ਜੱਸੀ ਖਰੜ ਜਿਸ ਦਾ ਕਿ ਪੰਜਾਬ ਪੁਲਸ ਦੁਬਾਰਾ ਕਲਕੱਤਾ ਵਿਚ ਐਨਕਾਊਂਟਰ ਕਰ ਦਿੱਤਾ ਗਿਆ, ਕਿਉਂਕਿ ਉਸ ਦਾ ਨਾਮ ਜਗਰਾਉਂ ਵਿੱਚ ਹੋਏ ਦੋ ਪੁਲੀਸ ਮੁਲਾਜ਼ਮਾਂ ਦੇ ਕਤਲ ਵਿਚ ਆਇਆ ਸੀ।ਜਿਸ ਤੋਂ ਬਾਅਦ ਪੰਜਾਬ ਪੁਲਸ ਲਗਾਤਾਰ ਜੱਸੀ ਖਰੜ, ਜੈਪਾਲ ਭੁੱਲਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਲੱਭ ਰਹੀ ਸੀ, ਪਰ ਜਦੋਂ ਪੁਲਸ ਮੁਲਾਜ਼ਮਾਂ ਨੂੰ ਇਸ ਗੱਲ ਦੀ ਭਿਣਕ ਲੱਗੀ ਕਿ ਉਹ ਦੋਨੋਂ ਕਲਕੱਤਾ ਵਿਚ ਲੁਕੇ ਹੋਏ ਹਨ ਤਾਂ ਪੁਲੀਸ ਮੁਲਾਜ਼ਮਾਂ ਵੱਲੋਂ ਕੋਲਕਾਤਾ ਵਿਚ ਜਾ ਕੇ ਉਨ੍ਹਾਂ ਦਾ ਐਨਕਾਉਂਟਰ ਕਰ ਦਿੱਤਾ ਗਿਆ।ਦੱਸ ਦੇਈਏ ਕਿ ਜੱਸੀ ਖਰੜ ਦਾ ਦਾਹ ਸੰਸਕਾਰ ਕੀਤਾ ਜਾ ਚੁੱਕਿਆ ਹੈ।ਇਸੇ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ
।ਜੱਸੀ ਖਰੜ ਦੀ ਪਤਨੀ ਲਵਪ੍ਰੀਤ ਕੌਰ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਜਦੋਂ ਉਨ੍ਹਾਂ ਨੇ ਜਗਰਾਉਂ ਵਿੱਚ ਦੋ ਏ ਐੱਸ ਆਈ ਦਾ ਕਤਲ ਕੀਤਾ ਤਾਂ ਉਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਦੀ ਪਤਨੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਹੁਣ ਉਨ੍ਹਾਂ ਦੀ ਪਤਨੀ ਨੂੰ ਜ਼ਮਾਨਤ ਮਿਲ ਚੁੱਕੀ ਹੈ ਅਤੇ ਲਗਾਤਾਰ ਉਨ੍ਹਾਂ ਦੀਆਂ ਪੱਤਰਕਾਰਾਂ ਵੱਲੋਂ ਇੰਟਰਵਿਊ ਕੀਤੀਆਂ ਜਾ ਰਹੀਆਂ ਹਨ,ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜੇਲ੍ਹ ਵਿੱਚੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ।ਇਸ ਤੋਂ ਇਲਾਵਾ ਜੱਸੀ ਖਰੜ ਦੀ ਪਤਨੀ ਨੇ ਦੱਸਿਆ
ਕਿ ਉਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਨਹੀਂ ਪਤਾ ਸੀ ਕਿ ਜੱਸੀ ਖਰੜ ਉੱਥੇ ਕੋਈ ਵੀ ਕੇਸ ਚਲਦਾ ਹੈ,ਪਰ ਬਾਅਦ ਵਿੱਚ ਜੱਸੀ ਖਰੜ ਨੇ ਉਨ੍ਹਾਂ ਨੂੰ ਖ਼ੁਦ ਹੀ ਦੱਸ ਦਿੱਤਾ ਸੀ ਕਿ ਉਨ੍ਹਾਂ ਉੱਤੇ ਕੋਈ ਕੇਸ ਚੱਲ ਰਿਹਾ ਹੈ।ਇਸ ਤੋਂ ਇਲਾਵਾ ਜੱਸੀ ਖਰੜ ਨੂੰ ਇੱਕ ਸਰਕਾਰੀ ਨੌਕਰੀ ਵੀ ਮਿਲ ਚੁੱਕੀ ਸੀ,ਪਰ ਉਨ੍ਹਾਂ ਉੱਤੇ ਚਲਦੇ ਕੇਸ ਕਰਕੇ ਉਹ ਉਸ ਨੌਕਰੀ ਨੂੰ ਨਹੀਂ ਕਰ ਸਕਦੇ ਸੀ। ਉਨ੍ਹਾਂ ਨੇ ਦੱਸਿਆ ਕਿ ਜੱਸੀ ਖਰੜ ਕਦੇ ਵੀ ਰਾਤ ਦੇ ਸਮੇਂ ਬਿਨਾਂ ਪਾਠ ਕੀਤੇ ਨਹੀਂ ਸੋਂਦੇ ਸੀ ਅਤੇ ਕਦੇ ਵੀ ਉਨ੍ਹਾਂ ਨੇ ਨਹੀਂ ਸੋਚਿਆ ਸੀ ਕੀ ਕਦੇ ਜੱਸੀ ਖਰੜ ਕੋਈ ਗਲਤ ਕੰਮ ਕਰ ਸਕਦੇ ਹਨ।ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਜੇਲ੍ਹ ਵਿੱਚ
ਉਨ੍ਹਾਂ ਦੇ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਬਹੁਤ ਹੀ ਜ਼ਿਆਦਾ ਬਦਸਲੂਕੀ ਕੀਤੀ ਗਈ ਉਨ੍ਹਾਂ ਦੇ ਮੁੰਡਿਆਂ ਵੱਲੋਂ ਥੱਪੜ ਮਰਵਾਏ ਗਏ,ਨਾਲ ਹੀ ਉਨ੍ਹਾਂ ਨੂੰ ਕਰੰਟ ਲਗਾ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ।