ਅਕਸਰ ਹੀ ਸਿਆਸਤਦਾਨ ਇੱਕ ਦੂਜੇ ਦੇ ਵਿਰੋਧ ਵਿਚ ਬੋਲਦੇ ਹੋਏ ਨਜ਼ਰ ਆਉਂਦੇ ਹਨ ਕਿਸੇ ਵੀ ਦੇਸ਼ ਵਿੱਚ ਜਦੋਂ ਪਾਰਟੀਆਂ ਇੱਕ ਦੂਜੇ ਦੇ ਵਿਰੋਧ ਵਿੱਚ ਹੁੰਦੀਆਂ ਹਨ ਤਾਂ ਉਨ੍ਹਾਂ ਦੇ ਆਗੂਆਂ ਵੱਲੋਂ ਇੱਕ ਦੂਜੇ ਤੇ ਤੰਜ ਕੱਸੇ ਜਾਂਦੇ ਹਨ।ਇਸ ਤੋਂ ਇਲਾਵਾ ਕਈ ਵਾਰ ਮਾਮਲਾ ਇੰਨਾ ਜ਼ਿਆਦਾ ਪੱਕ ਜਾਂਦਾ ਹੈ ਕਿ ਉਨ੍ਹਾਂ ਦੇ ਵਿਚਕਾਰ ਹੱਥੋਪਾਈ ਵੀ ਹੁੰਦੀ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਪਾਕਿਸਤਾਨ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਸਾਂਸਦ ਵਿੱਚ ਇਮਰਾਨ ਖ਼ਾਨ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੋਂ ਬਾਅਦ ਬਜਟ ਪੇਸ਼ ਕੀਤਾ ਜਾਣਾ ਸੀ।ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਵਿੱਤ ਮੰਤਰੀ ਬਜਟ ਪੇਸ਼ ਕਰਨ ਲਈ ਖੜ੍ਹੇ ਹੋਏ ਤਾਂ ਵਿਰੋਧੀ ਪਾਰਟੀ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਕਿਹਾ ਗਿਆ
ਕਿ ਇਹ ਬਜਟ ਗ਼ਰੀਬ ਵਿਰੋਧੀ ਹੈ ਹੌਲੀ ਹੌਲੀ ਇਹ ਮਾਮਲਾ ਭਖ਼ਦਾ ਗਿਆ। ਦੋਨੋਂ ਪਾਰਟੀਆਂ ਦੇ ਵਿਚਕਾਰ ਜੰਮ ਕੇ ਹੰਗਾਮਾ ਹੋਇਆ ਇੱਥੋਂ ਤੱਕ ਕੇ ਮੇਜ਼ਾਂ ਉੱਤੇ ਜੋ ਵੀ ਸਾਮਾਨ ਪਿਆ ਸੀ ਉਹ ਇੱਕ ਦੂਜੇ ਉੱਤੇ ਸੁੱਟਣਾ ਸ਼ੁਰੂ ਕਰ ਦਿੱਤਾ।ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਵੀ ਇਨ੍ਹਾਂ ਸਾਂਸਦਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।ਪਰ ਲਗਾਤਾਰ ਇਹ ਸਾਂਸਦ ਇੱਕ ਦੂਜੇ ਉੱਤੇ ਸਾਮਾਨ ਸੁੱਟਦੇ ਰਹੇ।ਦੱਸ ਦਈਏ ਕਿ ਸੰਸਦ ਵਿਚ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਵੀ ਮੌਜੂਦ ਸੀ ਅਤੇ ਉਹ ਸਾਰੇ ਇਸ ਮਾਮਲੇ ਨੂੰ ਦੇਖ ਕੇ ਹੱਸ ਰਹੇ ਸੀ ਕਿ ਕਿਸ ਤਰੀਕੇ ਦਾ ਮਾਹੌਲ ਉਨ੍ਹਾਂ ਦੇ ਸੰਸਦ ਵਿੱਚ ਬਣ ਚੁੱਕਿਆ ਹੈ।
ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਲਾਹਨਤਾਂ ਵੀ ਪਾਈਆਂ ਜਾ ਰਹੀਆਂ ਹਨ। ਅਜਿਹੇ ਲੀਡਰਾਂ ਉੱਤੇ ਜਿਹੜੇ ਕਿ ਆਪਸ ਵਿੱਚ ਲੜ ਕੇ ਹੀ ਸਮਝ ਲੈਂਦੇ ਹਨ ਕਿ ਉਨ੍ਹਾਂ ਦੀ ਡਿਊਟੀ ਪੂਰੀ ਹੋ ਗਈ ਅਤੇ ਆਮ ਜਨਤਾ ਨੂੰ ਸੂਲੀ ਉੱਤੇ ਟੰਗ ਕੇ ਰੱਖਦੇ ਹਨ।ਪਾਕਿਸਤਾਨ ਦੇ ਇਹ ਸਾਂਸਦ ਮਜ਼ਾਕ ਦਾ ਪਾਤਰ ਵੀ ਬਣ ਰਹੇ ਹਨ ਕਿਉਂਕਿ ਇਹ ਲੋਕ ਕੁੱਤੇ ਬਿੱਲੀਆਂ ਦੀ ਤਰ੍ਹਾਂ ਲੜਦੇ ਦਿਖਾਈ ਦੇ ਰਹੇ ਹਨ ਅਤੇ ਜੁੱਤੋ ਜੁੱਤੀ ਹੋ ਰਹੇ ਹਨ।ਸੋ ਇਹ ਇਕ ਦੇਸ਼ ਲਈ ਬਹੁਤ ਹੀ ਸ਼ਰਮ ਅਤੇ ਅਫ਼ਸੋਸ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਸਾਂਸਦ ਆਮ ਲੋਕਾਂ ਬਾਰੇ ਕੋਈ ਵੀ ਅਜਿਹਾ ਫ਼ੈਸਲਾ ਨਹੀਂ ਲੈਂਦੇ,ਜਿਸ ਨਾਲ ਕਿ ਉਨ੍ਹਾਂ ਦਾ ਭਲਾ ਹੋ ਸਕੇ।ਜਦੋਂ ਵੋਟਾਂ ਆਉਣੀਆਂ ਹੁੰਦੀਆਂ ਹਨ
ਉਸ ਸਮੇਂ ਇਹ ਲੋਕ ਲੋਕਾਂ ਦੇ ਪੈਰਾਂ ਵਿੱਚ ਜਾ ਕੇ ਡਿੱਗਦੇ ਹਨ ਪਰ ਜਦੋਂ ਉਨ੍ਹਾਂ ਦਾ ਮਤਲਬ ਨਿਕਲ ਜਾਂਦਾ ਹੈ ਉਸ ਤੋਂ ਬਾਅਦ ਇਹ ਲੋਕਾਂ ਦੀਆਂ ਤਕਲੀਫਾਂ ਨੂੰ ਸੁਣਨ ਦੀ ਗੱਲ ਦੂਰ ਉਨ੍ਹਾਂ ਵੱਲ ਦੇਖਣ ਦੀ ਜ਼ਰੂਰਤ ਵੀ ਨਹੀਂ ਸਮਝਦੇ।