ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਵੱਲੋ ਕਰੋੜਪਤੀ ਲੋਕਾਂ ਨੂੰ ਤਰਸ ਦੇ ਆਧਾਰ ਉੱਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।ਪਰ ਦੂਜੇ ਪਾਸੇ ਜਿਹੜੇ ਲੋਕ ਅਸਲ ਵਿੱਚ ਤਰਸ ਦੇ ਪਾਤਰ ਹਨ,ਉਨ੍ਹਾਂ ਨੂੰ ਧੱਕੇ ਦਿੱਤੇ ਜਾ ਰਹੇ ਹਨ ਅਤੇ ਜਦੋਂ ਇਨ੍ਹਾਂ ਲੋਕਾਂ ਵੱਲੋਂ ਆਪਣੇ ਹੱਕ ਚਾਹੀਦੇ ਹੋਣ ਤਾਂ ਇਨ੍ਹਾਂ ਨੂੰ ਕੋਰਟ ਕੇਸ ਕਰਨੇ ਪੈਂਦੇ ਹਨ।ਇਸ ਤੋਂ ਇਲਾਵਾ ਇਨ੍ਹਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ ਅਤੇ ਵੱਡੇ ਅਫ਼ਸਰਾਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਹਨ ਤਾਂ ਜੋ ਇਨ੍ਹਾਂ ਨੂੰ ਇਨ੍ਹਾਂ ਦਾ ਹੱਕ ਮਿਲ ਸਕੇ।ਇਸੇ ਤਰ੍ਹਾਂ ਨਾਲ ਹੀ ਇੱਕ ਪਰਿਵਾਰ ਆਪਣੇ ਹੱਕ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ।
ਦਸ ਦਈਏ ਕਿ ਦੋ ਹਜਾਰ ਵੀਹ ਵਿਚ ਬਲਵਿੰਦਰ ਸਿੰਘ ਨਾਂ ਦੇ ਏ ਐੱਸ ਆਈ ਦੀ ਡਿਊਟੀ ਮੌਕੇ ਹੀ ਮੌਤ ਹੋ ਗਈ ਸੀ।ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨੂੰ ਉਨ੍ਹਾਂ ਦੀ ਨੌਕਰੀ ਮਿਲਣੀ ਚਾਹੀਦੀ ਹੈ।ਪਰ ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਦਾ ਵਿਆਹ ਹੋ ਚੁੱਕਿਆ ਹੈ,ਜਿਸ ਕਾਰਨ ਉਸ ਨੂੰ ਨੌਕਰੀ ਨਹੀਂ ਦਿੱਤੀ ਜਾ ਸਕਦੀ।ਪਰ ਇਸ ਪਰਿਵਾਰ ਨੇ ਆਪਣਾ ਹੱਕ ਲੈਣ ਲਈ ਹਾਈ ਕੋਰਟ ਵਿੱਚ ਕੇਸ ਵੀ ਕੀਤਾ ਅਤੇ ਇਸ ਕੇਸ ਨੂੰ ਜਿੱਤਿਆ।ਪਰ ਫਿਰ ਵੀ ਅੱਜ ਤਕ ਇਨ੍ਹਾਂ ਦੀ ਧੀ ਨੂੰ ਨੌਕਰੀ ਨਹੀਂ ਮਿਲ ਸਕੀ।ਸੋ
ਇਸ ਧੀ ਦੀ ਮਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਕਹਿੰਦੀ ਹੈ ਕਿ ਲੜਕਾ ਲੜਕੀ ਇੱਕ ਸਮਾਨ ਹੁੰਦੇ ਹਨ।ਪਰ ਦੂਜੇ ਪਾਸੇ ਜਦੋਂ ਪਿਓ ਦੀ ਮੌਤ ਤੋਂ ਬਾਅਦ ਧੀ ਵਾਸਤੇ ਨੌਕਰੀ ਮੰਗੀ ਜਾਂਦੀ ਹੈ ਤਾਂ ਅੱਜ ਸਰਕਾਰ ਲਡ਼ਕਾ ਲਡ਼ਕੀ ਦੇ ਵਿਚਕਾਰ ਫ਼ਰਕ ਸਮਝਾ ਰਹੀ ਹ।ਉਨ੍ਹਾਂ ਕਿਹਾ ਕਿ ਜੇਕਰ ਲੜਕੇ ਦੇ ਵਿਆਹ ਤੋਂ ਬਾਅਦ ਉਸ ਨੂੰ ਨੌਕਰੀ ਦਿੱਤੀ ਜਾ ਸਕਦੀ ਹੈ ਤਾਂ ਲੜਕੀ ਦੇ ਵਿਆਹ ਤੋਂ ਬਾਅਦ ਉਸ ਨੂੰ ਨੌਕਰੀ ਕਿਉਂ ਨਹੀਂ ਦਿੱਤੀ ਜਾ ਸਕਦੀ।
ਹੁਣ ਦੇਖਣਾ ਹੋਵੇਗਾ ਕਿ ਇਸ ਧੀ ਨੂੰ ਕਦੋਂ ਤੱਕ ਇਨਸਾਫ਼ ਮਿਲਦਾ ਹੈ ਅਤੇ ਕਦੋਂ ਤਕ ਸਰਕਾਰ ਦੁਆਰਾ ਇਨ੍ਹਾਂ ਨੂੰ ਨੌਕਰੀ ਦਿੱਤੀ ਜਾਂਦੀ ਹੈ