ਨਸ਼ੇ ਦੀ ਦਲਦਲ ਵਿਚੋਂ ਨਿਕਲੇ ਇਸ ਨੌਜਵਾਨ ਦੀ ਕਹਾਣੀ ਸੁਣ ਤੁਹਾਨੂੰ ਆ ਜਾਵੇਗਾ ਰੋਣਾ, ਘਰ ਤਾਂ ਵੇਚ ਦਿੱਤਾ ਸੀ ਸਾਰਾ ਸਾਮਾਨ

Uncategorized

ਅਕਸਰ ਹੀ ਅਸੀਂ ਇਹ ਕਹਿੰਦੇ ਹੋਏ ਸੁਣਿਆ ਹੈ ਕਿ ਜੇਕਰ ਕਿਸੇ ਨੂੰ ਇੱਕ ਵਾਰ ਚਿੱਟੇ ਦੀ ਲਤ ਲੱਗ ਜਾਵੇ ਤਾਂ ਉਹ ਕੁਝ ਵੀ ਕਰ ਲਵੇ ਪਰ ਉਹ ਉਸ ਤੋਂ ਛੁਟਕਾਰਾ ਨਹੀਂ ਪਾ ਸਕਦਾ।ਪਰ ਜਦੋਂ ਇਕ ਵਿਅਕਤੀ ਨੂੰ ਚਿੱਟੇ ਦੀ ਲਤ ਲੱਗਦੀ ਹੈ ਤਾਂ ਉਸ ਨੂੰ ਹਰ ਪਾਸਿਓਂ ਠੋਕਰਾਂ ਵੱਜਦੀਆਂ ਹਨ,ਕਦੇ ਨਾ ਕਦੇ ਉਸ ਦੀ ਜ਼ਿੰਦਗੀ ਵਿੱਚ ਅਜਿਹਾ ਦਿਨ ਜ਼ਰੂਰ ਆਉਂਦਾ ਹੈ। ਜਿਸ ਦਿਨ ਉਹ ਸੋਚਦਾ ਹੈ ਕਿ ਜੇਕਰ ਉਹ ਚਿੱਟੇ ਦੀ ਲੱਤ ਨੂੰ ਛੱਡ ਦੇਵੇ ਤਾਂ ਸ਼ਾਇਦ ਉਸ ਦੀ ਜ਼ਿੰਦਗੀ ਸੁਧਰ ਸਕਦੀ ਹੈ।ਜੇਕਰ ਉਸ ਸਮੇਂ ਉਸ ਦਾ ਹੌਸਲਾ ਬਹੁਤ ਹੀ ਜ਼ਿਆਦਾ ਮਜ਼ਬੂਤ ਹੋ ਜਾਵੇ ਤਾਂ ਉਸ ਤੋਂ ਬਾਅਦ ਹਿੰਮਤ ਕਰਕੇ ਉਹ ਨਸ਼ੇ ਤੋਂ ਛੁਟਕਾਰਾ ਪਾ ਸਕਦਾ ਹੈ।ਅੱਜਕੱਲ੍ਹ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਚਿੱਟੇ ਦੀ ਲਪੇਟ ਵਿੱਚ ਆ ਚੁੱਕੇ ਹਨ

ਅਤੇ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜ਼ਿੰਦਗੀ ਬਰਬਾਦ ਕਰ ਰਹੇ ਹਨ।ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਜਦੋਂ ਉਹ ਇੱਕ ਵਾਰ ਨਸ਼ੇ ਦੀ ਲਪੇਟ ਵਿੱਚ ਆ ਗਏ ਤਾਂ ਹੁਣ ਉਹ ਬਚ ਨਹੀਂ ਸਕਦੀ।ਪਰ ਉੱਥੇ ਹੀ ਉਹ ਸਾਰੀਆਂ ਉਦਾਹਰਨਾਂ ਅਜਿਹੀਆਂ ਵੀ ਮਿਲਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਲੱਗਦਾ ਹੈ ਕਿ ਜੇਕਰ ਚਿੱਟੇ ਦੀ ਲਤ ਕਿਸੇ ਨੂੰ ਲੱਗ ਜਾਂਦੀ ਹੈ ਤਾਂ ਉਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸੇ ਤਰੀਕੇ ਨਾਲ ਪੱਪੀ ਨਾਂ ਦਾ ਇੱਕ ਨੌਜਵਾਨ ਜੋ ਕਿ ਕਿਸੇ ਸਮੇਂ ਕਬੱਡੀ ਦਾ ਮਸ਼ਹੂਰ ਖਿਡਾਰੀ ਹੁੰਦਾ ਸੀ

ਅਚਾਨਕ ਹੀ ਉਸ ਦੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਉਂਦਾ ਹੈ ਕਿ ਉਸ ਦੀ ਜ਼ਿੰਦਗੀ ਬਰਬਾਦ ਹੋਣ ਲੱਗਦੀ ਹੈ ਭਾਵ ਕਿ ਉਸ ਨੂੰ ਚਿੱਟੇ ਦੀ ਲਤ ਲੱਗ ਜਾਂਦੀ ਹੈ। ਜਿਸ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਖੋ ਬੈਠਦਾ ਹੈ।ਪੱਪੀ ਨਾਂ ਦੇ ਨੌਜਵਾਨ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਸ ਦੇ ਹਾਲਾਤ ਨਸ਼ੇ ਕਰਕੇ ਇੰਨੇ ਜ਼ਿਆਦਾ ਖ਼ਰਾਬ ਹੋ ਚੁੱਕੇ ਸੀ ਕਿ ਉਸ ਨੇ ਆਪਣੀ ਮਾਂ ਦੀ ਕੈਂਚੀ ਤੱਕ ਵੇਚ ਦਿੱਤੀ ਸੀ।ਇਸ ਤੋਂ ਇਲਾਵਾ ਉਸ ਨੇ ਆਪਣੇ ਪਿਓ ਦਾਦੇ ਦੀ ਉਮਰ ਦੇ ਵਿਅਕਤੀ ਨੂੰ ਕੁੱਟਿਆ ਸੀ ਅਤੇ ਉਸ ਕੋਲੋਂ ਉਸਦਾ ਚਾਈਨਾ ਮੇਡ ਮੋਬਾਇਲ ਖੋਹ ਲਿਆ ਸੀ।ਉਸ ਦੀ ਪਤਨੀ ਅਤੇ ਉਸ ਦੀ ਬੱਚੀ ਉਸ ਨੂੰ ਛੱਡ ਕੇ ਚਲੀਆਂ ਗਈਆਂ। ਬਾਅਦ ਵਿਚ ਉਸ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਅਤੇ ਉਸ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਐਕਸੀਡੈਂਟ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਹੁਣ ਜੇਕਰ ਉਸ ਨੇ ਨਸ਼ਾ ਨੇ ਛੱਡਿਆ ਤਾਂ ਉਸ ਦੀ ਜ਼ਿੰਦਗੀ ਖ਼ਤਮ ਹੋ ਜਾਵੇਗੀ।

ਉਸ ਤੋਂ ਬਾਅਦ ਉਸ ਦੇ ਦ੍ਰਿੜ੍ਹ ਨਿਸ਼ਚੇ ਕਾਰਨ ਉਹ ਆਪਣੇ ਆਪ ਨੂੰ ਨਸ਼ੇ ਤੋਂ ਦੂਰ ਕਰ ਸਕਿਆ ਅਤੇ ਅੱਜ ਉਹ ਮੋਟਰਸਾਈਕਲ ਸੰਵਾਰਨ ਦਾ ਕੰਮ ਕਰਦਾ ਹੈ ਅਤੇ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜਿਉਂ ਰਿਹਾ ਹੈ।

Leave a Reply

Your email address will not be published.