ਕਲਯੁੱਗੀ ਮਾਂ ਨੇ ਆਪਣੇ ਹੀ ਬੱਚੇ ਨਾਲ ਕੀਤਾ ਇਹ ਦਿਲ ਦਹਿਲਾਉਣ ਵਾਲਾ ਕਾਰਾ

Uncategorized

ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿੱਥੇ ਕਿ ਕਲਯੁੱਗੀ ਲੋਕਾਂ ਵੱਲੋਂ ਆਪਣੇ ਨਵ ਜੰਮੇ ਬੱਚਿਆਂ ਨੂੰ ਲਾਵਾਰਸ ਛੱਡ ਦਿੱਤਾ ਜਾਂਦਾ ਹੈ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ,ਜਿਸ ਵਿਚ ਕੇ ਇਕ ਕਲਯੁੱਗੀ ਮਾਂ ਵਲੋਂ ਆਪਣੇ ਨਵ ਜੰਮੇ ਬੱਚੇ ਨੂੰ ਬਾਲਟੀ ਵਿੱਚ ਬੰਦ ਕਰ ਕੇ ਇਕ ਮੁਹੱਲੇ ਵਿਚ ਛੱਡ ਦਿੱਤਾ ਗਿਆ। ਜਦੋਂ ਮੁਹੱਲੇ ਦੇ ਲੋਕਾਂ ਨੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਅਤੇ ਉਨ੍ਹਾਂ ਨੇ ਬਾਲਟੀ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਇੱਕ ਨਵ ਜੰਮਿਆ ਬੱਚਾ ਪਿਆ ਸੀ।ਜਿਸ ਨੂੰ ਕਿ ਇਕ ਚੁੰਨੀ ਵਿੱਚ ਲਪੇਟਿਆ ਹੋਇਆ ਸੀ।ਉਸ ਤੋਂ ਬਾਅਦ ਮੁਹੱਲੇ ਦੀਆਂ ਔਰਤਾਂ ਵੱਲੋਂ ਇਸ ਬੱਚੇ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ ਗਿਆ.

ਅਤੇ ਉਨ੍ਹਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਇਕ ਲੜਕਾ ਹੈ ਅਤੇ ਇੰਜ ਲੱਗਦਾ ਹੈ ਕਿ ਇਸ ਦਾ ਜਨਮ ਸਵੇਰੇ ਹੀ ਹੋਇਆ ਹੋਵੇਗਾ।ਇਸ ਤੋਂ ਬਾਅਦ ਮੁਹੱਲੇ ਦੇ ਲੋਕਾਂ ਵੱਲੋਂ ਇਸ ਬੱਚੇ ਦੀ ਸੂਚਨਾ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਜਾਂਦੀ ਹੈ ਅਤੇ ਪੁਲਸ ਮੁਲਾਜ਼ਮਾਂ ਵਲੋਂ ਇਸ ਬੱਚੇ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਂਦਾ ਹੈ,ਜਿੱਥੇ ਕਿ ਡਾਕਟਰਾਂ ਨੇ ਦੱਸਿਆ ਕਿ ਇਸ ਬੱਚੇ ਦੀ ਹਾਲਤ ਬਿਲਕੁਲ ਠੀਕ ਹੈ ਸੋ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਬੱਚੇ ਦੇ ਮਾਂ ਬਾਪ ਨੂੰ ਲੱਭਿਆ ਜਾ ਰਿਹਾ ਹੈ ਅਤੇ ਉਸ ਸਮੇਂ ਤੱਕ ਬੱਚੇ ਨੂੰ ਪੁਲਸ ਮੁਲਾਜ਼ਮਾਂ ਦੀ ਨਿਗਰਾਨੀ ਵਿੱਚ ਹੀ ਰੱਖਿਆ ਜਾਵੇਗਾ।

ਸੋ ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਜਿਥੇ ਕਿ ਛੋਟੇ ਬੱਚੇ ਅਕਸਰ ਹੀ ਸੜਕਾਂ ਉੱਤੇ ਲਾਵਾਰਸ ਮਿਲਦੇ ਹਨ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਦੇ ਮਾਤਾ ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਪਰ ਜਦੋਂ ਇਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨਹੀਂ ਮਿਲਦੇ ਤਾਂ ਉਸ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਜਾਂ ਤਾਂ ਇਨ੍ਹਾਂ ਦੀ

ਸਾਰੀ ਉਮਰ ਆਸ਼ਰਮ ਵਿਚ ਬਿਤਾਉਣੀ ਪੈਂਦੀ ਹੈ ਜਾਂ ਫਿਰ ਇਨ੍ਹਾਂ ਬੱਚਿਆਂ ਨੂੰ ਕੋਈ ਨਾ ਕੋਈ ਗੋਦ ਲੈ ਲੈਂਦਾ ਹੈ।

Leave a Reply

Your email address will not be published. Required fields are marked *