ਕੀ ਕਾਂਗਰਸ ਵਿੱਚ ਚੱਲ ਰਹੀ ਹੈ ਕੋਈ ਨਵੀਂ ਜੰਗ, ਕੀ ਰਾਹੁਲ ਗਾਂਧੀ ਲਿਆੳੁਣੇ ਚਾਹੁੰਦੇ ਹਨ ਨਵੀਂ ਲੀਡਰਸ਼ਿਪ

Uncategorized

ਅੱਜਕੱਲ੍ਹ ਸਾਰੀਆਂ ਸਿਆਸੀ ਪਾਰਟੀਆਂ ਦੀ ਜਾਨ ਮੁੱਠੀ ਵਿਚ ਆਈ ਹੋਈ ਹੈ,ਕਿਉਂਕਿ ਪੰਜਾਬ ਵਿੱਚ ਦੋ ਹਜਾਰ ਬਾਈ ਦੀਆਂ ਚੋਣਾਂ ਆਉਣ ਵਾਲੀਆਂ ਹਨ ਅਤੇ ਪੰਜਾਬ ਦੇ ਲੋਕ ਹਰ ਇੱਕ ਪਾਰਟੀ ਤੋਂ ਖਫਾ ਨਜ਼ਰ ਆ ਰਹੇ ਹਨ।ਭਾਵੇਂ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਹੈ ਪਰ ਅੱਜਕੱਲ੍ਹ ਕਾਂਗਰਸ ਸਰਕਾਰ ਦੇ ਵਿਰੁੱਧ ਵਿਚ ਵੀ ਬਹੁਤ ਸਾਰੇ ਲੋਕ ਆ ਰਹੇ ਹਨ। ਇਸੇ ਲਈ ਅੱਜ ਕੱਲ੍ਹ ਕਾਂਗਰਸ ਦੀ ਹਾਈ ਕਮਾਨ ਦੀ ਦਿਲ ਦੀ ਧੜਕਣ ਵੀ ਵਧੀ ਹੋਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਕਿ ਪੰਜਾਬ ਵਿਚ ਕਾਂਗਰਸ ਖ਼ਤਮ ਹੋ ਜਾਵੇ।ਜੇਕਰ ਪੰਜਾਬ ਵਿਚੋਂ ਕਾਂਗਰਸ ਖ਼ਤਮ ਹੁੰਦੀ ਹੈ ਤਾਂ ਉਸ ਤੋਂ ਬਾਅਦ ਪੂਰੇ ਦੇਸ਼ ਵਿਚ ਕਾਂਗਰਸ ਦਾ ਬੁਰਾ ਹਾਲ ਹੋ ਜਾਵੇਗਾ। ਇਸੇ ਲਈ ਕਾਂਗਰਸ ਸਰਕਾਰ ਦੀ ਹਾਈ ਕਮਾਨ ਵਿਚ ਲੰਬੀ ਬਹਿਸ ਚੱਲ ਰਹੀ ਹੈ

ਕਿ ਅਸੀਂ ਕਿਸ ਤਰੀਕੇ ਨਾਲ ਕਾਂਗਰਸ ਦੀ ਨੀਂਹ ਨੂੰ ਮਜ਼ਬੂਤ ਕਰ ਸਕਦੇ ਹਾਂ।ਕਾਂਗਰਸ ਦੀ ਹਾਈ ਕਮਾਂਡ ਵਿੱਚ ਮੁੱਖ ਤਿੰਨ ਜਣੇ ਸ਼ਾਮਲ ਹਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ।ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਜੋ ਰਣਨੀਤੀ ਹੈ ਉਹ ਅਲੱਗ ਤਰੀਕੇ ਦੀ ਹੈ।ਜਿਸ ਕਾਰਨ ਕੇ ਕਾਂਗਰਸ ਸਰਕਾਰ ਅੱਜਕੱਲ੍ਹ ਇਹ ਫ਼ੈਸਲਾ ਨਹੀਂ ਲੈ ਪਾ ਰਹੀ ਕਿ ਜੇਕਰ ਉਹ ਕਾਂਗਰਸ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਕੀ ਕਰਨਾ ਚਾਹੀਦਾ ਹੈ।ਰਾਹੁਲ ਗਾਂਧੀ ਦਾ ਕਹਿਣਾ ਹੈ

ਕਿ ਜੇਕਰ ਕਾਂਗਰਸ ਨੂੰ ਬਚਾਉਣਾ ਹੈ ਤਾਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵਿੱਚ ਵੱਡਾ ਬਦਲਾਅ ਕਰਨਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਸਰਕਾਰ ਨੂੰ ਅਗਲੇ ਪੰਜਾਹ ਸਾਲਾਂ ਤਕ ਕੌਣ ਚਲਾਵੇਗਾ।ਪਰ ਦੂਜੇ ਪਾਸੇ ਸੋਨੀਆ ਗਾਂਧੀ ਇਹ ਮੰਨਣ ਲਈ ਤਿਆਰ ਨਹੀਂ ਹੈ ਕਿ ਕਾਂਗਰਸ ਸਰਕਾਰ ਵਿੱਚ ਕਿਸੇ ਵੱਡੇ ਬਦਲਾਅ ਦੀ ਜ਼ਰੂਰਤ ਹੈ, ਉਹ ਕਿਵੇਂ ਨਾ ਕਿਵੇਂ ਕਰਕੇ ਕਾਂਗਰਸ ਨੂੰ ਇੰਜ ਹੀ ਚਲਾਉਣਾ ਚਾਹੁੰਦੇ ਹਨ। ਸੋ ਲਗਾਤਾਰ ਕਾਂਗਰਸ ਪਾਰਟੀ ਦੇ ਲੀਡਰਾਂ ਅਤੇ ਹਾਈਕਮਾਨ ਵਿੱਚ ਵੀ ਕਾਫ਼ੀ ਬਹਿਸ ਛਿੜੀ ਹੋਈ ਹੈ,

ਜਿਸ ਕਾਰਨ ਕਿ ਅੱਜਕੱਲ੍ਹ ਕਾਂਗਰਸ ਦੇ ਦਿਨ ਵੀ ਮਾੜੇ ਚੱਲ ਰਹੇ ਹਨ।ਸੋ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦੀ ਲੀਡਰਸ਼ਿਪ ਵਿੱਚ ਕੋਈ ਬਦਲਾਅ ਹੁੰਦਾ ਹੈ ਜਾਂ ਨਹੀਂ।

Leave a Reply

Your email address will not be published. Required fields are marked *