ਅੱਜਕੱਲ੍ਹ ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਕੁੱਤੇ ਪਾਲਣਾ ਪਸੰਦ ਕਰਦੇ ਹਨ ਕਿਉਂਕਿ ਕੁੱਤਾ ਇਕ ਵਫਾਦਾਰ ਜਾਨਵਰ ਹੁੰਦਾ ਹੈ।ਇਸ ਤੋਂ ਇਲਾਵਾ ਉਹ ਘਰ ਦੀ ਰਖਵਾਲੀ ਲਈ ਵੀ ਵਧੀਆ ਮੰਨਿਆ ਜਾਂਦਾ ਹੈ।ਅਕਸਰ ਹੀ ਘਰਾਂ ਵਿਚ ਦੋ ਜਾਂ ਚਾਰ ਕੁੱਤੇ ਹੁੰਦੇ ਹਨ,ਪਰ ਅੰਮ੍ਰਿਤਸਰ ਵਿਚ ਰਹਿਣ ਵਾਲੀ ਇਕ ਲੜਕੀ ਦੇ ਘਰ ਵਿੱਚ ਪਨਤਾਲੀ ਤੋਂ ਜ਼ਿਆਦਾ ਕੁੱਤੇ ਹਨ।ਉਹ ਵੀ ਕਿਸੇ ਨਸਲ ਦੇ ਕੁੱਤੇ ਨਹੀਂ,ਬਲਕਿ ਆਵਾਰਾ ਕੁੱਤੇ ਹਨ। ਜੋ ਕਿ ਸੜਕਾਂ ਉੱਤੇ ਆਮ ਹੀ ਤੁਰਦੇ ਫਿਰਦੇ ਰਹਿੰਦੇ ਹਨ।ਜਿਸ ਲੜਕੀ ਨੇ ਆਪਣੇ ਘਰ ਵਿਚ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਪਾ ਲਿਆ ਹੈ ਉਸ ਨਾਲ ਗੱਲਬਾਤ ਕਰਨ ਤੇ ਉਸ ਨੇ ਕਿਹਾ ਕਿ ਇੱਕ ਵਾਰ ਉਸ ਦੇ ਸਾਹਮਣੇ ਇੱਕ ਕੁੱਤੇ ਦਾ ਐਕਸੀਡੈਂਟ ਹੋ ਗਿਆ ਸੀ,
ਜਿਸ ਤੋਂ ਬਾਅਦ ਕੇ ਉਹ ਪੁੱਤਾਂ ਕੋਮਾ ਵਿੱਚ ਚਲਾ ਗਿਆ ਸੀ।ਦੋ ਮਹੀਨੇ ਤੱਕ ਇਸ ਲੜਕੀ ਵਲੋਂ ਉਸ ਦਾ ਇਲਾਜ ਕਰਵਾਇਆ ਗਿਆ। ਜਿਸ ਤੋਂ ਬਾਅਦ ਕੇ ਇਸ ਨੇ ਆਪਣੇ ਘਰ ਵਿਚ ਬਹੁਤ ਸਾਰੇ ਕੁੱਤੇ ਲਿਆਉਣੇ ਸ਼ੁਰੂ ਕਰ ਦਿੱਤੇ।ਪਹਿਲਾਂ ਇਨ੍ਹਾਂ ਦੇ ਘਰਦਿਆਂ ਵੱਲੋਂ ਇਸ ਨੂੰ ਬਹੁਤ ਜ਼ਿਆਦਾ ਰੋਕਿਆ ਟੋਕਿਆ ਗਿਆ ਕਿ ਉਹ ਗਲਤ ਕਰ ਰਹੀ ਹੈ, ਪਰ ਬਾਅਦ ਵਿਚ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਇਸ ਦਾ ਸਾਥ ਦਿੱਤਾ ਜਾਣ ਲੱਗਿਆ।ਇਸ ਲੜਕੀ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਸਪੈਸ਼ਲ ਕੁੱਤਿਆਂ ਵਾਸਤੇ ਕਮਰੇ ਵਿੱਚ ਏਸੀ ਲਗਵਾ ਰੱਖਿਆ ਹੈ।
ਇਸ ਤੋਂ ਇਲਾਵਾ ਇਸ ਲੜਕੀ ਦੇ ਘਰ ਦੇ ਹਾਲਾਤ ਕੁਝ ਜ਼ਿਆਦਾ ਵਧੀਆ ਨਹੀਂ ਹਨ ਕਿਉਂਕਿ ਇਨ੍ਹਾਂ ਦੇ ਘਰ ਸਿਰਫ ਦੋ ਕਮਰੇ ਹਨ ਅਤੇ ਜਦੋਂ ਕੁੱਤੇ ਕਈ ਵਾਰ ਇਨ੍ਹਾਂ ਦੇ ਬੈੱਡਾਂ ਉੱਤੇ ਸੌਂ ਜਾਂਦੇ ਹਨ ਤਾਂ ਪਰਿਵਾਰਕ ਮੈਂਬਰ ਬਾਹਰ ਆਪਣੇ ਮੰਜੇ ਲਗਾ ਕੇ ਪੈਂਦੇ ਹਨ।ਇਸ ਤੋਂ ਇਲਾਵਾ ਕਈ ਵਾਰ ਇਹ ਲੜਕੀ ਕੁੱਤਿਆਂ ਨਾਲ ਹੀ ਸੌਂ ਜਾਂਦੀ ਹੈ। ਕੁੱਤਿਆਂ ਦੇ ਖਾਣ ਪੀਣ ਲਈ ਇਨ੍ਹਾਂ ਦੇ ਘਰ ਵਿਚ ਵੱਡੇ ਵੱਡੇ ਬਰਤਨਾਂ ਵਿੱਚ ਖਾਣਾ ਬਣਦਾ ਹੈ।ਇਸ ਲੜਕੀ ਦਾ ਦੱਸਣਾ ਹੈ ਕਿ ਸਵੇਰੇ ਇਨ੍ਹਾਂ ਵੱਲੋਂ ਕੁੱਤਿਆਂ ਨੂੰ ਚਿਕਨ ਪਾਇਆ ਜਾਂਦਾ ਹੈ ਦੁਪਹਿਰ ਦੇ ਸਮੇਂ ਕੱਚੀ ਲੱਸੀ ਅਤੇ ਸ਼ਾਮ ਦੇ ਸਮੇਂ ਚੌਲ ਅਤੇ ਰੋਟੀਆਂ ਪਾਈਆਂ ਜਾਂਦੀਆਂ ਹਨ।ਸੋ ਇਸ ਲੜਕੀ ਦੀਆਂ ਗੱਲਾਂ ਨੂੰ ਸੁਣਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਲੜਕੀ ਵੱਲੋਂ ਵਧੀਆ ਕੰਮ ਕੀਤਾ ਜਾ ਰਿਹਾ ਹੈ,
ਪਰ ਉੱਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਲੜਕੀ ਵੱਲੋਂ ਕੁੱਕੜਾਂ ਨੂੰ ਮਾਰ ਕੇ ਚਿਕਨ ਬਣਾਇਆ ਜਾਂਦਾ ਹੈ ਅਤੇ ਕੁੱਤਿਆਂ ਨੂੰ ਪਾਇਆ ਜਾਂਦਾ ਹੈ।ਸੋ ਜਿੱਥੇ ਇਹ ਲੜਕੀ ਪੁੰਨ ਕਮਾ ਰਹੀ ਹੈ ਉੱਥੇ ਪਾਪ ਵੀ ਕਮਾ ਰਹੀ ਹੈ।