ਅੱਜ ਦੇ ਸਮੇਂ ਵਿੱਚ ਲੋਕਾਂ ਦੁਆਰਾ ਆਪਣੀਆਂ ਗੱਡੀਆਂ ਅਤੇ ਮੋਟਰਸਾਈਕਲ ਨੂੰ ਬਹੁਤ ਹੀ ਤੇਜ਼ੀ ਨਾਲ ਸੜਕਾਂ ਉਪਰ ਚੜ੍ਹਾਇਆ ਜਾਂਦਾ ਹੈ ਜਿਸਦੇ ਨਾਲ ਕੀ ਬਹੁਤ ਜ਼ਿਆਦਾ ਵੱਡੇ ਹਾਦਸੇ ਹੋ ਜਾਂਦੇ ਹਨ।ਇਨ੍ਹਾਂ ਡਰਾਈਵਰਾਂ ਦੀ ਤੇਜ਼ੀ ਦੇ ਕਾਰਨ ਕਈ ਵਾਰ ਸੜਕਾਂ ਉੱਪਰ ਜਾਂਦੇ ਬੇਕਸੂਰ ਵਿਅਕਤੀ ਵੀ ਮਾਰੇ ਜਾਂਦੇ ਹਨ ਜਿਨ੍ਹਾਂ ਦਾ ਹੱਕ ਲਿਆ ਕਿ ਕੋਈ ਕਸੂਰ ਨਹੀਂ ਹੁੰਦਾ ਪਰ ਇਨ੍ਹਾਂ ਦੀ ਤੇਜ਼ੀ ਦੇ ਕਾਰਨ ਇਹ ਆਪਣੀ ਜਾਨ ਜੋਖ਼ਮ ਵਿੱਚ ਪਾਉਂਦੇ ਹੀ ਹਨ।ਨਾਲ ਹੀ ਸੜਕਾਂ ਉੱਪਰ ਜਾਂਦੇ ਵਿਅਕਤੀਆਂ ਨੂੰ ਵੀ ਨੁਕਸਾਨ ਪਹੁੰਚਾ ਦਿੰਦੇ ਹਨ।ਕਈ ਵਾਰ ਇਨ੍ਹਾਂ ਦੀ ਇਹ ਅਲਗਰਜ਼ੀ ਬਹੁਤ ਸਾਰੇ ਲੋਕਾਂ ਦੇ ਪਰਿਵਾਰਾਂ ਦੇ ਕਮਾਊ ਪੁੱਤਾਂ ਨੂੰ ਵੀ ਖੋਹ ਲੈਂਦੀ ਹੈ।
ਕੋਈ ਤੇਜ਼ ਸਪੀਡ ਨਾਲ ਉਨ੍ਹਾਂ ਵਿੱਚ ਆ ਕੇ ਵੱਜਦਾ ਹੈ ਤਾਂ ਉਹ ਆਪਣੀ ਜਾਨ ਗਵਾ ਬੈਠਦੇ ਹਨ।ਇਸ ਤੋਂ ਇਲਾਵਾ ਕੁਝ ਲੋਕ ਸਵੇਰ ਦੇ ਸਮੇਂ ਬਹੁਤ ਜ਼ਿਆਦਾ ਤੇਜ਼ੀ ਨਾਲ ਆਪਣੀਆਂ ਗੱਡੀਆਂ ਨੂੰ ਚਲਾਉਂਦੇ ਹਨ ਕਿਉਂਕਿ ਕਈ ਵਾਰ ਕੁਝ ਲੋਕਾਂ ਦੇ ਦਿਮਾਗ ਵਿੱਚ ਇਹ ਬੈਠ ਜਾਂਦਾ ਹੈ ਕਿ ਸਵੇਰ ਦੇ ਸਮੇਂ ਟ੍ਰੈਫਿਕ ਘੱਟ ਹੁੰਦੀ ਹੈ ਅਤੇ ਤੇਜ਼ੀ ਨਾਲ ਉਹ ਆਪਣੀਆਂ ਗੱਡੀਆਂ ਨੂੰ ਕੱਢ ਕੇ ਲਿਜਾ ਸਕਦੇ ਹਨ ਅਤੇ ਆਪਣੀ ਮੰਜ਼ਿਲ ਤਕ ਛੇਤੀ ਪੁੱਜ ਸਕਦੇ ਹਨ।ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜੇਕਰ ਉਹ ਸਪੀਡ ਤੇਜ਼ ਰੱਖਣਗੇ ਤਾਂ ਜੇਕਰ ਸੜਕ ਖਾਲੀ ਵੀ ਹੋਵੇਗੀ ਤਾਂ ਵੀ ਉਨ੍ਹਾਂ ਦਾ ਹਾਦਸਾ ਹੋ ਸਕਦਾ ਹੈ।
ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ,ਜਿਸ ਵਿਚ ਕੇ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਸੜਕ ਬਿਲਕੁਲ ਖਾਲੀ ਹੈ। ਸੜਕ ਉੱਤੇ ਕੋਈ ਵੀ ਵਾਹਨ ਮੌਜੂਦ ਨਹੀਂ ਹੈ, ਉੱਥੇ ਸਿਰਫ਼ ਤਿੰਨ ਔਰਤਾਂ ਜੋ ਕਿ ਸਫ਼ਾਈ ਕਰਮਚਾਰੀ ਹਨ ਉਨ੍ਹਾਂ ਵੱਲੋਂ ਸਫ਼ਾਈ ਕੀਤੀ ਜਾ ਰਹੀ ਹੈ। ਉਸੇ ਸਮੇਂ ਇਕ ਗੱਡੀ ਉੱਥੇ ਆਉਂਦੀ ਹੈ ਅਤੇ ਸੜਕ ਤੇ ਮੌਜੂਦ ਦੋ ਔਰਤਾਂ ਵਿੱਚ ਜਾ ਵੱਜਦੀ ਹੈ ਅਤੇ ਅੱਗੇ ਲੰਘ ਕੇ ਇਕ ਦੀਵਾਰ ਵਿੱਚ ਟਕਰਾ ਜਾਂਦੀ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਇੱਥੇ ਡਰਾੲੀਵਰ ਨੂੰ ਵੀ ਨੁਕਸਾਨ ਪਹੁੰਚਿਆ ਹੋਵੇਗਾ ਅਤੇ ਨਾਲ ਹੀ ਉਸ ਨੇ ਉਹ ਦੋ ਔਰਤਾਂ ਦਾ ਵੀ ਨੁਕਸਾਨ ਕਰ ਦਿੱਤਾ।
ਸੋ ਅਜਿਹੀਆਂ ਘਟਨਾਵਾਂ ਨੂੰ ਦੇਖਣ ਤੋਂ ਬਾਅਦ ਸਾਨੂੰ ਸਬਕ ਲੈਣਾ ਚਾਹੀਦਾ ਹੈ ਕਿ ਜੇਕਰ ਸੜਕ ਖਾਲੀ ਵੀ ਹੈ ਤਾਂ ਉਸ ਸਮੇਂ ਵੀ ਉਚਿਤ ਸਪੀਡ ਵਿੱਚ ਹੀ ਵਾਹਨ ਨੂੰ ਚਲਾਉਣਾ ਚਾਹੀਦਾ ਹੈ।