ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਰਾਹੀਂ ਆਪਣੀ ਜ਼ਿੰਦਗੀ ਬਣਾ ਲੈਂਦੇ ਹਨ ਅਤੇ ਕੁਝ ਲੋਕ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਜ਼ਿੰਦਗੀ ਖ਼ਰਾਬ ਕਰ ਲੈਂਦੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਔਰਤ ਦਾ ਕਹਿਣਾ ਹੈ ਕਿ ਉਹ ਇਕ ਪੰਜਾਬੀ ਗਾਇਕ ਨਾਲ ਫੇਸਬੁੱਕ ਦੇ ਜ਼ਰੀਏ ਮਿਲੀ ਸੀ। ਫੇਸਬੁੱਕ ਉੱਤੇ ਹੀ ਉਨ੍ਹਾਂ ਦੀ ਗੱਲਬਾਤ ਹੋਣ ਲੱਗੀ ਸੀ। ਉਸ ਤੋਂ ਬਾਅਦ ਉਹ ਆਪਸ ਵਿੱਚ ਮਿਲੇ ਜਿਥੇ ਕਿ ਉਨ੍ਹਾਂ ਵਿਚ ਵਧੀਆ ਤਾਲਮੇਲ ਬਣਿਆ, ਉਹ ਇਕੱਠੇ ਜ਼ਿੰਦਗੀ ਬਿਤਾਉਣ ਦੀਆਂ ਗੱਲਾਂ ਕਰਨ ਲੱਗੇ। ਉਸ ਸਮੇਂ ਇਸ ਅੌਰਤ ਦੇ ਦੋ ਬੱਚੇ ਸੀ।
ਪਰ ਉਸ ਗਾਇਕ ਦਾ ਕਹਿਣਾ ਸੀ ਕਿ ਉਸ ਨੂੰ ਇਨ੍ਹਾਂ ਇਸਦੇ ਬੱਚਿਆਂ ਨਾਲ ਕੋਈ ਵੀ ਇਤਰਾਜ਼ ਨਹੀਂ ਹੈ।ਇਸ ਅੌਰਤ ਨੇ ਮੀਡੀਆ ਨਾਲ ਗੱਲਬਾਤ ਕਰਨ ਦੇ ਦੌਰਾਨ ਦੱਸਿਆ ਕਿ ਉਸ ਪੰਜਾਬੀ ਸਿੰਗਰ ਨੇ ਮਣੀਕਰਨ ਜਾ ਕੇ ਇਸ ਦੀ ਮਾਂਗ ਵਿੱਚ ਸੰਧੂਰ ਭਰਿਆ ਅਤੇ ਇਸ ਨੂੰ ਆਪਣੀ ਪਤਨੀ ਸਵੀਕਾਰਿਆ। ਜਿਸ ਤੋਂ ਬਾਅਦ ਉਸ ਨੇ ਕਿਹਾ ਸੀ ਕਿ ਬਾਅਦ ਵਿੱਚ ਉਹ ਕੋਰਟ ਮੈਰਿਜ ਕਰਵਾ ਲੈਣਗੇ।ਇਸੇ ਦੌਰਾਨ ਉਹ ਪਤੀ ਪਤਨੀ ਦੀ ਤਰ੍ਹਾਂ ਰਹਿਣ ਲੱਗੇ। ਇਸ ਔਰਤ ਦਾ ਦੱਸਣਾ ਹੈ ਕਿ ਉਹ ਕਾਫ਼ੀ ਅਮੀਰ ਸੀ,
ਿ
ਜਿਸ ਕਾਰਨ ਉਹ ਪੰਜਾਬੀ ਸਿੰਗਰ ਵੱਲੋਂ ਇਸ ਨੂੰ ਫਸਾਇਆ ਗਿਆ ਅਤੇ ਜਦੋਂ ਇਹ ਪਤੀ ਪਤਨੀ ਦੀ ਤਰ੍ਹਾਂ ਰਹਿੰਦੇ ਸੀ ਉਸ ਸਮੇਂ ਬਹੁਤ ਸਾਰੇ ਖਰਚੇ ਇਸੇ ਦੇ ਪੈਸੇ ਤੋਂ ਉਹ ਵਿਅਕਤੀ ਕਰਦਾ ਸੀ।ਇਸ ਨੇ ਦੱਸਿਆ ਕਿ ਇਸ ਦੀਆਂ ਕਰੋੜਾਂ ਰੁਪਏ ਦੀ ਜਾਇਦਾਦ ਵੀ ਉਸ ਵਿਅਕਤੀ ਨੇ ਵੇਚ ਦਿੱਤੀ ਅਤੇ ਸਾਰੇ ਪੈਸੇ ਖੁਦ ਰੱਖ ਗਿਆ ਅਤੇ ਹੁਣ ਉਹ ਪੰਜਾਬੀ ਸਿੰਗਰ ਦਾ ਕਹਿਣਾ ਹੈ ਕਿ ਉਹ ਇਸ ਨਾਲ ਨਹੀਂ ਰਹਿ ਸਕਦਾ। ਇਸ ਔਰਤ ਦਾ ਦੱਸਣਾ ਹੈ ਕਿ ਉਸ ਪੰਜਾਬੀ ਸਿੰਗਰ ਦਾ ਪਹਿਲਾਂ ਤੋਂ ਹੀ ਵਿਆਹ ਹੋ ਚੁੱਕਿਆ ਸੀ। ਜਿਸ ਬਾਰੇ ਕੇਸ ਨੂੰ ਨਹੀਂ ਪਤਾ ਸੀ।
ਦੱਸਿਆ ਜਾ ਰਿਹਾ ਹੈ ਕਿ ਉਸ ਪੰਜਾਬੀ ਸਿੰਗਰ ਦਾ ਰਿਸ਼ੂ ਨਾਲ ਰਾਜਪੂਤ ਨਾਂ ਦੀ ਇਕ ਔਰਤ ਨਾਲ ਵਿਆਹ ਹੋ ਚੁੱਕਿਆ ਹੈ, ਜੋ ਕਿ ਫ਼ਿਰੋਜ਼ਪੁਰ ਵਿੱਚ ਰਹਿੰਦੀ ਹੈ। ਸੋਹਣਾ ਇਸ ਔਰਤ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿਸ ਪੰਜਾਬੀ ਸਿੰਗਰ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।