ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿੱਧੂ ਮੂਸੇਵਾਲੇ ਵੱਲੋਂ ਗੁੱਸੇ ਟੇਪ ਦੀ ਜਿਹੜੇ ਵੀ ਗਾਣੇ ਅਜੇ ਤੱਕ ਰਿਲੀਜ਼ ਕੀਤੇ ਗਏ ਹਨ ਸਾਰੇ ਹੀ ਟ੍ਰੈਂਡਿੰਗ ਵਿਚ ਰਹੇ ਪਾਲ ਕੇ ਲੋਕਾਂ ਵੱਲੋਂ ਇਨ੍ਹਾਂ ਗਾਣਿਆਂ ਨੂੰ ਖ਼ੂਬ ਪਿਆਰ ਦਿੱਤਾ ਗਿਆ ਹੈ। ਅਜਿਹਾ ਹੋਣ ਤੇ ਸਿੱਧੂ ਮੂਸੇ ਵਾਲੇ ਨੂੰ ਦੇਸ਼ਾਂ ਵਿਦੇਸ਼ਾਂ ਵਿੱਚੋਂ ਪਿਆਰ ਮਿਲ ਰਿਹਾ ਹੈ।ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਸਿੱਧੂ ਮੂਸੇਵਾਲੇ ਦੇ ਫੈਨ ਹੋ ਚੁੱਕੇ ਹਨ। ਇੱਥੋਂ ਤਕ ਕਿ ਵਿਦੇਸ਼ਾਂ ਵਿੱਚ ਛਪਣ ਵਾਲੇ ਮੈਗਜ਼ੀਨਾਂ ਵਿੱਚ ਵੀ ਸਿੱਧੂ ਮੂਸੇਵਾਲੇ ਦਾ ਜ਼ਿਕਰ ਹੁੰਦਾ ਹੈ।ਸੋ ਇਹ ਪੰਜਾਬੀਆਂ ਲਈ ਇਕ ਮਾਣ ਵਾਲੀ ਗੱਲ ਹੈ ਕਿ ਸਿਰ ਤੇ ਪੱਗ ਬੰਨ੍ਹਣ ਵਾਲਾ ਇਕ ਵਿਅਕਤੀ ਅੱਜਕੱਲ੍ਹ ਵਿਦੇਸ਼ਾਂ ਵਿਚ ਵੱਸਦੇ ਗੋਰਿਆਂ ਦਾ ਦਿਲ ਜਿੱਤ ਰਿਹਾ ਹੈ।
ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲੇ ਦੇ ਪ੍ਰਸੰਸਕਾਂ ਵੱਲੋਂ ਉਨ੍ਹਾਂ ਦੇ ਪੱਖ ਵਿੱਚ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।ਜਿਸ ਨਾਲ ਕੇ ਸਿੱਧੂ ਮੂਸੇਵਾਲੇ ਦੀ ਅੱਜਕੱਲ੍ਹ ਹੋਰ ਵੀ ਚੜ੍ਹਾਈ ਹੋ ਰਹੀ ਹੈ ਦੱਸ ਦਈਏ ਕਿ ਸੋਸ਼ਲ ਮੀਡੀਆ ਉੱਤੇ ਇੱਕ ਵਿਅਕਤੀ ਨੇ ਵੀਡੀਓ ਸਾਂਝੀ ਕੀਤੀ ਹੈ।ਜਿਸ ਵਿੱਚ ਕਿਉਂ ਕਹਿ ਰਿਹਾ ਹੈ ਕਿ ਉਸ ਦਾ ਪੁੱਤਰ ਪਹਿਲਾਂ ਬਾਲਕ ਢਾਹੁਣਾ ਚਾਹੁੰਦਾ ਸੀ।ਪਰ ਜਦੋਂ ਤੋਂ ਹੁਣ ਉਸ ਨੇ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਨੇ ਸ਼ੁਰੂ ਕਰ ਦਿੱਤੇ ਹਨ ਤਾਂ ਅੱਜਕੱਲ੍ਹ ਉਸ ਦੇ ਪੁੱਤਰ ਨੇ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਹੈ
ਇਸ ਵੀਡੀਓ ਵਿੱਚ ਉਹ ਵਿਅਕਤੀ ਸਿੱਧੂ ਮੂਸੇਵਾਲੇ ਦਾ ਧੰਨਵਾਦ ਕਰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਇੱਕ ਹੋਰ ਵੀਡਿਓ ਜੋ ਕਿ ਵਿਦੇਸ਼ ਵਿੱਚ ਬੈਠੇ ਇੱਕ ਪੰਜਾਬੀ ਵੱਲੋਂ ਸਾਂਝੀ ਕੀਤੀ ਗਈ ਹੈ।ਉਸ ਵਿਚ ਉਹ ਪੰਜਾਬੀ ਵਿਅਕਤੀ ਦਸਦਾ ਦਿਖਾਈ ਦੇ ਰਿਹਾ ਹੈ ਕਿ ਜਦੋਂ ਉਹ ਰਸਤੇ ਵਿੱਚੋਂ ਜਾ ਰਿਹਾ ਸੀ ਤਾਂ ਦੋ ਵਿਦੇਸ਼ੀ ਲੜਕੀਆਂ ਸਿੱਧੂ ਮੂਸੇ ਵਾਲੇ ਦਾ ਗਾਣਾ ਸੁਣ ਕੇ ਝੂਮ ਰਹੀਆਂ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਸਿੱਧੂ ਮੂਸੇਵਾਲੇ ਨੂੰ ਸਲੂਟ ਮਾਰਿਆ। ਕਿਉਂਕਿ ਅੱਜਕੱਲ੍ਹ ਦੇ
ਇਸ ਮੁਕਾਬਲੇ ਦੇ ਯੁੱਗ ਵਿੱਚ ਗੋਰਿਆਂ ਦਾ ਦਿਲ ਜਿੱਤਣਾ ਬਹੁਤ ਹੀ ਮੁਸ਼ਕਲ ਕੰਮ ਹੈ ਸੋ ਅੱਜਕੱਲ੍ਹ ਸਿੱਧੂ ਮੂਸੇਵਾਲੇ ਦੀਆਂ ਬਹੁਤ ਸਾਰੀਆਂ ਤਾਰੀਫ਼ਾਂ ਹੋ ਰਹੀਆਂ ਹਨ,ਕਿਉਂਕਿ ਅਸਲ ਵਿੱਚ ਉਨ੍ਹਾਂ ਨੇ ਪੰਜਾਬ ਦਾ ਨਾਮ ਵਿਦੇਸ਼ਾਂ ਵਿੱਚ ਉੱਚਾ ਕਰ ਦਿੱਤਾ ਹੈ।