ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਲਾਕਡਾਊਨ ਦੇ ਚਲਦੇ ਸਕੂਲ ਕਾਲਜ ਬੰਦ ਪਏ ਹਨ ਅਤੇ ਬੱਚਿਆਂ ਦੀ ਪੜ੍ਹਾਈ ਆਨਲਾਈਨ ਕਰਵਾਈ ਜਾ ਰਹੀ ਹੈ,ਜਿਸ ਲਈ ਕਿ ਸਰਕਾਰੀ ਅਧਿਆਪਕਾਂ ਵੱਲੋਂ ਵ੍ਹੱਟਸਐਪ ਦਾ ਸਹਾਰਾ ਲਿਆ ਜਾ ਰਿਹਾ ਹੈ। ਭਾਵ ਕੇ ਸਰਕਾਰੀ ਅਧਿਆਪਕਾਂ ਨੇ ਆਪਣੀ ਜਮਾਤ ਦੇ ਬੱਚਿਆਂ ਦੇ ਵ੍ਹੱਟਸਐਪ ਗਰੁੱਪ ਬਣਾਏ ਹੋਏ ਹਨ,ਜਿਨ੍ਹਾਂ ਵਿਚ ਕੇ ਉਹ ਕੰਮ ਭੇਜਦੇ ਹਨ ਅਤੇ ਬੱਚੇ ਕੰਮ ਕਰਨ ਤੋਂ ਬਾਅਦ ਆਪਣੇ ਅਧਿਆਪਕਾਂ ਨੂੰ ਵ੍ਹੱਟਸਐਪ ਉਤੇ ਹੀ ਚੈੱਕ ਕਰਵਾਉਂਦੇ ਹਨ।ਇਸ ਤੋਂ ਇਲਾਵਾ ਯੂ ਟਿਊਬ ਉੱਤੇ ਵੀ ਬਹੁਤ ਸਾਰੀਆਂ ਗਤੀਵਿਧੀਆਂ ਅਧਿਆਪਕਾਂ ਵੱਲੋਂ ਕਰਵਾਈਆਂ ਜਾਂਦੀਆਂ ਹਨ।
ਨਾਲ ਹੀ ਫੇਸਬੁੱਕ ਉੱਤੇ ਵੀ ਸਿੱਖਿਆ ਵਿਭਾਗ ਦਾ ਇੱਕ ਪੇਜ ਬਣਾਇਆ ਹੋਇਆ ਹੈ ਜਿਥੇ ਕਿ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।ਪਰ ਜੇਕਰ ਦੇਖਿਆ ਜਾਵੇ ਤਾਂ ਸਿੱਖਿਆ ਵਿਭਾਗ ਵੱਲੋਂ ਜੋ ਫੇਸਬੁੱਕ ਉੱਤੇ ਪੇਜ ਬਣਾਇਆ ਗਿਆ ਹੈ।ਉਸ ਉੱਤੇ ਜ਼ਿਆਦਾਤਰ ਵਿਦਿਆਰਥੀ ਸ਼ਾਮਲ ਨਹੀਂ ਹੋ ਪਾਉਂਦੇ ਕਿਉਂਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਅਤੇ ਹੁਣ ਸਿੱਖਿਆ ਨੇ ਇਹ ਫ਼ੈਸਲਾ ਲਿਆ ਹੈ ਕਿ ਸਰਕਾਰੀ ਅਧਿਆਪਕਾਂ ਦੀ ਇਹ ਡਿਊਟੀ ਲਗਾਈ ਜਾਵੇਗੀ .
ਕਿ ਜੇਕਰ ਕੋਈ ਵੀ ਗਤੀਵਿਧੀ ਫੇਸਬੁੱਕ ਪੇਜ ਤੇ ਹੁੰਦੀ ਹੈ ਤਾਂ ਉੱਥੇ ਸਰਕਾਰੀ ਅਧਿਆਪਕਾਂ ਨੂੰ ਦਸ ਕੁਮੈਂਟ,ਦਸ ਲਾਈਕ ਅਤੇ ਦਸ ਸ਼ੇਅਰ ਕਰਨੇ ਹੋਣਗੇ।ਇਸ ਵਾਸਤੇ ਸਿੱਖਿਆ ਵਿਭਾਗ ਦੇ ਪ੍ਰਬੰਧਕਾਂ ਵੱਲੋਂ ਇਕ ਨੋਟਿਸ ਜਾਰੀ ਕੀਤਾ ਹੋਇਆ ਹੈ।ਜਿਸ ਵਿਚ ਕੇ ਦੱਸਿਆ ਗਿਆ ਹੈ ਕਿ ਸਤਾਰਾਂ ਜੂਨ ਨੂੰ ਇਕ ਗਤੀਵਿਧੀ ਕਰਵਾਈ ਜਾਵੇਗੀ,ਜਿਸ ਤੋਂ ਬਾਅਦ ਕੇ ਸਰਕਾਰੀ ਅਧਿਆਪਕਾਂ ਨੂੰ ਇਸ ਗਤੀਵਿਧੀ ਨੂੰ ਸ਼ੇਅਰ ਕਰਨਾ ਹੋਵੇਗਾ ਅਤੇ ਨਾਲ ਹੀ ਦਸ ਕੁਮੈਂਟ ਤੇ ਦਸ ਲਾਇਕ ਕਰਨੇ ਹੋਣਗੇ।.
ਸੋ ਜੇਕਰ ਦੇਖਿਆ ਜਾਵੇ ਤਾਂ ਸਿੱਖਿਆ ਵਿਭਾਗ ਵਲੋਂ ਫੇਸਬੁੱਕ ਪੇਜ਼ ਦੀ ਜ਼ਿਆਦਾ ਚਿੰਤਾ ਕੀਤੀ ਜਾ ਰਹੀ ਹੈ ਬਜਾਏ ਇਸ ਦੇ ਕਿ ਉਹ ਵਿਦਿਆਰਥੀਆਂ ਦੀ ਪੜ੍ਹਾਈ ਵੱਲ ਕੋਈ ਧਿਆਨ ਦੇਣ।