ਜੈਪਾਲ ਭੁੱਲਰ ਦਾ ਅੰਤਿਮ ਸੰਸਕਾਰ ਕਰਨ ਆਏ ਉਸ ਦੇ ਭਰਾ ਅੰਮ੍ਰਿਤ ਭੁੱਲਰ ਨੇ ਲਗਾਏ ਪੰਜਾਬ ਪੁਲਿਸ ਉੱਪਰ ਇਹ ਵੱਡੇ ਇਲਜ਼ਾਮ

Uncategorized

ਜੈਪਾਲ ਭੁੱਲਰ ਦਾ ਫਿਰੋਜ਼ਪੁਰ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ,ਇਸ ਮੌਕੇ ਜੈਪਾਲ ਖੁੱਲਰ ਦੇ ਭਰਾ ਅੰਮ੍ਰਿਤ ਭੁੱਲਰ ਉਨ੍ਹਾਂ ਦੇ ਦਾਹ ਸਸਕਾਰ ਤੇ ਪਹੁੰਚੇ।ਦੱਸ ਦੇਈਏ ਕਿ ਜੈਪਾਲ ਭੁੱਲਰ ਦਾ ਭਰਾ ਅੰਮ੍ਰਿਤ ਭੁੱਲਰ ਵੀ ਪੁਲਿਸ ਹਿਰਾਸਤ ਵਿੱਚ ਹੈ। ਜੈਪਾਲ ਭੁੱਲਰ ਦੇ ਅੰਤਿਮ ਸੰਸਕਾਰ ਮੌਕੇ ਉਸ ਦੇ ਭਰਾ ਨੂੰ ਲਿਆਂਦਾ ਗਿਆ,ਜਿਸ ਸਮੇਂ ਕੇ ਅੰਮ੍ਰਿਤ ਭੁੱਲਰ ਦੇ ਹੱਥਾਂ ਨੂੰ ਹੱਥਕੜੀ ਲੱਗੀ ਹੋਈ ਸੀ।ਇਸ ਤੋਂ ਇਲਾਵਾ ਬਹੁਤ ਸਾਰੇ ਪੁਲੀਸ ਮੁਲਾਜ਼ਮ ਉਨ੍ਹਾਂ ਦੇ ਨਾਲ ਸੀ ਪੱਤਰਕਾਰਾਂ ਨੇ ਉਨ੍ਹਾਂ ਤੋਂ ਕੁਝ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਦਾ ਨਕਲੀ ਐਨਕਾਊਂਟਰ ਕੀਤਾ ਗਿਆ ਹੈ ਭਾਵ ਕਿ ਉਨ੍ਹਾਂ ਦਾ ਮੰਨਣਾ ਵੀ ਇਹੀ ਹੈ ਕਿ ਉਨ੍ਹਾਂ ਦੇ ਭਰਾ ਦਾ ਕ-ਤ-ਲ ਕੀਤਾ ਗਿਆ ਹੈ

ਅਤੇ ਬਾਅਦ ਵਿਚ ਉਸ ਨੂੰ ਐਨਕਾਉਂਟਰ ਦਾ ਨਾਮ ਦਿੱਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਉਨ੍ਹਾਂ ਦਾ ਵੀ ਐਨਕਾਊਂਟਰ ਕੀਤਾ ਜਾਵੇਗਾ।ਦਾਹ-ਸਸਕਾਰ ਮੌਕੇ ਪੁੱਜੇ ਜੈਪਾਲ ਭੁੱਲਰ ਦੇ ਭਰਾ ਅੰਮ੍ਰਿਤਾ ਭੁੱਲਰ ਕਾਫ਼ੀ ਗੁੱਸੇ ਵਿੱਚ ਨਜ਼ਰ ਆਏ।ਪਰ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਪੱਤਰਕਾਰਾਂ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਨ ਦਿੱਤੀ। ਪਰ ਉਨ੍ਹਾਂ ਨੇ ਇਹ ਵੱਡੀ ਗੱਲ ਕਹੀ ਹੈ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਹੁਣ ਉਨ੍ਹਾਂ ਦਾ ਵੀ ਐਨਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਝੂਠੇ ਕੇਸ ਮੁਕੱਦਮਿਆਂ ਵਿੱਚ ਅੰਦਰ ਕੀਤਾ ਗਿਆ ਹੈ।ਇਸ ਤੋਂ ਇਲਾਵਾ ਉਨ੍ਹਾਂ ਦੇ ਮਾਂ ਪਿਓ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।ਜੈਪਾਲ ਭੁੱਲਰ ਦੇ ਭਰਾ ਅੰਮ੍ਰਿਤ ਭੁੱਲਰਾਂ ਨੇ ਹਥਕੜੀ ਲੱਗੇ ਹੋਏ ਹੱਥਾਂ ਨਾਲ ਹੀ ਆਪਣੇ ਭਰਾ ਦੀ ਚਿਤਾ ਨੂੰ ਅੱਗ ਦਿੱਤੀ। ਇਸ ਤੋਂ ਇਲਾਵਾ ਉਸ ਸਮੇਂ ਉਹ ਭੁੱਬਾਂ ਮਾਰ ਕੇ ਰੋਏ ਅਤੇ ਆਪਣੀ ਮਾਂ ਦੇ ਗਲ ਨਾਲ ਲੱਗ ਕੇ ਉਹਨਾਂ ਨੇ ਆਪਣੇ ਦੁੱਖ ਨੂੰ ਜ਼ਾਹਰ ਕੀਤਾ।ਉਨ੍ਹਾਂ ਨੇ ਆਪਣੇ ਭਰਾ ਦਾ ਮੱਥਾ ਚੁੰਮਿਆ ਅਤੇ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ।ਬਹੁਤ ਸਾਰੇ ਲੋਕ ਜੈਪਾਲ ਭੁੱਲਰ ਦੇ ਅੰਤਿਮ- ਸੰਸਕਾਰ ਉਤੇ ਪਹੁੰਚੇ।ਜਿਸ ਸਮੇਂ ਉਨ੍ਹਾਂ ਦੀਆਂ

ਅੱਖਾਂ ਵਿੱਚ ਹੰਝੂ ਸੀ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਪੁਲਸ ਵੱਲੋਂ ਜੈਪਾਲ ਭੁੱਲਰ ਦਾ ਐਨਕਾਉਂਟਰ ਨਹੀਂ ਕੀਤਾ ਜਾਣਾ ਸੀ ਬਲਕਿ ਉਸ ਨੂੰ ਜਿਊਂਦਿਆਂ ਹੀ ਫੜਿਆ ਜਾਣਾ ਚਾਹੀਦਾ ਸੀ।

Leave a Reply

Your email address will not be published. Required fields are marked *