ਜਗਰਾਉਂ ਵਿੱਚ ਮਾਰੇ ਗਏ ਦੋ ਏ ਐੱਸ ਆਈ ਦੇ ਕ-ਤ-ਲ ਵਿੱਚ ਦੋਸ਼ੀ ਪਾਏ ਗਏ ਜੈਪਾਲ ਭੁੱਲਰ ਦਾ ਦੁਬਾਰਾ ਤੋਂ ਪੋਸਟਮਾਰਟਮ ਕਰਵਾਇਆ ਗਿਆ ਹੈ, ਜਿਸ ਦੀ ਰਿਪੋਰਟ ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਵੱਲੋਂ ਸਾਂਝੀ ਕੀਤੀ ਗਈ ਹੈ।ਇਸ ਰਿਪੋਰਟ ਵਿੱਚੋਂ ਵੱਡੇ ਖੁਲਾਸੇ ਹੋਏ ਹਨ ਦੱਸਿਆ ਜਾ ਰਿਹਾ ਹੈ ਕਿ ਜੈਪਾਲ ਭੁੱਲਰ ਦੀ ਮੌਤ ਗੋ-ਲੀ-ਆਂ ਲੱਗਣ ਕਾਰਨ ਹੀ ਹੋਈ ਸੀ, ਭਾਵ ਕੇ ਉਨ੍ਹਾਂ ਦਾ ਪੁਲਸ ਵੱਲੋਂ ਐਨਕਾਊਂਟਰ ਕੀਤਾ ਗਿਆ ਸੀ।ਦੱਸ ਦਈਏ ਕਿ ਜੈਪਾਲ ਭੁੱਲਰ ਦੇ ਪਿਤਾ ਵੱਲੋਂ ਆਪਣੇ ਪੁੱਤਰ ਦਾ ਦਾਹ ਸੰਸਕਾਰ ਰੁਕਵਾਇਆ ਗਿਆ ਸੀ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪੁੱਤਰ ਦਾ ਐਨਕਾਉਂਟਰ ਨਹੀਂ,ਬਲਕਿ ਕ-ਤ-ਲ ਹੋਇਆ ਹੈ।ਜਿਸ ਕਾਰਨ ਉਹ ਚਾਹੁੰਦੇ ਸੀ
ਕਿ ਜੈਪਾਲ ਭੁੱਲਰ ਦਾ ਦੁਬਾਰਾ ਤੋਂ ਪੋਸਟਮਾਰਟਮ ਹੋਣਾ ਚਾਹੀਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਸੀ ਕਿ ਕੋਲਕਾਤਾ ਪੁਲੀਸ ਵੱਲੋਂ ਜੋ ਜੈਪਾਲ ਭੁੱਲਰ ਦਾ ਪੋਸਟਮਾਰਟਮ ਕਰਵਾਇਆ ਗਿਆ ਸੀ,ਉਸਦੀ ਰਿਪੋਰਟ ਕਲਕੱਤਾ ਪੁਲੀਸ ਵੱਲੋਂ ਨਹੀਂ ਦਿਖਾਈ ਗਈ ਸੀ।ਜਿਸ ਕਾਰਨ ਉਨ੍ਹਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕੇ ਦੁਬਾਰਾ ਤੋਂ ਪੋਸਟਮਾਰਟਮ ਕਰਵਾਉਣਾ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਮਾਮਲਾ ਦਰਜ ਕਰਵਾਇਆ ਸੀ,ਜਿਸ ਉਤੇ ਲੰਬੇ ਸਮੇਂ ਤੋਂ ਫੈਸਲਾ ਆਉਣਾ ਬਾਕੀ ਸੀ ਅਤੇ ਪਿਛਲੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜੈਪਾਲ ਭੁੱਲਰ ਦੇ ਦੁਬਾਰਾ ਪੋਸਟ ਮਾਰਟਮ ਕਰਵਾਉਣ ਦੀ ਗੱਲ ਵਿੱਚ ਹਾਮੀ ਭਰੀ ਸੀ
ਅਤੇ ਉਨ੍ਹਾਂ ਨੇ ਕਿਹਾ ਸੀ ਕਿ ਬਾਈ ਜੂਨ ਨੂੰ ਜੈਪਾਲ ਭੁੱਲਰ ਦਾ ਦੁਬਾਰਾ ਤੋਂ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਬਾਈ ਜੂਨ ਨੂੰ ਦੁਬਾਰਾ ਤੋਂ ਜੈਪਾਲ ਭੁੱਲਰ ਦਾ ਪੋਸਟਮਾਰਟਮ ਹੋਇਆ। ਜਿਸਦੀ ਰਿਪੋਰਟ ਹੁਣ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਇਹ ਲਿਖਿਆ ਗਿਆ ਹੈ ਕਿ ਜੈਪਾਲ ਭੁੱਲਰ ਦੀ ਮੌਤ ਗੋ-ਲੀ-ਆਂ ਲੱਗਣ ਕਾਰਨ ਹੋਈ ਸੀ। ਦੱਸ ਦਈਏ ਕਿ ਜੈਪਾਲ ਭੁੱਲਰ ਦੇ ਪਿਤਾ ਦੀ ਕੱਲ੍ਹ ਇਹ ਦੱਸ ਦਿੱਤਾ ਸੀ ਕਿ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦਾ ਦਾਹ ਸੰਸਕਾਰ ਫਿਰੋਜ਼ਪੁਰ ਵਿਖੇ ਤੇਈ ਜੂਨ ਨੂੰ ਕੀਤਾ ਜਾਵੇਗਾ।ਜਾਣਕਾਰੀ ਸਾਹਮਣੇ ਆ ਰਹੀ ਹੈ
ਕਿ ਜੈਪਾਲ ਭੁੱਲਰ ਦੇ ਦੁਬਾਰਾ ਤੋਂ ਪੋਸਟਮਾਰਟਮ ਦੀ ਰਿਪੋਰਟ ਦੇਖ ਕੇ ਜੈਪਾਲ ਭੁੱਲਰ ਦੇ ਪਿਤਾ ਦੀ ਤਬੀਅਤ ਖ਼ਰਾਬ ਹੋ ਗਈ ਹੈ,ਕਿਉਂਕਿ ਉਨ੍ਹਾਂ ਨੂੰ ਯਕੀਨ ਸੀ ਕਿ ਜੈਪਾਲ ਭੁੱਲਰ ਦਾ ਕ-ਤ-ਲ ਹੋਇਆ ਹੈ ਨਾ ਕੇ ਐਨਕਾਉਂਟਰ।