ਇਸ ਅੌਰਤ ਨੇ ਕਿਸਾਨ ਦੀ ਕੋਠੀ ਉੱਪਰ ਕੀਤਾ ਕਬਜ਼ਾ, ਕਿਸਾਨ ਨੂੰ ਕੀਤਾ ਦਲੀਲ

Uncategorized

ਸਾਡੇ ਸਮਾਜ ਤਾਂ ਸੱਚਾਈ ਉੱਤੇ ਚੱਲਣ ਦਾ ਮਿਆਰ ਇੰਨਾ ਕਰ ਚੁੱਕਿਆ ਹੈ ਕਿ ਕਿਸੇ ਉਪਰ ਵੀ ਵਿਸ਼ਵਾਸ ਕਰਨਾ ਮੁਸ਼ਕਲ ਹੋ ਚੁੱਕਿਆ ਹੈ।ਬਹੁਤ ਸਾਰੇ ਲੋਕ ਆਪਣੇ ਉੱਪਰ ਕੀਤੇ ਅਹਿਸਾਨ ਨੂੰ ਭੁੱਲ ਕੇ ਦੂਜੇ ਵਿਅਕਤੀਆਂ ਨੂੰ ਹੀ ਤੰਗ ਕਰਨਾ ਸ਼ੁਰੂ ਕਰ ਦਿੰਦੇ ਹਨ।ਅਜਿਹੇ ਲੋਕਾਂ ਦੇ ਕਾਰਨ ਹੀ ਹਰ ਇੱਕ ਵਿਅਕਤੀ ਦਾ ਇਨਸਾਨੀਅਤ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ।ਅਜਿਹਾ ਹੀ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਕਿਸਾਨ ਨੇ ਆਪਣੀ ਕੋਠੀ ਇੱਕ ਅੌਰਤ ਨੂੰ ਕਿਰਾਏ ਉੱਪਰ ਦਿੱਤੀ ਸੀ ਪਰ ਹੁਣ ਉਹ ਅੌਰਤ ਇਸ ਕੋਠੀ ਨੂੰ ਆਪਣਾ ਦੱਸ ਰਹੇ ਅਤੇ ਇਸ ਕੋਠੀ ਦਾ ਨਾ ਤਾਂ ਕਿਰਾਇਆ ਦਿੰਦੀ ਅਤੇ ਨਾ ਹੀ ਕੋਠੀ ਛੱਡਣ ਲਈ ਤਿਆਰ ਹੈ।

ਹੁਣ ਇਹ ਕਿਸਾਨ ਵੀਰ ਉਸ ਔਰਤ ਨੂੰ ਕੋਠੀ ਖਾਲੀ ਕਰਨ ਲਈ ਕਹਿ ਰਿਹਾ ਹੈ ਪਰ ਉਹ ਔਰਤ ਕਹਿ ਰਹੀ ਹੈ ਇਹ ਕੋਠੀ ਮੇਰੀ ਹੈ ਕਿਸਾਨ ਪਰਿਵਾਰ ਦੇ ਮੁਖੀ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ ਦਸ ਸਾਲ ਪਹਿਲਾਂ ਇਕ ਕੋਠੀ ਬਣਾਈ ਸੀ ਜੋ ਕਿ ਉਨ੍ਹਾਂ ਨੇ ਹਰਜੀਤ ਕੌਰ ਨਾਂ ਦੀ ਇਕ ਔਰਤ ਨੂੰ ਕਿਰਾਏ ਤੇ ਦਿੱਤੀ ਸੀ। ਪਰ ਬਾਅਦ ਵਿੱਚ ਹੁਣ ਉਸ ਅੌਰਤ ਨੇ ਨਾ ਤਾਂ ਇਨ੍ਹਾਂ ਨੂੰ ਕਿਰਾਇਆ ਦਿੱਤਾ ਅਤੇ ਨਾ ਹੀ ਇਨ੍ਹਾਂ ਦੀ ਕੋਠੀ ਖਾਲੀ ਕਰਨ ਨੂੰ ਰਾਜ਼ੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਦੇ ਖ਼ਿਲਾਫ਼ ਇਕ ਕੇਸ ਵੀ ਫਾਈਲ ਕੀਤਾ ਸੀ।ਪਰ ਪੁਲਸ ਮੁਲਾਜ਼ਮਾਂ ਵਲੋਂ ਇਨ੍ਹਾਂ ਦੀ ਕੋਈ ਵੀ ਸਹਾਇਤਾ ਨਹੀਂ ਕੀਤੀ ਸੀ।

ਇਸ ਤੋਂ ਇਲਾਵਾ ਇਸ ਵਿਅਕਤੀ ਦਾ ਦੱਸਣਾ ਹੈ ਕਿ ਜਦੋਂ ਵੀ ਇਹ ਉਸ ਔਰਤ ਤੋਂ ਕਿਰਾਇਆ ਲੈਣ ਲਈ ਜਾਂਦੇ ਹਨ ਤਾਂ ਉਹ ਇਨ੍ਹਾਂ ਨੂੰ ਗਾਲੀ ਗਲੋਚ ਦਿੰਦੀ ਹੈ ਅਤੇ ਨਾ ਹੀ ਇਨ੍ਹਾਂ ਦੀ ਪੈਲੀ ਵਿਚ ਆਪਣੇ ਘਰ ਦਾ ਗੰਦਾ ਪਾਣੀ ਵੀ ਕੱਢਦੀ ਹੈ ਅਤੇ ਉਸ ਔਰਤ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦੀ ਕੋਠੀ ਖਾਲੀ ਨਹੀਂ ਕਰੇਗੀ ਅਤੇ ਉਸ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਕੋਠੀ ਉਸ ਦੀ ਖ਼ੁਦ ਦੀ ਹੈ ਦੂਜੇ ਪਾਸੇ ਜਦੋਂ ਹਰਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਨੇ ਕਿਸੇ ਦੀ ਕੋਠੀ ਉੱਤੇ ਕੋਈ ਕਬਜ਼ਾ ਨਹੀਂ ਕੀਤਾ। ਇਹ ਕੋਠੀ ਨੇ ਖ਼ੁਦ ਬਣਾਈ ਹੈ ਉਸ ਨੇ ਦੱਸਿਆ ਕਿ ਉਸ ਨੇ ਕੁਝ ਸਾਲ ਪਹਿਲਾਂ ਆਪਣੀ ਜ਼ਮੀਨ ਦਾ ਤਬਾਦਲਾ ਕਿਸਾਨ ਪਰਿਵਾਰ ਨਾਲ ਕੀਤਾ ਸੀ।

ਇਸ ਤੋਂ ਇਲਾਵਾ ਇਸ ਅੌਰਤ ਨੇ ਦੱਸਿਆ ਕਿ ਇਨ੍ਹਾਂ ਦੇ ਘਰ ਵਿਚ ਇਨ੍ਹਾਂ ਦੇ ਨਾਂ ਉੱਤੇ ਹੀ ਬਿਜਲੀ ਦਾ ਮੀਟਰ ਲੱਗਿਆ ਹੋਇਆ ਹੈ। ਮਾਮਲਾ ਪੁਲੀਸ ਕੋਲ ਪਹੁੰਚ ਚੁੱਕਿਆ ਹੈ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦੋਵਾਂ ਧਿਰਾਂ ਦੀ ਗੱਲਬਾਤ ਸੁਣੀ ਜਾਵੇਗੀ ਅਤੇ ਜੋ ਵੀ ਇਸ ਮਾਮਲੇ ਦਾ ਹੱਲ ਹੋਵੇਗਾ ਉਹ ਕੀਤਾ ਜਾਵੇਗਾ।

Leave a Reply

Your email address will not be published. Required fields are marked *