ਸ੍ਰੀ ਮੁਕਤਸਰ ਦੇ ਇੱਕ ਪਿੰਡ ਤੋਂ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਰਹੇ ਭੈਣ ਭਰਾ ਦੇ ਰਿਸ਼ਤੇ ਨੂੰ ਤਾਰ ਤਾਰ ਕਰ ਦਿੱਤਾ ਹੈ।ਦੱਸ ਦਈਏ ਕਿ ਇਕ ਭੈਣ ਵੱਲੋਂ ਆਪਣੇ ਦੋ ਪ੍ਰੇਮੀਆਂ ਨਾਲ ਮਿਲ ਕੇ ਆਪਣੇ ਭਰਾ ਦਾ ਕ-ਤ-ਲ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਕ ਮ੍ਰਿਤਕ ਲੜਕੇ ਦਾ ਨਾਮ ਸੰਦੀਪ ਸਿੰਘ ਸੀ ਅਤੇ ਉਸ ਦੀ ਭੈਣ ਦਾ ਨਾਮ ਸੁਮਨਦੀਪ ਕੌਰ ਹੈ।ਸੁਮਨਦੀਪ ਕੌਰ ਦਾ ਕੁਝ ਸਾਲ ਪਹਿਲਾਂ ਗਗਨਦੀਪ ਸਿੰਘ ਨਾਂ ਦੇ ਇਕ ਲੜਕੇ ਨਾਲ ਪ੍ਰੇਮ ਸੰਬੰਧ ਸੀ,ਉਸ ਤੋਂ ਬਾਅਦ ਉਸ ਦਾ ਪ੍ਰੇਮ ਸੰਬੰਧ ਅੰਕੁਸ਼ ਕੁਮਾਰ ਨਾਂ ਦੇ ਇਕ ਲੜਕੇ ਨਾਲ ਹੋਇਆ। ਜਿਸ ਨਾਲ ਕੇ ਸੰਦੀਪ ਸਿੰਘ ਭਾਵ ਕਿ ਸੁਮਨਦੀਪ ਕੌਰ ਦੇ ਭਰਾ ਨੂੰ ਇਤਰਾਜ਼ ਸੀ।ਉਹ ਇਸੇ ਗੱਲ ਨੂੰ ਲੈ ਕੇ ਆਪਣੀ ਭੈਣ ਸੁਮਨਦੀਪ ਕੌਰ ਨਾਲ ਲੜਾਈ ਝਗੜਾ ਵੀ ਕਰਦਾ ਸੀ
ਅਤੇ ਉਸ ਨੂੰ ਅਜਿਹੇ ਕੰਮ ਕਰਨ ਤੋਂ ਰੋਕਦਾ ਵੀ ਸੀ।ਪਰ ਸੁਮਨਦੀਪ ਕੌਰ ਅਤੇ ਉਸ ਦੇ ਦੋ ਆਸ਼ਕਾਂ ਨੂੰ ਇਸ ਗੱਲ ਤੋਂ ਇਤਰਾਜ਼ ਸੀ ਭਾਵ ਕਿ ਉਹ ਖੁਸ਼ ਨਹੀਂ ਸੀ ਕਿ ਸੰਦੀਪ ਸਿੰਘ ਉਨ੍ਹਾਂ ਨੂੰ ਰੋਕੇ ਟੋਕੇ।ਇਸੇ ਦੇ ਚੱਲਦੇ ਸੁਮਨਦੀਪ ਕੌਰ ਨੇ ਗਗਨਦੀਪ ਸਿੰਘ ਅਤੇ ਅੰਕੁਸ਼ ਕੁਮਾਰ ਨਾਲ ਮਿਲ ਕੇ ਆਪਣੇ ਭਰਾ ਸੰਦੀਪ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਕੀਤੀ।ਜਾਣਕਾਰੀ ਮੁਤਾਬਕ ਸੰਦੀਪ ਸਿੰਘ ਨੂੰ ਉਨ੍ਹਾਂ ਨੇ ਨਸ਼ੇ ਤੇ ਲਗਾਇਆ ਬਾਅਦ ਵਿਚ ਨਸ਼ੇ ਦਾ ਹਵਾਲਾ ਦੇ ਕੇ ਉਸ ਨੂੰ ਖੇਤ ਵਿੱਚ ਬੁਲਾਇਆ।
ਜਿੱਥੇ ਕਿ ਗਗਨਦੀਪ ਸਿੰਘ ਅਤੇ ਅੰਕੁਸ਼ ਕੁਮਾਰ ਨੇ ਉਸ ਦੇ ਗਲੇ ਦੀ ਨਸ ਵੱਢ ਕੇ ਉਸ ਦਾ ਕ-ਤ-ਲ ਕਰ ਦਿੱਤਾ ਅਤੇ ਬਾਅਦ ਵਿੱਚ ਉੱਥੇ ਇੱਕ ਸਰਿੰਜ ਚ ਛੱਡ ਦਿੱਤੀ ਤਾਂ ਜੋ ਦੇਖਣ ਵਾਲਿਆਂ ਨੂੰ ਲੱਗੇ ਕਿ ਸੰਦੀਪ ਸਿੰਘ ਦੀ ਮੌਤ ਓਵਰਡੋਜ਼ ਕਾਰਨ ਹੋਈ ਹੈ।ਪਰ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲਗਪਗ ਦਸ ਘੰਟੇ ਲਗਾ ਕੇ ਇਸ ਕੇਸ ਨੂੰ ਸੁਲਝਾ ਲਿਆ ਹੈ ਅਤੇ ਉਨ੍ਹਾਂ ਨੇ ਸੰਦੀਪ ਸਿੰਘ ਦੀ ਭੈਣ ਸੁਮਨਦੀਪ ਕੌਰ ਅਤੇ ਉਸਦੇ ਪ੍ਰੇਮੀ ਗਗਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ
ਅਤੇ ਅੰਕੁਸ਼ ਕੁਮਾਰ ਅਜੇ ਵੀ ਫਰਾਰ ਹੈ।ਜਿਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਇਨ੍ਹਾਂ ਤਿੰਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।