨ ਅਤੇ ਉਨ੍ਹਾਂ ਦੁਬਾਰਾ ਮੰਗ ਕੀਤੀ ਜਾ ਰਹੀ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਮਜ਼੍ਹਬੀ ਸਿੱਖਾਂ ਨੂੰ ਉਨ੍ਹਾਂ ਦਾ ਬਣਦਾ ਅਧਿਕਾਰ ਦਿੱਤਾ ਜਾਵੇ ਅਤੇ ਪੰਜਾਬ ਦਾ ਮੁੱਖ ਮੰਤਰੀ ਆਉਣ ਵਾਲੇ ਸਮੇਂ ਦੇ ਵਿਚ ਮਜ਼੍ਹਬੀ ਸਿੱਖ ਜਾ ਬਾਲਮੀਕੀ ਭਾਈਚਾਰੇ ਵਿੱਚੋਂ ਹੀ ਹੋਣਾ ਚਾਹੀਦਾ ਹੈ ਉਹ ਕਿਸੇ ਵੀ ਰਵਿਦਾਸ ਨੂੰ ਆਪਣਾ ਮੁੱਖ ਮੰਤਰੀ ਨਹੀਂ ਮੰਨਦੇ ਉਨ੍ਹਾਂ ਦਾ ਕਹਿਣਾ ਹੈ ਕਿ ਰਵਿਦਾਸੀਆ ਭਾਈਚਾਰੇ ਦੇ ਮੁੱਖ ਮੰਤਰੀ ਚੰਨੀ ਦੁਆਰਾ ਸਿਰਫ਼ ਰਵਿਦਾਸੀਆ ਭਾਈਚਾਰੇ ਲਈ ਹੀ ਕੰਮ ਕੀਤਾ ਜਾ ਰਿਹਾ ਹੈ ਉਨ੍ਹਾਂ ਦੁਆਰਾ ਮਜ਼੍ਹਬੀ ਸਿੰਘਾਂ ਨੂੰ ਅਤੇ ਬਾਲਮੀਕੀ ਭਾਈਚਾਰੇ ਲਈ ਕੋਈ ਕੰਮ ਨਹੀਂ ਕੀਤਾ ਜਾ ਰਿਹਾ।ਇਨ੍ਹਾਂ ਗੱਲਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜਨੀਤਕ ਪਾਰਟੀਆਂ ਨੇ ਕਿੱਥੋਂ ਤਕ ਸਾਡੇ ਸਮਾਜ ਨੂੰ ਖੋਖਲਾ ਕਰ ਦਿੱਤਾ ਹੈ ਜਿਸ ਦੇ ਕਾਰਨ ਸਾਡੇ ਲੋਕਾਂ ਦੀ ਸੋਚਣ ਦੀ ਸਮਰੱਥਾ ਇੰਨੀ ਘਟੀਆ ਹੋ ਗਈ ਹੈ ਕਿ ਉਹ ਸਿਰਫ਼ ਜਾਤਾਂ ਅਤੇ ਧਰਮਾਂ ਦੇ ਨਾਂ ਤੇ ਹੀ ਲੜ ਰਹੇ ਹਨ

ਉਨ੍ਹਾਂ ਨੂੰ ਆਪਣੇ ਰੁਜ਼ਗਾਰ ਅਤੇ ਆਪਣੇ ਬੱਚਿਅਾਂ ਦੀਅਾਂ ਨੌਕਰੀਅਾਂ ਦੇ ਬਾਰੇ ਕੋਈ ਖਿਆਲ ਨਹੀਂ ਹੈ ਉਹ ਸਿਰਫ਼ ਆਪਣੇ ਧਰਮ ਅਤੇ ਜਾਤ ਦੇ ਲਈ ਹੀ ਹਮੇਸ਼ਾ ਸੋਚਦੇ ਹਨ ਅਤੇ ਉਸ ਦੇ ਲਈ ਹੀ ਲੜਨਾ ਆਪਣਾ ਫਰਜ਼ ਸਮਝਦੇ ਹਨ।ਹੁਣ ਦੇਖਣਾ ਹੋਵੇਗਾ ਕਿ ਰਾਜਨੀਤਕ ਪਾਰਟੀਆਂ ਦੁਆਰਾ ਚੱਲੇਗੀ ਇਹ ਚਾਲ ਸਾਡੇ ਸਮਾਜ ਨੂੰ ਕਿੱਥੋਂ ਤਕ ਖੋਖਲਾ ਕਰਦੀ ਹੈ ਅਤੇ ਕਿੱਥੋਂ ਤਕ ਮਜ੍ਹਬੀ ਸਿੱਖ ਅਤੇ ਰਵਿਦਾਸੀਆ ਭਾਈਚਾਰੇ ਵਿੱਚ ਪਾਏ ਗਏ ਇਸ ਪਾੜ ਨੂੰ ਵਧਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *