ਅੱਜਕੱਲ੍ਹ ਨਾਜਾਇਜ਼ ਪ੍ਰੇਮ ਸੰਬੰਧਾਂ ਦੇ ਚੱਲਦੇ ਬਹੁਤ ਸਾਰੇ ਘਰ ਖ਼ਰਾਬ ਹੋ ਰਹੇ ਹਨ।ਅਕਸਰ ਹੀ ਜਦੋਂ ਦੋ ਜਣਿਆਂ ਦੇ ਵਿਚਕਾਰ ਤੀਸਰਾ ਇਨਸਾਨ ਦਖ਼ਲਅੰਦਾਜ਼ੀ ਕਰਦਾ ਹੈ, ਤਾਂ ਉਸ ਸਮੇਂ ਘਰ ਦਾ ਮਾਹੌਲ ਖ਼ਰਾਬ ਹੋ ਜਾਂਦਾ ਹੈ। ਇਸੇ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਸਾਡੇ ਸਾਹਮਣੇ ਆਉਂਦੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਔਰਤ ਰੋ ਰੋ ਕੇ ਇਹ ਦੱਸ ਰਹੀ ਹੈ ਕਿ ਕਿਸ ਤਰੀਕੇ ਨਾਲ ਉਸ ਦੇ ਪਤੀ ਨੇ ਉਸ ਨੂੰ ਧੋਖੇ ਵਿੱਚ ਰੱਖਿਆ ਅਤੇ ਬਾਹਰ ਕਿਸੇ ਹੋਰ ਜ਼ਨਾਨੀ ਨਾਲ ਨਾਜਾਇਜ਼ ਸੰਬੰਧ ਬਣਾਉਂਦਾ ਰਿਹਾ। ਇਸ ਔਰਤ ਦਾ ਕਹਿਣਾ ਹੈ ਕਿ ਇਸ ਨੇ ਆਪਣੇ ਪਤੀ ਅਤੇ ਇਕ ਹੋਰ ਔਰਤ ਨੂੰ ਇਕ ਸ਼ਾਪਿੰਗ ਮਾਲ ਵਿਚ ਦੇਖਿਆ ਜਿੱਥੇ ਕਿ ਦੋਨੋਂ ਆਪਸ ਵਿਚ ਕਾਫੀ ਘੁਲ ਮਿਲ ਰਹੇ ਸੀ।
ਉਸ ਤੋਂ ਬਾਅਦ ਜਦੋਂ ਇਸ ਨੇ ਆਪਣੇ ਪਤੀ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨੇ ਇਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਉਸ ਦਾ ਫੋਨ ਵੀ ਤੋੜ ਦਿੱਤਾ ਕਿਉਂਕਿ ਇਸਦੇ ਫੋਨ ਵਿਚ ਇਸ ਦੇ ਪਤੀ ਅਤੇ ਉਸ ਦੀ ਬਾਹਰਲੀ ਔਰਤ ਦੀ ਫੋਟੋ ਸੀ।ਇਸ ਔਰਤ ਦਾ ਦੱਸਣਾ ਹੈ ਕਿ ਇਸ ਦੀ ਇੱਕ ਛੋਟੀ ਜਿਹੀ ਲੜਕੀ ਹੈ ਜਿਸ ਦੀ ਉਮਰ ਹੁਣ ਤਿੰਨ ਸਾਲ ਦੀ ਹੋ ਚੁੱਕੀ ਹੈ, ਪਰ ਅੱਜ ਉਸ ਔਰਤ ਦੀ ਵਜ੍ਹਾ ਨਾਲ ਇਹ ਆਪਣੇ ਪਰਿਵਾਰ ਤੋਂ ਦੂਰ ਹੈ।ਕਿਉਂਕਿ ਇਸ ਦੇ ਪਤੀ ਨੇ ਇਸ ਨਾਲ ਝਗੜਾ ਕਰਕੇ ਇਸ ਨੂੰ ਘਰ ਤੋਂ ਬਾਹਰ ਕਰ ਦਿੱਤਾ ਹੈ।
ਇਸ ਅੌਰਤ ਦਾ ਕਹਿਣਾ ਹੈ ਕਿ ਮੇਰੀ ਗਲਤੀ ਸਿਰਫ ਇੰਨੀ ਹੈ ਕਿ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਇਸ ਗੱਲ ਬਾਰੇ ਨਹੀਂ ਦੱਸਿਆ ਅਤੇ ਖੁਦ ਹੀ ਮਾਮਲਾ ਸੁਲਝਾੳੁਣ ਦੀ ਕੋਸ਼ਿਸ਼ ਕੀਤੀ, ਪਰ ਮਾਮਲਾ ਵਿਗੜਦਾ ਹੀ ਗਿਆ ਅਤੇ ਹੁਣ ਇਹ ਆਪਣੇ ਘਰ ਤੋਂ ਬਾਹਰ ਹੋ ਚੁੱਕੀ ਹੈ। ਹੁਣ ਇਸ ਔਰਤ ਦਾ ਕਹਿਣਾ ਹੈ ਕਿ ਉਸ ਬਾਹਰਲੀ ਔਰਤ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਇਸ ਨੂੰ ਇਸ ਦਾ ਹੱਕ ਮਿਲ ਸਕੇ ਅਤੇ ਇਹ ਆਪਣੀ ਬੱਚੀ ਕੋਲ ਜਾ ਸਕੇ ਇਸ ਔਰਤ ਦਾ ਕਹਿਣਾ ਹੈ
ਕਿ ਇਸ ਦੇ ਨਾਲ ਨਾ ਇਨਸਾਫੀ ਹੋ ਰਹੀ ਹੈ, ਕਿਉਂਕਿ ਇਸ ਦੀ ਕੋਈ ਵੀ ਗ਼ਲਤੀ ਨਹੀਂ ਹੈ ਪਰ ਫਿਰ ਵੀ ਇਸ ਨੂੰ ਸਜ਼ਾ ਮਿਲ ਰਹੀ ਹੈ।