ਵੇਖੋ ਨਵ ਜੰਮੀ ਬੱਚੀ ਨਾਲ ਘਰ ਦੇ ਹੀ ਵਿਅਕਤੀਆਂ ਨੇ ਕੀਤਾ ਦਰਿੰਦਿਆਂ ਵਾਲਾ ਸਲੂਕ,ਚੀਕਾਂ ਸੁਣ ਇਕੱਠੇ ਹੋ ਗਿਆ ਸਾਰਾ ਮੁਹੱਲਾ

Uncategorized

ਬਠਿੰਡਾ ਦੇ ਧੋਬੀਆਣਾ ਬਸਤੀ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਦਿੱਤੇ ਕਿ ਇੱਕ ਕਲਜੁਗੀ ਮਾਂ ਨੇ ਇਕ ਨਵਜੰਮੀ ਬੱਚੀ ਨੂੰ ਸੜਕ ਉਤੇ ਬਿਨਾਂ ਕੱਪੜਿਆਂ ਤੋਂ ਸੁੱਟ ਦਿੱਤਾ।ਜਦੋਂ ਉਥੇ ਇਕ ਵਿਅਕਤੀ ਗੁਜ਼ਰਿਆ ਤਾਂ ਉਸ ਨੇ ਇਸ ਬੱਚੀ ਦੇ ਰੋਣ ਦੀ ਆਵਾਜ਼ ਸੁਣੀ।ਜਿਸ ਤੋਂ ਬਾਅਦ ਉਸ ਅੱਡੇ ਮੁਹੱਲੇ ਵਾਲਿਆਂ ਨੂੰ ਇਕੱਠਾ ਕੀਤਾ ਅਤੇ ਇਸ ਬੱਚੀ ਨੂੰ ਹਸਪਤਾਲ ਵਿੱਚ ਪਹੁੰਚਾਇਆ। ਹਸਪਤਾਲ ਵਿੱਚ ਡਾਕਟਰਾਂ ਨੇ ਦੱਸਿਆ ਕਿ ਇਸ ਬੱਚੀ ਦਾ ਜਨਮ ਦੋ ਘੰਟੇ ਪਹਿਲਾਂ ਹੀ ਹੋਇਆ ਹੋਵੇਗਾ ਅਤੇ ਇਸ ਦੀ ਹਾਲਤ ਹੁਣ ਕਾਫ਼ੀ ਹੱਦ ਤਕ ਠੀਕ ਹੈ।ਜਿਹੜੇ ਵਿਅਕਤੀਆਂ ਵੱਲੋਂ ਇਸ ਬੱਚੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਉਨ੍ਹਾਂ ਨੇ ਸਹਾਰਾ ਸੰਸਥਾ ਦੇ ਮੈਂਬਰਾਂ ਨੂੰ ਵੀ ਇਸ ਗੱਲ ਦੀ ਸੂਚਨਾ ਦਿੱਤੀ

,ਜਿਸ ਤੋਂ ਬਾਅਦ ਸਹਾਰਾ ਸਫ਼ਲਤਾ ਦੇ ਕੁਝ ਮੈਂਬਰ ਹਸਪਤਾਲ ਵਿੱਚ ਪਹੁੰਚੇ।ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬੱਚੀ ਨੂੰ ਇਨਸਾਫ਼ ਦਿਵਾਇਆ ਜਾਵੇਗਾ।ਉਨ੍ਹਾਂ ਨੇ ਪੁਲੀਸ ਸਟੇਸ਼ਨ ਵਿੱਚ ਇਸ ਦੀ ਸੂਚਨਾ ਦਰਜ ਕਰਵਾ ਦਿੱਤੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਬੱਚੀ ਦੇ ਮਾਂ ਬਾਪ ਨੂੰ ਲੱਭਿਆ ਜਾਵੇਗਾ ਅਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਸੋ ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ, ਜਿਥੇ ਕਿ ਨਵ ਜੰਮੇ ਬੱਚਿਆਂ ਨੂੰ ਸੜਕਾਂ ਉੱਤੇ ਰੋਲਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਕੁਝ ਲੋਕਾਂ ਵੱਲੋਂ ਇਨ੍ਹਾਂ ਉੱਤੇ ਤਰਸ ਖਾ ਕੇ ਇਨ੍ਹਾਂ ਨੂੰ ਹਸਪਤਾਲ

ਵਿਚ ਭਰਤੀ ਕਰਵਾਇਆ ਜਾਂਦਾ ਹੈ ਅਤੇ ਅਕਸਰ ਹੀ ਪੁਲੀਸ ਮੁਲਾਜ਼ਮਾਂ ਦੇ ਇਹ ਬਿਆਨ ਸਾਹਮਣੇ ਆਉਂਦੇ ਹਨ ਕਿ ਉਹ ਜਲਦੀ ਹੀ ਇਨ੍ਹਾਂ ਨਵ ਜੰਮੇ ਬੱਚਿਆਂ ਦੇ ਮਾਤਾ ਪਿਤਾ ਨੂੰ ਲੱਭ ਲੈਣਗੇ ਅਤੇ ਬਣਦੀ ਕਾਰਵਾਈ ਕਰਨਗੇ।ਪਰ ਅਜੇ ਤੱਕ ਕੋਈ ਵੀ ਮਾਮਲਾ ਅਜਿਹਾ ਸਾਹਮਣੇ ਨਹੀਂ ਆਇਆ ਜਿੱਥੇ ਕਿ ਪੁਲੀਸ ਮੁਲਾਜ਼ਮ ਅਜਿਹੇ ਕੇਸਾਂ ਵਿੱਚ ਕਾਮਯਾਬੀ ਹਾਸਲ ਕਰ ਸਕੇ ਹੋਣ, ਭਾਵ ਕਿ ਉਨ੍ਹਾਂ ਨੇ ਕਿਸੇ ਨਵਜੰਮੇ ਬੱਚੇ ਦੇ

ਮਾਂ ਬਾਪ ਨੂੰ ਲੱਭ ਲਿਆ ਹੋਵੇ ਅਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਹੋਵੇ।

Leave a Reply

Your email address will not be published. Required fields are marked *