ਰਾਣਾ ਮਾਧੋ ਝੰਡੀਆ ਜੋ ਕਿ ਇਕ ਬਹੁਤ ਹੀ ਸੁਲਝੇ ਹੋਏ ਗੀਤਕਾਰ ਹਨ ਉਨ੍ਹਾਂ ਨੇ ਬਹੁਤ ਸਾਰੇ ਅਜਿਹੇ ਗੀਤ ਲਿਖੇ ਹਨ,ਜੋ ਕਿ ਬੰਦੇ ਨੂੰ ਉਸ ਦੀ ਅਸਲ ਸੱਚਾਈ ਦਿਖਾਉਂਦੇ ਹਨ। ਅਕਸਰ ਹੀ ਉਹ ਗੁਰਬਾਣੀ ਨਾਲ ਜੁੜੀਆਂ ਗੱਲਾਂ ਕਰਦੇ ਹਨ ਅਤੇ ਬਹੁਤ ਹੀ ਮਸਤ ਸੁਭਾਅ ਦੇ ਬੰਦੇ ਹਨ।ਬਹੁਤ ਸਾਰੇ ਲੋਕ ਉਨ੍ਹਾਂ ਨੂੰ ਫੱਕਰ ਕਹਿੰਦੇ ਹਨ ਪਰ ਉੱਥੇ ਹੀ ਬਹੁਤ ਸਾਰੇ ਲੋਕ ਉਹਨਾਂ ਬਾਰੇ ਜਾਣਦੇ ਨਹੀਂ ਹੈ, ਕਿਉਂਕਿ ਜਿਹੜੇ ਗੀਤਕਾਰ ਸਚਾਈ ਨੂੰ ਲਿਖਦੇ ਹਨ ਜਾਂ ਫਿਰ ਚੰਗਾ ਲਿਖਦੇ ਹਨ ਉਨ੍ਹਾਂ ਦੇ ਬਹੁਤ ਘੱਟ ਗੀਤ ਰਿਕਾਰਡ ਕੀਤੇ ਜਾਂਦੇ ਹਨ ਅਤੇ ਦੁਨੀਆ ਦੇ ਸਾਹਮਣੇ ਪੇਸ਼ ਕੀਤੇ ਜਾਂਦੇ ਹਨ।ਇਸੇ ਕਾਰਨ ਰਾਣਾ ਮਾਧੋ ਝੰਡਿਆਂ ਨੂੰ ਵੀ ਬਹੁਤ ਘੱਟ ਲੋਕ ਜਾਣਦੇ ਹਨ।ਪਰ ਜਿਹੜੇ ਲੋਕ ਉਨ੍ਹਾਂ ਨੂੰ ਜਾਣਦੇ ਹਨ
ਉਹ ਉਨ੍ਹਾਂ ਦੀਆਂ ਗੱਲਾਂ ਅਤੇ ਉਨ੍ਹਾਂ ਦੇ ਗੀਤਾਂ ਦੇ ਮੁਰੀਦ ਹਨ।ਪੰਜਾਬੀ ਲੋਕ ਚੈਨਲ ਦੇ ਮਸ਼ਹੂਰ ਪੱਤਰਕਾਰ ਜਗਦੀਪ ਸਿੰਘ ਥਲੀ ਨੇ ਜਦੋਂ ਉਨ੍ਹਾਂ ਨਾਲ ਇੰਟਰਵਿਊ ਕੀਤੀ ਤਾਂ ਉਨ੍ਹਾਂ ਨੇ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਸੁਣਾਈਆਂ ਜੋ ਕਿ ਇਕ ਆਮ ਇਨਸਾਨ ਦਾ ਦਿਲ ਜਿੱਤ ਲੈਣਗੀਆਂ ਅਤੇ ਜਿਹੜੇ ਲੋਕ ਅੱਜ ਕੱਲ੍ਹ ਪੈਸੇ ਪਿੱਛੇ ਆਪਣੀ ਜ਼ਿੰਦਗੀ ਵਿੱਚ ਅਨੰਦ ਮਾਨਣਾ ਭੁੱਲ ਜਾਂਦੇ ਹਨ। ਉਨ੍ਹਾਂ ਲਈ ਉਨ੍ਹਾਂ ਨੇ ਬਹੁਤ ਸਾਰੀਆਂ ਉਦਾਹਰਣਾਂ ਪੇਸ਼ ਕੀਤੀਆਂ ਉਨ੍ਹਾਂ ਕਿਹਾ ਕਿ ਜਿਹੜੇ ਬੰਦੇ ਵਿੱਚ ਸਬਰ ਆ ਗਿਆ ਉਸ ਲਈ ਸਾਈਕਲ ਬੇਕਾਰ ਹੋ ਜਾਂਦਾ ਹੈ।
ਇਸ ਤੋਂ ਇਲਾਵਾ ਦੁਨੀਆਂ ਵਿੱਚ ਜਿਸ ਨੂੰ ਦੋ ਵਕਤ ਦੀ ਰੋਟੀ ਮਿਲਦੀ ਹੈ ਉਹ ਸਭ ਤੋਂ ਅਮੀਰ ਹੈ।ਉਨ੍ਹਾਂ ਨੇ ਕਿਹਾ ਕਿ ਜੇਕਰ ਇਕ ਇਨਸਾਨ ਖ਼ੁਸ਼ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੀਆਂ ਇੱਛਾਵਾਂ ਨੂੰ ਘਟਾਉਣਾ ਚਾਹੀਦਾ ਹੈ।ਇਸ ਤੋਂ ਇਲਾਵਾ ਉਹ ਪੰਜਾਬੀ ਹੋਣ ਤੇ ਬਹੁਤ ਜ਼ਿਆਦਾ ਮਾਣ ਮਹਿਸੂਸ ਕਰਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਜਿਹੜਾ ਸੁੱਖ ਹੈ ਉਹ ਵਿਦੇਸ਼ਾਂ ਵਿਚ ਨਹੀਂ ਹੈ
ਇਸ ਲਈ ਲੋਕਾਂ ਨੂੰ ਆਪਣੀ ਮਿੱਟੀ ਨਾਲ ਜ਼ਰੂਰ ਚੜ੍ਹ ਕੇ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਸੁਖ ਦੀ ਨੀਂਦ ਸੌਂ ਸਕਣ।