ਅੱਜਕੱਲ੍ਹ ਰਾਮ ਸਿੰਘ ਰਾਣਾ ਜੋ ਕਿ ਗੋਲਡਨ ਹਟ ਹੋਟਲ ਦੇ ਮਾਲਕ ਹਨ, ਉਨ੍ਹਾਂ ਦੇ ਹੋਟਲ ਸਾਹਮਣੇ ਲਗਾਏ ਗਏ ਪੱਥਰਾਂ ਨੂੰ ਲੈ ਕੇ ਮੁੱਦਾ ਕਾਫੀ ਗਰਮਾਇਆ ਹੋਇਆ ਹੈ।ਦੱਸ ਦੇਈਏ ਕਿ ਰਾਮਸੇ ਘਰਾਣਾ ਦੇ ਹੋਟਲ ਗੋਲਡਨ ਹਟਦੇ ਅੱਗੇ ਸਰਕਾਰ ਵੱਲੋਂ ਪੱਥਰ ਲਗਵਾ ਦਿੱਤੇ ਗਏ ਹਨ ਤਾਂ ਜੋ ਉਨ੍ਹਾਂ ਦਾ ਭਾਰੀ ਨੁਕਸਾਨ ਹੋਵੇ ਰਾਮ ਸਿੰਘ ਰਾਣਾ ਲੰਬੇ ਸਮੇਂ ਤੋਂ ਕਿਸਾਨਾਂ ਦੀ ਸੇਵਾ ਕਰ ਰਹੇ ਹਨ।ਉਨ੍ਹਾਂ ਵੱਲੋਂ ਕਿਸਾਨਾਂ ਲਈ ਦੁੱਧ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਜਿਹੜਾ ਹੋਟਲ ਉਨ੍ਹਾਂ ਦਾ ਦਿੱਲੀ ਵਿੱਚ ਹੈ ਉਸ ਜਗ੍ਹਾ ਉੱਤੇ ਵੀ ਕਿਸਾਨਾਂ ਲਈ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਹਨ ਜਿਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਰਾਮ ਸਿੰਘ ਰਾਣਾ ਦੇ
ਖ਼ਿਲਾਫ਼ ਕੁਝ ਅਜਿਹੇ ਕਦਮ ਚੁੱਕੇ ਗਏ ਹਨ। ਜਿਸ ਨਾਲ ਰਾਮ ਸਿੰਘ ਰਾਣਾ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਪਿਛਲੇ ਦਿਨੀਂ ਉਨ੍ਹਾਂ ਨੇ ਰੋਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਕੇਂਦਰ ਸਰਕਾਰ ਵੱਲੋਂ ਤੋੜੀ ਗਈ ਹੈ ਕਿਉਂਕਿ ਇੱਕ ਹੋਟਲ ਜੋ ਦਿੱਲੀ ਵਿੱਚ ਮੌਜੂਦ ਹੈ, ਉਸ ਨੂੰ ਉਨ੍ਹਾਂ ਨੇ ਕਿਸਾਨਾਂ ਦੀ ਸੇਵਾ ਲਈ ਲਗਾਇਆ ਹੋਇਆ ਹੈ ਅਤੇ ਦੂਜੇ ਪਾਸੇ ਕੁਰੂਕਸ਼ੇਤਰ ਵਿਚ ਜੋ ਗੋਲਡਨ ਹੱਟ ਨਾਂ ਦਾ ਹੋਟਲ ਹੈ।ਉਸ ਦੇ ਅੱਗੇ ਸਰਕਾਰ ਵੱਲੋਂ ਪੱਥਰ ਲਗਵਾ ਦਿੱਤੇ ਗਏ ਹਨ,ਜਿਸ ਕਾਰਨ ਉਨ੍ਹਾਂ ਦਾ ਧੰਦਾ ਠੱਪ ਹੁੰਦਾ ਦਿਖਾਈ ਦਿੱਤਾ।ਉਨ੍ਹਾਂ ਦੀ ਇੰਟਰਵਿਊ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ
ਨੇ ਉਨ੍ਹਾਂ ਦਾ ਸਾਥ ਦਿੱਤਾ ਹੈ ਅਤੇ ਕਿਸਾਨਾਂ ਵੱਲੋਂ ਵੀ ਉਨ੍ਹਾਂ ਦਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।ਬਹੁਤ ਸਾਰੇ ਕਿਸਾਨ ਗੋਲਡਨ ਹਟ ਪਹੁੰਚੇ,ਜਿਨ੍ਹਾਂ ਨੇ ਇੱਥੇ ਖੜ੍ਹ ਕੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਪੱਥਰ ਹਟਵਾਏ ਜਾਣ ਨਹੀਂ ਤਾਂ ਅੰਜਾਮ ਬੁਰਾ ਹੋਵੇਗਾ ਅਤੇ ਅੱਜ ਇੱਥੇ ਸਿੱਖ ਸੰਗਤਾਂ ਵੀ ਪਹੁੰਚੀਆਂ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਰਾਮ ਸਿੰਘ ਰਾਣਾ ਜੀ ਨੇ ਲੰਬੇ ਸਮੇਂ ਤੋਂ ਕਿਸਾਨਾਂ ਦੀ ਸੇਵਾ ਕੀਤੀ ਹੈ ਅਤੇ ਕਿਸਾਨਾਂ ਦੀ ਸੇਵਾ ਕਰਨ ਦੇ ਬਦਲੇ ਉਨ੍ਹਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ।ਸੋ ਇਸ ਲਈ ਉਨ੍ਹਾਂ ਨੇ ਕੇਂਦਰ
ਸਰਕਾਰ ਅੱਗੇ ਇਹ ਅਪੀਲ ਵੀ ਕੀਤੀ ਕਿ ਜਲਦੀ ਤੋਂ ਜਲਦੀ ਰਾਮ ਸਿੰਘ ਰਾਣਾ ਦੇ ਹੋਟਲ ਗੋਲਡਨ ਹੱਟ ਦੇ ਅੱਗਿਓਂ ਪੱਥਰ ਹਟਵਾਏ ਜਾਣ।