ਗੋਲਡਨ ਹੱਟ ਦੇ ਮਾਲਕ ਕੋਲ ਪਹੁੰਚ ਕੇ ਗੁਰਨਾਮ ਸਿੰਘ ਚੜੂਨੀ ਨੇ ਕਰ ਦਿੱਤਾ ਇਹ ਵੱਡਾ ਐਲਾਨ

Uncategorized

ਰਾਮ ਸਿੰਘ ਰਾਣਾ ਜਿਨ੍ਹਾਂ ਨੇ ਕਿਸਾਨਾਂ ਦੀ ਬਹੁਤ ਸੇਵਾ ਕੀਤੀ ਹੈ,ਦਸ ਦਈਏ ਕਿ ਰਾਮ ਸਿੰਘ ਰਾਣਾ ਦੇ ਦੋ ਹੋਟਲ ਹਨ।ਜਿਨ੍ਹਾਂ ਵਿੱਚੋਂ ਇੱਕ ਹੋਟਲ ਦਿੱਲੀ ਵਿਚ ਹੈ ਜਿਥੇ ਕਿ ਕਿਸਾਨ ਧਰਨਾ ਲਗਾਈ ਬੈਠੇ ਹਨ,ਉਸ ਜਗ੍ਹਾ ਉੱਤੇ ਰਾਮ ਸਿੰਘ ਰਾਣਾ ਵੱਲੋਂ ਕਿਸਾਨਾਂ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕਿਸਾਨਾਂ ਲਈ ਪਾਣੀ ਅਤੇ ਦੁੱਧ ਦੀ ਸੇਵਾ ਕੀਤੀ ਜਾ ਰਹੀ ਹੈ।ਲੰਬੇ ਸਮੇਂ ਤੋਂ ਰਾਮ ਸਿੰਘ ਰਾਣਾ ਕਿਸਾਨਾਂ ਦੀ ਸੇਵਾ ਕਰ ਰਹੇ ਹਨ,ਪਰ ਹੁਣ ਰਾਮ ਸਿੰਘ ਰਾਣਾ ਇੱਕ ਮੁਸੀਬਤ ਵਿੱਚ ਫਸ ਗਏ ਹਨ ਉਨ੍ਹਾਂ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ।ਕਿਉਂਕਿ

ਉਨ੍ਹਾਂ ਦੇ ਦੋ ਹੋਟਲ ਹਨ ਜਿਨ੍ਹਾਂ ਵਿੱਚੋਂ ਇੱਕ ਦਿੱਲੀ ਅਤੇ ਦੂਸਰਾ ਕੁਰੂਕਸ਼ੇਤਰ ਵਿੱਚ ਹੈ।ਦਿੱਲੀ ਵਾਲਾ ਹੋਟਲ ਇਨ੍ਹਾਂ ਨੇ ਕਿਸਾਨਾਂ ਦੀ ਸੇਵਾ ਵਿੱਚ ਲਗਾਇਆ ਹੋਇਆ ਹੈ ਅਤੇ ਜੋ ਕੁਰੂਕਸ਼ੇਤਰ ਵਾਲਾ ਹੋਟਲ ਹੈ ਉਸ ਦੇ ਸਾਹਮਣੇ ਸਰਕਾਰ ਵੱਲੋਂ ਪੱਥਰ ਲਗਵਾ ਦਿੱਤੇ ਗਏ ਹਨ, ਤਾਂ ਜੋ ਕੋਈ ਵੀ ਗਾਹਕ ਇਨ੍ਹਾਂ ਦੇ ਹੋਟਲ ਤਕ ਨਾ ਪਹੁੰਚ ਸਕੇ ਅਤੇ ਰਾਮ ਸਿੰਘ ਰਾਣਾ ਦਾ ਕਾਫ਼ੀ ਨੁਕਸਾਨ ਹੋ ਜਾਵੇ। ਇਸੇ ਲਈ ਰਾਮ ਸਿੰਘ ਰਾਣਾ ਵੱਲੋਂ ਇੰਟਰਵਿਊ ਦੌਰਾਨ ਰੋਂਦੇ ਹੋਏ ਦੱਸਿਆ ਗਿਆ ਕਿ ਭਾਵੇਂ ਸਰਕਾਰ ਉਨ੍ਹਾਂ ਦਾ ਕਿੰਨਾ ਵੀ ਨੁਕਸਾਨ ਕਿਉਂ ਨਾ ਕਰ ਦੇਵੇ। ਪਰ ਉਹ ਕਿਸਾਨਾਂ ਦੀ ਸੇਵਾ ਹਮੇਸ਼ਾਂ ਹੀ

ਕਰਦੇ ਰਹਿਣਗੇ। ਇਸ ਇੰਟਰਵਿਊ ਤੋਂ ਬਾਅਦ ਬਹੁਤ ਸਾਰੇ ਕਿਸਾਨ ਰਾਮ ਸਿੰਘ ਰਾਣਾ ਦੇ ਪੱਖ ਵਿੱਚ ਆਏ ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਦੁਆਰਾ ਲਗਾਏ ਗਏ ਉਨ੍ਹਾਂ ਪੱਥਰਾਂ ਨੂੰ ਉੱਥੋਂ ਹਟਵਾ ਕੇ ਹੀ ਰਹਿਣਗੇ।ਇਸ ਤੋਂ ਇਲਾਵਾ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੀ ਰਾਮ ਸਿੰਘ ਰਾਣਾ ਦੇ ਹੋਟਲ ਗੋਲਡਨ ਹਟਾ ਪਹੁੰਚੇ।ਜਿਥੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਆਪਣਾ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ ਅਤੇ ਗੋਲਡਨ ਹਟਦੇ ਅੱਗਿਓਂ ਪੱਥਰ ਹਟਵਾ ਦੇਣੇ ਚਾਹੀਦੇ ਹਨ।ਉਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਲੋਕਾਂ ਨੂੰ ਦਬਾਉਣਾ ਚਾਹੁੰਦੀ ਹੈ

ਜੋ ਕਿਸਾਨਾਂ ਦਾ ਸਾਥ ਦੇ ਰਹੇ ਹਨ ਪਰ ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ,ਕਿਉਂਕਿ ਜਲਦੀ ਹੀ ਕਿਸਾਨ ਇਨ੍ਹਾਂ ਪੱਥਰਾਂ ਨੂੰ ਇੱਥੋਂ ਹਟਵਾ ਕੇ ਹੀ ਰਹਿਣਗੇ।

Leave a Reply

Your email address will not be published. Required fields are marked *