ਸੁਲਤਾਨਪੁਰ ਲੋਧੀ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਕਿ ਹੱਥਾਂ ਵਿੱਚ ਚੂੜਾ ਪਾਈ ਇਕ ਲੜਕੀ ਆਪਣੇ ਸਹੁਰੇ ਘਰ ਦਾ ਬੂਹਾ ਖੜਕਾ ਰਹੀ ਹੈ,ਨਾਲ ਉਸ ਦੇ ਇਕ ਛੋਟਾ ਜਿਹਾ ਭਰਾ ਹੈ ਅਤੇ ਉਸ ਦੀ ਮਾਂ ਹੈ। ਇਸ ਲੜਕੀ ਦਾ ਕਹਿਣਾ ਹੈ ਕਿ ਉਸ ਦਾ ਵਿਆਹ ਬਾਰਾਂ ਅਪ੍ਰੈਲ ਨੂੰ ਹੋਇਆ ਸੀ ਅਤੇ ਸੋਲ਼ਾਂ ਅਪ੍ਰੈਲ ਨੂੰ ਉਹ ਆਪਣੇ ਪੇਕੇ ਘਰ ਚਲੀ ਗਈ ਸੀ।ਪਰ ਉਸ ਤੋਂ ਬਾਅਦ ਉਸ ਦਾ ਪਤੀ ਉਸ ਨੂੰ ਲੈਣ ਨਹੀਂ ਆਇਆ।ਇਸ ਲੜਕੀ ਨੇ ਆਪਣੇ ਪਤੀ ਤੋਂ ਇਨਸਾਫ਼ ਲੈਣ ਲਈ ਪੁਲਸ ਸਟੇਸ਼ਨ ਵਿਚ ਜਾ ਕੇ ਸ਼ਿਕਾਇਤ ਵੀ ਦਰਜ ਕਰਵਾਈ ਸੀ, ਪਰ ਕੋਈ ਫਾਇਦਾ ਨਹੀਂ ਨਿਕਲਿਅਾ। ਭਾਵ ਕਿਸੇ ਵੀ ਪੁਲਸ ਮੁਲਾਜ਼ਮ ਵੱਲੋਂ ਇਸ ਦੀ ਸੁਣਵਾਈ ਨਹੀਂ
ਕੀਤੀ ਗਈ। ਇਸ ਲੜਕੀ ਨੇ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ,ਪਰ ਫਿਰ ਵੀ ਉਨ੍ਹਾਂ ਨੇ ਲੋਕਾਂ ਤੋਂ ਕਰਜ਼ਾ ਲੈ ਕੇ ਵਿਆਹ ਕੀਤਾ ਸੀ ਅਤੇ ਮੁੰਡੇ ਵਾਲਿਆਂ ਦੀ ਹਰੇਕ ਮੰਗ ਨੂੰ ਪੂਰਾ ਕੀਤਾ ਸੀ। ਪਰ ਹੁਣ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਵੱਲੋਂ ਉਸ ਨੂੰ ਘਰੋਂ ਕੱਢਿਆ ਜਾ ਰਿਹਾ ਹੈ ਨਾਲ ਹੀ ਲੜਕੀ ਨੇ ਦੱਸਿਆ ਕਿ ਜਦੋਂ ਉਸ ਦਾ ਵਿਆਹ ਹੋਇਆ ਸੀ ਤਾਂ ਉਸ ਸਮੇਂ ਦੱਸਿਆ ਗਿਆ ਸੀ ਕਿ ਲੜਕਾ ਕੈਨੇਡਾ ਦਾ ਨਾਗਰਿਕ ਹੈ।ਪਰ ਹੁਣ ਉਸ ਨੂੰ ਪਤਾ ਚੱਲ ਰਿਹਾ ਹੈ ਕਿ ਲੜਕਾ ਕੈਨੇਡਾ ਦਾ ਨਾਗਰਿਕ ਨਹੀਂ ਹੈ।ਇਸ ਲਈ
ਇਸ ਲੜਕੀ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।ਇਸ ਲੜਕੀ ਦਾ ਕਹਿਣਾ ਹੈ ਕਿ ਉਹ ਆਪਣੇ ਸਹੁਰੇ ਘਰ ਵੱਸਣਾ ਚਾਹੁੰਦੀ ਹੈ,ਕਿਉਂਕਿ ਇਸ ਨੂੰ ਡਰ ਹੈ ਕਿ ਜੇਕਰ ਇਸ ਦਾ ਪਤੀ ਕੈਨੇਡਾ ਚਲਾ ਗਿਆ ਤਾਂ ਇਸ ਦੀ ਕਿਸੇ ਨੇ ਕੋਈ ਸਾਰ ਨਹੀਂ ਲੈਣੀ।ਦੂਜੇ ਪਾਸੇ ਜਿਸ ਲੜਕੇ ਨਾਲ ਇਸ ਦਾ ਵਿਆਹ ਹੋਇਆ ਸੀ।ਜਦੋਂ ਉਸ ਤੋਂ ਸਵਾਲ ਪੁੱਛੇ ਗਏ ਤਾਂ ਉਸ ਨੇ ਦੱਸਿਆ ਕਿ ਲੜਕੀ ਵੱਲੋਂ ਜੋ ਵੀ ਇਲਜ਼ਾਮ ਉਨ੍ਹਾਂ ਉੱਤੇ ਲਗਾਏ ਜਾ ਰਹੇ ਹਨ,ਉਹ ਸਭ ਝੂਠੇ ਹਨ।ਲੜਕੇ ਨੇ ਦੱਸਿਆ ਕਿ ਵਿਆਹ ਤੋਂ ਕੁਝ ਦਿਨ ਬਾਅਦ ਹੀ ਲੜਕੀ ਨੇ ਉਨ੍ਹਾਂ ਉੱਤੇ ਦਾਜ ਦਹੇਜ ਲੈਣ ਦਾ ਝੂਠਾ ਕੇਸ ਪਾ ਦਿੱਤਾ ਸੀ।ਪਰ ਲੜਕੇ ਦਾ ਕਹਿਣਾ ਹੈ ਕਿ ਵਿਆਹ ਮੌਕੇ ਇਨ੍ਹਾਂ ਵੱਲੋਂ ਇੱਕ ਪੈਸਾ ਵੀ ਦਾਜ
ਦਹੇਜ ਵਿਚ ਨਹੀਂ ਲਿਆ ਗਿਆ।ਸੋ ਪੁਲੀਸ ਮੁਲਾਜ਼ਮਾਂ ਵੱਲੋਂ ਦੋਨਾਂ ਦੇ ਬਿਆਨ ਲਏ ਜਾ ਰਹੇ ਹਨ।ਇਸ ਤੋਂ ਇਲਾਵਾ ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਮਾਮਲੇ ਦੀ ਛਾਣਬੀਣ ਕੀਤੀ ਜਾਵੇਗੀ ਅਤੇ ਛਾਣਬੀਣ ਦੇ ਆਧਾਰ ਉੱਤੇ ਹੀ ਆਉਣ ਵਾਲੇ ਸਮੇਂ ਵਿੱਚ ਕਾਰਵਾਈ ਕੀਤੀ ਜਾਵੇਗੀ।