ਸੋਸ਼ਲ ਮੀਡੀਆ ਉੱਤੇ ਅਕਸਰ ਹੀ ਅਜਿਹੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾਂਦੀਆਂ ਹਨ,ਜਿਸ ਵਿਚ ਕੇ ਪੁਲਸ ਮੁਲਾਜ਼ਮਾਂ ਵਲੋਂ ਮਾਸਿਕ ਨਾ ਪਾਉਣ ਵਾਲੇ ਵਿਅਕਤੀਆਂ ਦਾ ਚਲਾਨ ਕੱਟਿਆ ਜਾਂਦਾ ਹੈ ਜਾਂ ਫਿਰ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ।ਬਹੁਤ ਥਾਵਾਂ ਉੱਤੇ ਪੁਲਿਸ ਮੁਲਾਜ਼ਮਾਂ ਵੱਲੋਂ ਆਮ ਜਨਤਾ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ।ਪਰ ਇਹ ਪੁਲੀਸ ਮੁਲਾਜ਼ਮ ਨੂੰ ਸਿਰਫ ਆਮ ਜਨਤਾ ਨੂੰ ਹੀ ਪਰੇਸ਼ਾਨ ਕਰਨਾ ਜਾਣਦੇ ਹਨ ਭਾਵ ਕਿ ਇਨ੍ਹਾਂ ਦੀ ਪੇਸ਼ ਸਿਰਫ ਆਮ ਜਨਤਾ ਦੇ ਅੱਗੇ ਹੀ ਚਲਦੀ ਹੈ।ਜੇਕਰ ਕੋਈ ਵੱਡਾ ਲੀਡਰ ਇਨ੍ਹਾਂ ਦੇ ਸਾਹਮਣੇ ਬਿਨਾਂ ਮਾਸਕ ਤੋਂ ਆ ਜਾਵੇ ਤਾਂ ਇਹ ਕੋਈ ਵੀ ਕਾਰਵਾਈ ਨਹੀਂ ਕਰਦੇ।
ਬਹੁਤ ਸਾਰੇ ਥਾਵਾਂ ਤੇ ਦੇਖਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੀ ਇਲਾਕੇ ਵਿੱਚ ਦਹਿਸ਼ਤ ਹੁੰਦੀ ਹੈ, ਭਾਵ ਕਿ ਉਹ ਗੈਂਗਸਟਰ ਹੁੰਦੇ ਹਨ ਉਨ੍ਹਾਂ ਸਾਹਮਣੇ ਵੀ ਕਈ ਵਾਰ ਪੁਲਿਸ ਮੁਲਾਜ਼ਮ ਬੇਵੱਸ ਦਿਖਾਈ ਦਿੰਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਪਿ-ਸ-ਤੌ-ਲ ਦਿਖਾਇਆ ਜਾ ਰਿਹਾ ਹੈ। ਬਹੁਤ ਸਾਰੀ ਪੁਲੀਸ ਫੋਰਸ ਉਥੇ ਖੜ੍ਹੀ ਹੋਈ ਹੈ,ਪਰ ਇਸ ਵਿਅਕਤੀ ਦੇ ਮਾਸਕ ਨਹੀਂ ਲਗਾਇਆ ਹੋਇਆ
ਤਾਂ ਵੀ ਪੁਲਿਸ ਮੁਲਾਜ਼ਮਾਂ ਵੱਲੋਂ ਇਸ ਦੇ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।ਇਸ ਤੋਂ ਇਲਾਵਾ ਇਸ ਵਿਅਕਤੀ ਵੱਲੋਂ ਸਭ ਮੁਲਾਜ਼ਮਾਂ ਵੱਲ ਨੂੰ ਪਿ-ਸ-ਤੌ-ਲ ਤਾਣ ਲਈ ਜਾਂਦੀ ਹੈ ਅਤੇ ਕੋਈ ਵੀ ਪੁਲੀਸ ਮੁਲਾਜ਼ਮ ਇਸ ਨੂੰ ਕੁਝ ਵੀ ਨਹੀਂ ਕਹਿੰਦਾ ਅਤੇ ਬੜੀ ਆਰਾਮ ਨਾਲ ਇਹ ਵਿਅਕਤੀ ਉਥੋਂ ਗੁਜ਼ਰ ਜਾਂਦਾ ਹੈ।ਕਿਸੇ ਵੱਲੋਂ ਇਸ ਵਿਅਕਤੀ ਦੀ ਇਸ ਹਰਕਤ ਨੂੰ ਕੈਮਰੇ ਵਿਚ ਕੈਦ ਕਰਕੇ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਗਿਆ।ਜਿਸ ਤੋਂ ਬਾਅਦ ਲੋਕਾਂ ਵੱਲੋਂ ਵੱਖਰੇ ਵੱਖਰੇ ਕਮੈਂਟ ਕੀਤੇ ਜਾ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਅਕਸਰ ਹੀ ਪੁਲੀਸ ਮੁਲਾਜ਼ਮ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਦਿਖਾਈ ਦਿੰਦੇ ਹਨ ਤਾਂ ਪੁਲਸ ਮੁਲਾਜ਼ਮਾਂ ਨਾਲ ਅਜਿਹਾ ਹੀ ਹੋਣਾ ਚਾਹੀਦਾ ਹੈ।ਪਰ ਉੱਥੇ ਹੀ ਕੁਝ ਵਿਅਕਤੀਆਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਜੋ ਵਿਅਕਤੀ ਉਥੋਂ ਗੁਜ਼ਰ ਰਿਹਾ ਹੈ ਅਤੇ ਪਿਸਤੌਲ ਦਿਖਾ ਰਿਹਾ ਹੈ ਉਹ ਮੰਦਬੁੱਧੀ ਹੋਵੇ ਅਤੇ ਜੋ ਪਿ-ਸ-ਤੌ-ਲ ਉਸਨੇ ਚੱਕ ਰੱਖਿਆ ਹੈ,
ਉਹ ਨਕਲੀ ਹੋਵੇ।ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਕੋਈ ਮੰਦਬੁੱਧੀ ਵਿਅਕਤੀ ਅਜਿਹੀਆਂ ਹਰਕਤਾਂ ਕਰਦਾ ਹੈ ਤਾਂ ਉਸ ਸਮੇਂ ਕਿਸੇ ਵੱਲੋਂ ਵੀ ਉਸ ਨੂੰ ਛੇੜਿਆ ਨਹੀਂ ਜਾਂਦਾ।ਸੋ ਇਸ ਘਟਨਾ ਦੀ ਅਸਲ ਸੱਚਾਈ ਸਾਹਮਣੇ ਨਹੀਂ ਆਈ ਇਸ ਲਈ ਲੋਕਾਂ ਵੱਲੋਂ ਵੱਖਰੇ ਵੱਖਰੇ ਕੁਮੈਂਟ ਕੀਤੇ ਜਾ ਰਹੇ ਹਨ।