ਜਗਰਾਉਂ ਵਿੱਚ ਹੋਏ ਦੋ ਪੁਲੀਸ ਮੁਲਾਜ਼ਮਾਂ ਦੇ ਕਤਲ ਤੋਂ ਬਾਅਦ ਪੁਲੀਸ ਮੁਲਾਜ਼ਮ ਲਗਾਤਾਰ ਜੈਪਾਲ ਭੁੱਲਰ ਜਸਵਿੰਦਰ ਸਿੰਘ ਜੱਸੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਲੱਭ ਰਹੇ ਸੀ, ਕਿਉਂਕਿ ਇਨ੍ਹਾਂ ਵੱਲੋਂ ਹੀ ਉਹ ਦੋ ਪੁਲੀਸ ਮੁਲਾਜ਼ਮਾਂ ਦਾ ਕਤਲ ਕੀਤਾ ਗਿਆ ਸੀ।ਲੰਬੇ ਸਮੇਂ ਤੋਂ ਪੰਜਾਬ ਪੁਲੀਸ ਇਨ੍ਹਾਂ ਨੂੰ ਲੱਭ ਰਹੀ ਸੀ ਪਰ ਪਿਛਲੇ ਦਿਨੀਂ ਪੰਜਾਬ ਪੁਲੀਸ ਨੂੰ ਇਹ ਪਤਾ ਚੱਲਿਆ ਕਿ ਜੈਪਾਲ ਭੁੱਲਰ ਅਤੇ ਉਨ੍ਹਾਂ ਦੇ ਸਾਥੀ ਕਲਕੱਤਾ ਵਿੱਚ ਲੁਕੇ ਹੋਏ ਹਨ। ਕੋਲਕਾਤਾ ਪੁਲੀਸ ਦੀ ਮਦਦ ਨਾਲ ਪੰਜਾਬ ਪੁਲਸ ਨੇ ਜੈਪਾਲ ਭੁੱਲਰ ਅਤੇ ਉਨ੍ਹਾਂ ਦੇ ਸਾਥੀ ਜਸਵਿੰਦਰ ਸਿੰਘ ਜੱਸੀ ਦਾ ਐਨਕਾਉਂਟਰ ਕਰ ਦਿੱਤਾ।ਜਿਸ ਤੋਂ ਪਾਰ ਕੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਛਾ ਗਈ ਹੈ।
ਇਸ ਤੋਂ ਇਲਾਵਾ ਬਹੁਤ ਸਾਰੇ ਆਮ ਲੋਕਾਂ ਵੱਲੋਂ ਵੀ ਪੁਲੀਸ ਦੁਆਰਾ ਚੁੱਕੇਗਾ ਇਸ ਕਦਮ ਦਾ ਵਿਰੋਧ ਕੀਤਾ ਜਾ ਰਿਹਾ ਹੈ,ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਜੈਪਾਲ ਭੁੱਲਰ ਗੈਂਗਸਟਰ ਨਹੀਂ ਸੀ।ਪਰ ਦੂਜੇ ਪਾਸੇ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੈਪਾਲ ਭੁੱਲਰ ਦਾ ਬਹੁਤ ਸਾਰੇ ਕੇਸਾਂ ਵਿਚ ਨਾਮ ਦਰਜ ਸੀ। ਦੱਸਦਈਏ ਕਿ ਜੈਪਾਲ ਭੁੱਲਰ ਇੱਕ ਪੁਲੀਸ ਮੁਲਾਜ਼ਮ ਦਾ ਪੁੱਤਰ ਸੀ ਜੋ ਕਿ ਹੁਣ ਰਿਟਾਇਰ ਹੋ ਚੁੱਕੇ ਹਨ, ਪਰ ਉਨ੍ਹਾਂ ਦੇ ਮਹਿਕਮੇ ਦੇ ਲੋਕਾਂ ਨੇ ਹੀ ਅੱਜ ਉਨ੍ਹਾਂ ਦੇ ਪੁੱਤਰਾਂ ਦਾ ਐਨਕਾਉਂਟਰ ਕਰ ਦਿੱਤਾ ਹੈ।ਜਿਸ ਤੋਂ ਬਾਅਦ ਕੇ ਉਹਨਾਂ ਦੇ ਪਿਤਾ ਮੀਡੀਆ ਦੇ ਸਾਹਮਣੇ ਫੁੱਟ ਫੁੱਟ ਕੇ ਰੋਏ।
ਇਸ ਤੋਂ ਇਲਾਵਾ ਉਨ੍ਹਾਂ ਦੀ ਮਾਂ ਨੂੰ ਵੀ ਪਿਛਲੇ ਦਿਨ ਤੋਂ ਹੋਸ਼ ਨਹੀਂ ਹੈ, ਪਰ ਉਨ੍ਹਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਗੈਂਗਸਟਰ ਬਣਾਇਆ ਗਿਆ ਸੀ ਉਹ ਬਹੁਤ ਚੰਗਾ ਖਿਡਾਰੀ ਸੀ। ਇਸ ਤੋਂ ਇਲਾਵਾ ਜੈਪਾਲ ਭੁੱਲਰਾਂ ਦੇ ਹੋਰਨਾਂ ਪਰਿਵਾਰਕ ਮੈਂਬਰਾਂ ਦਾ ਵੀ ਕਹਿਣਾ ਹੈ ਕਿ ਜੈਪਾਲ ਭੁੱਲਰ ਦਾ ਐਨਕਾਉਂਟਰ ਪੁਲਸ ਮੁਲਾਜ਼ਮਾਂ ਨੂੰ ਨਹੀਂ ਕਰਨਾ ਚਾਹੀਦਾ ਸੀ,
ਉਸ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਸੀ ਅਤੇ ਉਸ ਦੀ ਜੋ ਵੀ ਸਜ਼ਾ ਬਣਦੀ ਸੀ ਉਹ ਉਸ ਨੂੰ ਦੇਣੀ ਚਾਹੀਦੀ ਸੀ।