ਦੇਸ਼ ਦੇ ਵਿੱਚ ਬਹੁਤ ਸਾਰੀਆਂ ਅਪਰਾਧਿਕ ਘਟਨਾਵਾਂ ਵਧ ਰਹੀਆਂ ਹਨ ਜਿਨ੍ਹਾਂ ਨੂੰ ਰੋਕਣ ਦੇ ਲਈ ਅਦਾਲਤ ਵੱਲੋਂ ਦੋਸ਼ੀਆਂ ਨੂੰ ਬਹੁਤ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ ਜਿਸ ਦੇ ਕਾਰਨ ਕੇ ਅਦਾਲਤ ਦਾ ਮੰਨਣਾ ਹੈ ਕਿ ਇਨ੍ਹਾਂ ਦੀਆਂ ਸਜ਼ਾਵਾਂ ਨੂੰ ਵੇਖ ਕੇ ਬਾਕੀ ਲੋਕ ਵੀ ਇਨ੍ਹਾਂ ਘਟਨਾਵਾਂ ਨੂੰ ਕਰਨੋਂ ਥੋੜ੍ਹਾ ਰੁਕ ਸਕਦੇ ਹਨ।ਕਿਉਂਕਿ ਜਦੋਂ ਉਨ੍ਹਾਂ ਦੇ ਦਿਲ ਵਿੱਚ ਡਰ ਹੋ ਜਾਵੇਗਾ ਕਿ ਅਜਿਹੇ ਘਟੀਆ ਕੰਮ ਕਰਨ ਤੇ ਅਜਿਹੀ ਸਜ਼ਾ ਮਿਲਦੀ ਹੈ ਤਾਂ ਹੋ ਸਕਦਾ ਹੈ ਕਿ ਉਹ ਇਨ੍ਹਾਂ ਕੰਮਾਂ ਨੂੰ ਕਰਨ ਤੋਂ ਗੁਰੇਜ਼ ਕਰਨ।ਪਰ ਕਈ ਵਾਰ ਇਹ ਗ਼ਲਤ ਕੰਮ ਕਰਨ ਵਾਲੇ ਕਿਸੇ ਨਾ ਕਿਸੇ ਸੰਸਥਾ ਨਾਲ ਜੁਡ਼ੇ
ਹਨ ਜਿਸਦੇ ਕਾਰਨ ਅਦਾਲਤਾਂ ਅਤੇ ਪੁਲੀਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹਾ ਹੀ ਮਾਮਲਾ ਰਾਮ ਰਹੀਮ ਦੇ ਨਾਲ ਜੁੜਿਆ ਹੋਇਆ ਹੈ ਜਿਸਦੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਹਨ ਕਿਉਂਕਿ ਉਹ ਇੱਕ ਡੇਰਾ ਸੱਚਾ ਸੌਦਾ ਦਾ ਮੁਖੀ ਬਣ ਕੇ ਲੋਕਾਂ ਦੇ ਸਾਹਮਣੇ ਆ ਰਿਹਾ ਸੀ ਪਰ ਉਸ ਦੁਆਰਾ ਕੀਤੇ ਗਏ ਗੁਨਾਹਾਂ ਦੇ ਕਾਰਨ ਉਸ ਨੂੰ ਸਜ਼ਾ ਹੋ ਗਈ ਹੈ ।ਲੁਧਿਆਣਾ ਰਾਮ ਰਹੀਮ ਨੂੰ ਇੱਕ ਹੋਰ ਕੇਸ ਰਣਜੀਤ ਸਿੰਘ ਦੀ ਹੱਤਿਆ ਕਾਂਡ ਦੇ ਵਿਚ ਉਸਦੇ ਪੰਜ ਸਾਥੀਆਂ ਦੇ ਸਮੇਤ ਸਜ਼ਾ ਸੁਣਾਈ ਜਾਵੇਗੀ ਇਸੇ ਕਾਰਨ ਅਦਾਲਤ ਵੱਲੋਂ ਰਾਮ ਰਹੀਮ ਦੀ ਸੁਰੱਖਿਆ ਦੇ ਲਈ ਸੱਤ ਸੌ ਹੋਰ ਪੁਲੀਸ ਕਰਮਚਾਰੀਆਂ ਨੂੰ ਲਗਾ ਦਿੱਤਾ ਗਿਆ।ਉਨ੍ਹਾਂ
ਦਾ ਮੰਨਣਾ ਹੈ ਕਿ ਅਜਿਹੇ ਵਿਅਕਤੀ ਨੂੰ ਸਜ਼ਾ ਸੁਣਾਉਣ ਦੇ ਸਮੇਂ ਉਸ ਦੇ ਭਗਤਾਂ ਦੇ ਵੱਲੋਂ ਕੋਈ ਵੀ ਅਜਿਹੀ ਹਰਕਤ ਕੀਤੀ ਜਾ ਸਕਦੀ ਹੈ ਜਿਸਦੇ ਨਾਲ ਕੇ ਆਮ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਸਰਕਾਰ ਅਤੇ ਅਦਾਲਤ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਅਜਿਹੇ ਕਦਮ ਚੁੱਕੇ ਗਏ ਹਨ ਜਿਸ ਦੇ ਕਾਰਨ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਰਾਮ ਰਹੀਮ ਨੂੰ ਅਦਾਲਤ ਦੇ ਵਿਚ ਪੇਸ਼ ਕਰਕੇ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਦਿੱਤੀ ਜਾ ਸਕੇ।