ਗੁਆਂਢੀ ਨੇ ਗੁਆਂਢਣ ਦੇ ਕਮਰੇ ਵਿੱਚ ਲਗਾ ਦਿੱਤਾ ਸੀ ਸੀ ਟੀ ਵੀ ਕੈਮਰਾ,ਪਰ ਜੋ ਵੇਖਿਆ ਉਡਾ ਦੇਵੇਗੀ ਹੋਸ਼

Uncategorized

ਅੱਜਕੱਲ੍ਹ ਲੋਕ ਬਹੁਤ ਸਾਰੀਆਂ ਅਜਿਹੀਆਂ ਹਰਕਤਾਂ ਕਰਦੇ ਹਨ, ਜੋ ਕਿ ਕਿਸੇ ਨੂੰ ਵੀ ਹੈਰਾਨ ਕਰ ਦਿੰਦੀਆਂ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਯੂਨਾਈਟਿਡ ਸਟੇਟ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਮਹਿਲਾ ਦੇ ਗੁਆਂਢੀ ਨੇ ਉਸ ਦੇ ਘਰ ਵਿਚ ਆ ਕੇ ਮਹਿਲਾ ਦੇ ਬੈੱਡ ਕੋਲ ਰਿਕਾਰਡਿੰਗ ਲਈ ਡਿਵਾਈਸ ਲਗਾ ਦਿੱਤੀ, ਤਾਂ ਜੋ ਉਹ ਆਪਣੀ ਗੁਆਂਢਣ ਦੀਆਂ ਗੱਲਾਂ ਸੁਣ ਸਕੇ।ਜਾਣਕਾਰੀ ਮੁਤਾਬਕ ਇਹ ਵਿਅਕਤੀ ਪਿਛਲੇ ਤੀਹ ਸਾਲਾਂ ਤੋਂ ਉਸ ਮਹਿਲਾ ਦਾ ਗੁਆਂਢੀ ਸੀ।ਜਿਸ ਕਾਰਨ ਕੇ ਉਸ ਮਹਿਲਾ ਨੂੰ ਉਸ ਉੱਤੇ ਕਾਫ਼ੀ ਵਿਸ਼ਵਾਸ ਸੀ ਅਤੇ ਉਸ ਦੇ ਘਰ ਦੀ ਚਾਬੀ ਵੀ ਉਸ ਦੇ ਗੁਆਂਢੀ ਕੋਲ ਰਹਿੰਦੀ ਸੀ,ਕਿਉਂਕਿ ਇਸ ਮਹਿਲਾ ਦੇ ਘਰ ਵਿੱਚ ਕੁਝ ਬਿੱਲੀਆਂ ਰੱਖੀਆਂ ਹੋਈਆਂ ਸੀ।

ਜਿਨ੍ਹਾਂ ਨੂੰ ਇਸ ਮਹਿਲਾ ਦਾ ਗੁਆਂਢੀ ਖਾਣਾ ਦਿੰਦਾ ਸੀ,ਜਦੋਂ ਮਹਿਲਾ ਘਰ ਵਿਚ ਮੌਜੂਦ ਨਹੀਂ ਹੁੰਦੀ ਸੀ।ਪਰ ਇਸ ਮਹਿਲਾ ਦੇ ਗੁਆਂਢੀ ਨੇ ਮਹਿਲਾ ਦੇ ਵਿਸ਼ਵਾਸ ਦਾ ਨਾਜਾਇਜ਼ ਫ਼ਾਇਦਾ ਚੁੱਕਿਆ ਅਤੇ ਉਸ ਦੇ ਕਮਰੇ ਵਿੱਚ ਰਿਕਾਰਡਰ ਲਗਾ ਦਿੱਤਾ।ਪਰ ਜਦੋਂ ਮਹਿਲਾ ਨੇ ਆਪਣੇ ਕਮਰੇ ਦੀ ਸਫ਼ਾਈ ਕੀਤੀ ਤਾਂ ਉਸ ਸਮੇਂ ਉਸ ਨੂੰ ਉਹ ਰਿਕਾਰਡਰ ਮਿਲ ਗਿਆ।ਜਿਸਤੋਂ ਬਾਅਦ ਕੇ ਇਸ ਮਹਿਲਾ ਨੇ ਦੋਸ਼ੀ ਨੂੰ ਫੜਨ ਦੇ ਲਈ ਆਪਣੇ ਕਮਰੇ ਵਿੱਚ ਸੀਸੀਟੀਵੀ ਕੈਮਰਾ ਲਗਾ ਦਿੱਤਾ ਅਤੇ ਜਦੋਂ ਉਸ ਦਾ ਗੁਆਂਢੀ ਉਸ ਦੇ ਕਮਰੇ ਵਿੱਚ ਰਿਕਾਰਡਰ ਦੀ ਸੈਟਿੰਗ ਕਰਨ ਲਈ ਆਇਆ ਤਾਂ ਉਸ ਸਮੇਂ ਉਹ ਰੰਗੇ ਹੱਥੀਂ ਫੜਿਆ ਗਿਆ।

ਇਸ ਗੱਲ ਦਾ ਅਜੇ ਤੱਕ ਕੋਈ ਖੁਲਾਸਾ ਨਹੀਂ ਹੋ ਸਕਿਆ ਕਿ ਉਸ ਗੁਆਂਢੀ ਨੇ ਉਸ ਮਹਿਲਾ ਦੇ ਕਮਰੇ ਵਿੱਚ ਇਹ ਰਿਕਾਰਡਰ ਕਿਉਂ ਲਗਾਇਆ ਸੀ। ਇਸ ਘਟਨਾ ਤੋਂ ਬਾਅਦ ਓਸਵਾਲਾਂ ਦਾ ਕਹਿਣਾ ਹੈ ਕਿ ਉਸ ਦੇ ਗੁਆਂਢੀ ਨੇ ਉਸ ਦਾ ਵਿਸ਼ਵਾਸ ਤੋੜਿਆ ਹੈ, ਕਿਉਂਕਿ ਪਿਛਲੇ ਤੀਹ ਸਾਲਾਂ ਤੋਂ ਉਹ ਇੱਕ ਦੂਜੇ ਦੇ ਗੁਆਂਢੀ ਸੀ।ਜਿਸ ਕਾਰਨ ਕੇ ਉਨ੍ਹਾਂ ਵਿਚਕਾਰ ਵਧੀਆ ਵਿਸ਼ਵਾਸ ਬਣਿਆ ਹੋਇਆ ਸੀ ਪਰ ਉਸਦੇ ਗਵਾਂਢੀ ਦੀ ਇਕ ਗਲਤੀ ਕਾਰਨ ਸਾਰਿਆਂ ਤੋਂ ਵਿਸ਼ਵਾਸ ਉੱਠ ਗਿਆ ਹੈ।ਸੋ ਅਜਿਹੀਆਂ ਘਟਨਾਵਾਂ ਆਮ ਹੀ ਲੋਕਾਂ ਨਾਲ ਹੁੰਦੀਆਂ ਹਨ ਜਦੋਂ ਕੋਈ ਕਿਸੇ ਉੱਤੇ ਲੋੜ ਤੋਂ ਜ਼ਿਆਦਾ ਵਿਸ਼ਵਾਸ ਕਰ ਲੈਂਦਾ ਹੈ ਤਾਂ ਬਹੁਤ ਸਾਰੇ ਲੋਕ ਉਨ੍ਹਾਂ ਦੇ ਵਿਸ਼ਵਾਸ ਦਾ ਫ਼ਾਇਦਾ ਉਠਾਉਂਦੇ ਹਨ

ਅਤੇ ਆਪਣਾ ਨਿੱਜੀ ਸੁਆਰਥ ਕੱਢਣ ਦੀ ਕੋਸ਼ਿਸ਼ ਕਰਦੇ ਹਨ।ਸੋ ਅੱਜਕੱਲ੍ਹ ਲੋਕਾਂ ਨੂੰ ਚੁਕੰਨੇ ਰਹਿਣ ਦੀ ਲੋੜ ਹੈ ਅਤੇ ਕਿਸੇ ਉੱਤੇ ਵੀ ਅੰਨ੍ਹਾ ਵਿਸ਼ਵਾਸ ਕਰਨ ਦੀ ਕੋਈ ਲੋੜ ਨਹੀਂ ਹੈ।

Leave a Reply

Your email address will not be published.