ਸਿੱਧੂ ਮੂਸੇਵਾਲੇ ਨੇ ਲਾਈਵ ਹੋ ਕੇ ਕਰ ਦਿੱਤਾ ਇਹ ਵੱਡਾ ਐਲਾਨ

Uncategorized

ਸਿੱਧੂ ਮੂਸੇ ਵਾਲਾ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਗਾਇਕ ਹਨ ਅਤੇ ਅੱਜਕੱਲ੍ਹ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਉੱਤੇ ਆਪਣਾ ਰਾਜ ਕਰ ਰੱਖਿਆ ਹੈ।ਉਨ੍ਹਾਂ ਵੱਲੋਂ ਹੁਣ ਤੱਕ ਮੂਸੇ ਟੇਪ ਦੇ ਬਾਰਾਂ ਗਾਣੇ ਰਿਲੀਜ਼ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਬਾਰਾਂ ਗਾਣਿਆਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਅਤੇ ਇਹ ਸਾਰੇ ਗਾਣੇ ਟ੍ਰੈਂਡਿੰਗ ਵਿਚ ਰਹੀ।ਸੋ ਸਿੱਧੂ ਮੂਸੇਵਾਲੇ ਵੱਲੋਂ ਰਿਲੀਜ਼ ਕੀਤੀ ਗਈ ਮੂਸੇ ਟੇਪ ਨੇ ਬਹੁਤ ਸਾਰੇ ਰਿਕਾਰਡ ਬਣਾ ਦਿੱਤੇ ਹਨ ਅਤੇ ਅੱਜਕੱਲ੍ਹ ਸਿੱਧੂ ਮੂਸੇਵਾਲੇ ਦੇ ਚਰਚੇ ਦੇਸ਼ਾਂ ਵਿਦੇਸ਼ਾਂ ਵਿੱਚ ਹੋ ਰਹੇ ਹਨ ਬਾਲੀਵੁੱਡ ਦੇ ਸਿਤਾਰਿਆਂ ਵੱਲੋਂ ਵੀ ਸਿੱਧੂ ਮੂਸੇ ਵਾਲੇ ਦੇ ਗੀਤਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਅੱਜਕੱਲ੍ਹ ਸਿੱਧੂ ਮੂਸੇਵਾਲੇ ਵੱਲੋਂ ਸੋਸ਼ਲ ਮੀਡੀਆ ਉੱਤੇ ਕੀਤਾ ਗਿਆ ਐਲਾਨ ਅੱਗ ਦੀ ਤਰ੍ਹਾਂ ਫੈਲਦਾ ਹੈ। ਇਸੇ ਤਰੀਕੇ ਨਾਲ ਸਿੱਧੂ ਮੂਸੇ ਵਾਲੇ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਲਾਈਵ ਹੋ ਕੇ ਆਪਣੇ ਫੈਨਜ਼ ਨੂੰ ਇਹ ਕਿਹਾ ਕਿ ਕੱਲ੍ਹ ਨੂੰ ਬਹੁਤ ਹੀ ਵਧੀਆ ਗਾਣਾ ਆਵੇਗਾ।ਸੋ ਜਿਸ ਤੋਂ ਬਾਅਦ ਕੇਸ ਸਿੱਧੂ ਮੂਸੇਵਾਲੇ ਦੇ ਫੈਨਜ਼ ਬਹੁਤ ਹੀ ਜ਼ਿਆਦਾ ਖੁਸ਼ ਹਨ ਅਤੇ ਉਹ ਕੱਲ੍ਹ ਨੂੰ ਆਉਣ ਵਾਲੇ ਗੀਤ ਦੀ ਉਡੀਕ ਕਰ ਰਹੇ ਹਨ।ਦੱਸ ਦਈਏ ਕਿ ਸਿੱਧੂ ਮੂਸੇਵਾਲੇ ਵੱਲੋਂ ਹੁਣ ਤਕ ਜਿੰਨੇ ਵੀ ਗੀਤ ਕੀਤੇ ਗਏ ਹਨ।ਉਨ੍ਹਾਂ ਨੇ ਲੋਕਾਂ ਦੇ ਦਿਲਾਂ ਉੱਤੇ ਰਾਜ ਕੀਤਾ ਹੈ

ਜਿਸ ਕਾਰਨ ਕੇ ਅੱਜਕੱਲ੍ਹ ਉਹ ਲੋਕ ਵੀ ਸਿੱਧੂ ਮੂਸੇ ਵਾਲੇ ਦੇ ਪੱਖ ਵਿੱਚ ਆ ਰਹੇ ਹਨ।ਜਿਹੜੇ ਕਦੇ ਉਨ੍ਹਾਂ ਦਾ ਵਿਰੋਧ ਕਰਦੇ ਸੀ ਪਰ ਅੱਜ ਵੀ ਉਨ੍ਹਾਂ ਦੇ ਬਹੁਤ ਸਾਰੇ ਅਜਿਹੇ ਵਿਰੋਧੀ ਹਨ ਜੋ ਕਿ ਲਗਾਤਾਰ ਉਨ੍ਹਾਂ ਦੇ ਖ਼ਿਲਾਫ਼ ਵੀਡੀਓਜ਼ ਸਾਂਝੀਆਂ ਕਰਦੇ ਹਨ ਜਾਂ ਫਿਰ ਪੋਸਟਾਂ ਪਾਉਂਦੇ ਹਨ,ਪਰ ਉੱਥੇ ਹੀ ਉਨ੍ਹਾਂ ਦੇ ਸਮਰਥਕ ਅਕਸਰ ਹੀ ਸਿੱਧੂ ਮੂਸੇ ਵਾਲੇ ਦਾ ਪੱਖ ਪੂਰਦੇ ਨਜ਼ਰ ਆਉਂਦੇ ਹਨ ਅਤੇ ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਕ ਪੱਗ ਬੰਨ੍ਹਣ ਵਾਲੇ ਮੁੰਡੇ ਨੇ ਪੂਰੇ ਪੰਜਾਬ ਦਾ ਨਾਮ ਪੂਰੇ ਵਿਸ਼ਵ ਵਿਚ ਰੌਸ਼ਨ ਕਰ ਦਿੱਤਾ ਹੈ।

ਇਸ ਤੋਂ ਇਲਾਵਾ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਵੀਡੀਓਜ਼ ਅਜਿਹੀਆਂ ਵੀ ਸਾਂਝੀਆਂ ਹੋ ਰਹੀਆਂ ਹਨ ਜਿੱਥੇ ਕਿ ਲੋਕਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਦੇਖ ਕੇ ਅੱਜਕੱਲ੍ਹ ਬਹੁਤ ਸਾਰੇ ਲੋਕ ਪੱਗ ਬੰਨ੍ਹਣ ਲੱਗ ਗਏ ਹਨ।

Leave a Reply

Your email address will not be published. Required fields are marked *