ਪੰਜਾਬ ਦੇ ਵਿੱਚ ਕੋਲੇ ਦੀ ਭਾਰੀ ਕਮੀ ਦੇ ਕਾਰਨ ਪੰਜਾਬ ਹੁਣ ਬਿਜਲੀ ਦੇ ਸੰਕਟ ਦੇ ਨਾਲ ਜੂਝ ਰਿਹਾ ਹੈ।ਕਿਉਂਕਿ ਬਿਜਲੀ ਦਾ ਜ਼ਿਆਦਾਤਰ ਉਤਪਾਦਾਂ ਕੋਲੇ ਰਾਹੀ ਕੀਤਾ ਜਾਂਦਾ ਹੈ ਹੁਣ ਪੰਜਾਬ ਦੇ ਵਿੱਚ ਕੋਲੇ ਦੀ ਕਮੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆ ਚੁੱਕੀ ਹੈ ਅਤੇ ਇਸ ਲਈ ਪੰਜਾਬ ਦੇ ਵਿੱਚ ਹੁਣ ਬਿਜਲੀ ਦੇ ਵੱਡੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ ਇਸੇ ਕਾਰਨ ਪੰਜਾਬ ਵਿੱਚ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹਰ ਇੱਕ ਵਿਅਕਤੀ ਨੂੰ ਰਾਤ ਦੇ ਸਮੇਂ ਤਾਂ ਜ਼ਿਆਦਾਤਰ ਬਿਜਲੀ ਦੀ ਜ਼ਰੂਰਤ ਹੁੰਦੀ ਹੈ ਪਰ ਬਿਜਲੀ ਨਾ ਹੋਣ ਦੇ ਕਾਰਨ ਸਾਰੇ ਹੀ ਲੋਕਾਂ ਨੂੰ ਬਹੁਤ
ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤੋਂ ਇਲਾਵਾ ਪੰਜਾਬ ਦੇ ਬਚਨ ਰਹੋ ਵੱਡੇ ਕਾਰਖਾਨਿਆਂ ਅਤੇ ਫੈਕਟਰੀਆਂ ਨੂੰ ਵੀ ਇਸ ਦੇ ਕਾਰਨ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਬਿਜਲੀ ਨਾ ਹੋਣ ਦੇ ਕਾਰਨ ਇਨ੍ਹਾਂ ਫੈਕਟਰੀਆਂ ਦਾ ਕੰਮ ਪੂਰਾ ਨਹੀਂ ਹੋ ਰਿਹਾ ਅਤੇ ਇਨ੍ਹਾਂ ਦੇ ਮਾਲਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕੋਲੇ ਦੀ ਕਮੀ ਦੇ ਕਾਰਨ ਉਨ੍ਹਾਂ ਦਾ ਬਹੁਤ ਸਾਰਾ ਪੈਸਾ ਡੁੱਬ ਰਿਹਾ ਹੈ ਕਿਉਂਕਿ ਮਜ਼ਦੂਰਾਂ ਕੋਲੋਂ ਉਨ੍ਹਾਂ ਉਹ ਪੂਰਾ ਕੰਮ ਨਹੀਂ ਕਰਵਾ ਸਕਦੇ ਕਿਉਂਕਿ ਬਿਜਲੀ ਨਾ ਹੋਣ ਕਾਰਨ ਮਸ਼ੀਨਾਂ ਬੰਦ ਪਈਆਂ ਹਨ।ਇਸ ਲਈ ਸਾਰੇ ਹੀ ਲੋਕਾਂ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਦ ਜਲਦੀ ਤੋਂ ਜਲਦੀ ਕੋਲੇ ਦਾ ਪ੍ਰਬੰਧ
ਕੀਤਾ ਜਾਵੇ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਇਸ ਦਿੱਕਤ ਤੋਂ ਬਚਾਇਆ ਜਾ ਸਕੇ।ਦਿੱਕਤ ਦੇ ਚੱਲਦਿਆਂ ਹੀ ਪੰਜਾਬ ਦਾ ਛੇਵਾਂ ਥਰਮਲ ਪਲਾਂਟ ਬੰਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਸ ਥਰਮਲ ਪਲਾਂਟ ਨੂੰ ਦੁਬਾਰਾ ਤੋਂ ਸ਼ੁਰੂ ਕਰ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਬਾਰਾ ਇਸ ਬਿਜਲੀ ਸੰਕਟ ਨੂੰ ਦੂਰ ਕਰਨ ਲਈ ਕੋਈ ਵੱਡਾ ਫੈਸਲਾ ਲਿਆ ਜਾਂਦਾ ਹੈ।