ਤੁਹਾਡੇ ਘਰਾਂ ਵਿੱਚ ਪੈ ਰਹੀ ਗੈਸ ਪਾਈਪ ਲੈਣ ਕਰ ਸਕਦੀ ਹੈ ਤੁਹਾਡੀ ਜ਼ਿੰਦਗੀ ਤਬਾਹ ,ਬਠਿੰਡਾ ਵਿੱਚ ਹੋਇਆ ਵੱਡਾ ਬਲਾਸਟ

Uncategorized

ਅੱਜਕੱਲ੍ਹ ਲਗਪਗ ਹਰ ਇਕ ਘਰ ਦੀ ਰਸੋਈ ਵਿੱਚ ਐਲਪੀਜੀ ਗੈਸ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ, ਜਿੱਥੇ ਐੱਲ ਪੀ ਜੀ ਸਿਲੰਡਰ ਦੇ ਨਾਲ ਕੰਮ ਕਰਨ ਵਿੱਚ ਆਸਾਨੀ ਹੋ ਜਾਂਦੀ ਹੈ।ਉੱਥੇ ਐਲਪੀਜੀ ਗੈਸ ਦੇ ਬਹੁਤ ਸਾਰੇ ਨੁਕਸਾਨ ਵੀ ਹਨ।ਇਕ ਤਾਂ ਐਲਪੀਜੀ ਗੈਸ ਦੀ ਵਰਤੋਂ ਕਰਨ ਨਾਲ ਸਾਡੇ ਸਿਹਤ ਸੰਬੰਧੀ ਸਮੱਸਿਆਵਾਂ ਵਧ ਜਾਂਦੀਆਂ ਹਨ।ਇਸ ਤੋਂ ਇਲਾਵਾ ਜੇਕਰ ਐਲਪੀਜੀ ਗੈਸ ਸਿਲੰਡਰ ਨਾਲ ਕਿਸੇ ਵੀ ਪ੍ਰਕਾਰ ਦੀ ਕੋਈ ਛੇੜਖਾਨੀ ਹੋ ਜਾਵੇ ਜਾਂ ਫਿਰ ਲਾਪ੍ਰਵਾਹੀ ਵਰਤੀ ਜਾਵੇ ਤਾਂ ਉਸ ਸਮੇਂ ਵੱਡੇ ਹਾਦਸੇ ਵਾਪਰ ਜਾਂਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆ ਰਿਹਾ ਹੈ।ਜਿਥੇ ਇੱਕ ਘਰ ਦੀ ਰਸੋਈ ਵਿਚ ਗੈਸ ਵਾਲਾ ਚੁੱਲ੍ਹਾ ਚਲਾਉਣ ਲਈ ਜੋ ਘਰ ਵਿਚ ਗੈਸ

ਪਾਈਪ ਲਾਈਨ ਪਾਈ ਗਈ ਸੀ, ਉਸ ਵਿੱਚ ਕਿਸੇ ਪ੍ਰਕਾਰ ਦੀ ਖਰਾਬੀ ਹੋਣ ਕਾਰਨ ਘਰ ਦੀ ਰਸੋਈ ਵਿਚ ਇਕ ਹਾਦਸਾ ਵਾਪਰਿਆ।ਰਸੋਈ ਵਿੱਚ ਮੌਜੂਦ ਅੌਰਤਾਂ ਨੇ ਭੱਜ ਕੇ ਆਪਣੀ ਜਾਨ ਬਚਾਈ,ਕਿਉਂਕਿ ਇੱਥੇ ਕਾਫ਼ੀ ਭਾਰੀ ਬਲਾਸਟ ਹੋਇਆ ਸੀ ਕੁਝ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ।ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਸ ਚੁੱਲ੍ਹੇ ਉੱਤੇ ਔਰਤ ਵੱਲੋਂ ਕੰਮ ਕੀਤਾ ਜਾ ਰਿਹਾ ਸੀ।ਉਸ ਚੁੱਲ੍ਹੇ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ।ਇਸ ਘਟਨਾ ਤੋਂ ਬਾਅਦ ਐਲਪੀਜੀ ਗੈਸ ਸਿਲੰਡਰ

ਨਾਲ ਸਬੰਧਤ ਅਧਿਕਾਰੀਆਂ ਵੱਲੋਂ ਘਟਨਾ ਦੀ ਪੁਸ਼ਟੀ ਕੀਤੀ ਗਈ।ਉਨ੍ਹਾਂ ਨੇ ਦੱਸਿਆ ਕਿ ਗੈਸ ਚੁੱਲ੍ਹੇ ਉੱਤੇ ਕੁੱਕਰ ਰੱਖ ਕੇ ਕੰਮ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ।ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਨਾਲ ਗੈਸ ਪਾਈਪ ਲਾਈਨ ਵਿੱਚ ਖਰਾਬੀ ਆਈ ਅਤੇ ਇਹ ਹਾਦਸਾ ਵਾਪਰਿਆ ਹੈ।ਸੋ ਅਜਿਹੇ ਹਾਦਸੇ ਜਦੋਂ ਸਾਹਮਣੇ ਆਉਂਦੇ ਹਨ ਤਾਂ ਉਸ ਸਮੇਂ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਵਧ ਜਾਂਦੀਆਂ ਹਨ, ਕਿਉਂਕਿ ਅੱਜਕੱਲ੍ਹ ਹਰ ਇਕ ਘਰ ਵਿਚ ਗੈਸ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ

ਅਜਿਹੀਆਂ ਘਟਨਾਵਾਂ ਨੂੰ ਦੇਖਣ ਤੋਂ ਬਾਅਦ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਜੇਕਰ ਉਨ੍ਹਾਂ ਨੂੰ ਕੋਈ ਵੀ ਸਮੱਸਿਆ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਜਲਦੀ ਹੀ ਠੀਕ ਕਰਵਾ ਲੈਣਾ ਚਾਹੀਦਾ ਹੈ।

Leave a Reply

Your email address will not be published.