ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਲੜਕੀਆਂ ਨਾਲ ਬ-ਲਾ-ਤ-ਕਾ-ਰ ਹੋ ਜਾਂਦਾ ਹੈ,ਪਰ ਉਨ੍ਹਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲ ਪਾਉਂਦਾ। ਇਸੇ ਤਰ੍ਹਾਂ ਨਾਲ ਮਾਨਸਾ ਦੇ ਪਿੰਡ ਝੱਬਰ ਦੇ ਰਹਿਣ ਵਾਲੇ ਬੰਤ ਸਿੰਘ ਝੱਬਰ ਦੀ ਲੜਕੀ ਨਾਲ ਦੋ ਹਜਾਰ ਦੋ ਵਿੱਚ ਬ-ਲਾ-ਤ-ਕਾ-ਰ ਹੋਇਆ ਸੀ।ਉਸ ਸਮੇਂ ਉਨ੍ਹਾਂ ਦੀ ਲੜਕੀ ਦੀ ਉਮਰ ਸਤਾਰਾਂ ਸਾਲ ਸੀ।ਉਸ ਸਮੇਂ ਵਿਚ ਉਨ੍ਹਾਂ ਨੇ ਕਾਨੂੰਨੀ ਤੌਰ ਤੇ ਆਪਣੀ ਲੜਕੀ ਨੂੰ ਇਨਸਾਫ ਦਿਵਾਉਣਾ ਚਾਹਿਆ,ਪਰ ਉਨ੍ਹਾਂ ਨੂੰ ਬਹੁਤ ਸਾਰੇ ਧੱਕੇ ਖਾਣੇ ਪਏ ਫਿਰ ਕਿਤੇ ਜਾ ਕੇ ਜੱਜ ਨੇ ਆਖਿਰਕਾਰ ਇਹ ਫੈਸਲਾ ਸੁਣਾਇਆ ਕਿ ਜਿਨ੍ਹਾਂ ਨੇ ਇਨ੍ਹਾਂ ਦੀ ਲੜਕੀ ਨਾਲ ਬ-ਲਾ-ਤ-ਕਾ-ਰ ਕੀਤਾ ਹੈ, ਉਨ੍ਹਾਂ ਨੂੰ ਉਮਰ ਕੈਦ
ਹੋਵੇਗੀ। ਪਰ ਬੰਤ ਸਿੰਘ ਝੱਬਰ ਨੇ ਦੱਸਿਆ ਕਿ ਜੱਜ ਸਾਹਿਬ ਨੇ ਇਹ ਹੁਕਮ ਤਾਂ ਸੁਣਿਆ ਸੀ,ਪਰ ਇਸ ਨੂੰ ਨਿਭਾਇਆ ਨਹੀਂ ਗਿਆ। ਜਿਹੜੇ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ, ਉਹ ਦੋ ਤਿੰਨ ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਅੱਜ ਖੁੱਲ੍ਹੇਆਮ ਘੁੰਮ ਰਹੇ ਹਨ।ਇੰਨਾ ਹੀ ਨਹੀਂ ਬੰਤ ਸਿੰਘ ਝੱਬਰ ਦੀਆਂ ਦੋਵੇਂ ਬਾਹਵਾਂ ਉਨ੍ਹਾਂ ਨੇ ਕੱਟ ਦਿੱਤੀਆਂ ਸੀ, ਜਿਸ ਕਾਰਨ ਅੱਜ ਉਮਰ ਭਰ ਲਈ ਉਹ ਅਪਾਹਿਜ ਹੋ ਕੇ ਬੈਠ ਗਏ ਹਨ ਅਤੇ ਪੁਲ ਤੋਂ ਕੋਈ ਵੀ ਕੰਮ ਨਹੀਂ ਕਰ ਸਕਦੇ।ਬੰਤ ਸਿੰਘ ਝੱਬਰ ਨੇ ਦੱਸਿਆ ਕਿ ਜਿਨ੍ਹਾਂ ਨੇ ਉਨ੍ਹਾਂ ਦੀਆਂ ਬਾਹਵਾਂ ਕੱਟੀਆਂ ਸੀ, ਉਨ੍ਹਾਂ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਦੋ ਤਿੰਨ ਸਾਲ ਵਿੱਚ ਉਹ ਵੀ ਬਾਹਰ ਆ
ਗਏ ਅਤੇ ਉਮਰ ਕੈਦ ਦੀ ਸਜ਼ਾ ਤਾਂ ਇਨ੍ਹਾਂ ਨੂੰ ਹੋ ਗਈ ਹੈ।ਕਿਉਂਕਿ ਅੱਜ ਇਹ ਨਾ ਹੀ ਕੋਈ ਕੰਮਕਾਰ ਕਰ ਸਕਦੇ ਹਨ ਅਤੇ ਨਾ ਹੀ ਆਪਣੇ ਘਰ ਦੇ ਗੁਜ਼ਾਰੇ ਲਈ ਪੈਸਾ ਲੈ ਕੇ ਆ ਸਕਦੇ ਹਨ। ਸੋ ਇਸ ਘਟਨਾ ਨੂੰ ਬਹੁਤ ਸਾਰੇ ਸਾਲ ਹੋ ਚੁੱਕੇ ਹਨ।ਪਰ ਬੰਤ ਸਿੰਘ ਝੱਬਰ ਦਾ ਦੁੱਖ ਅੱਜ ਵੀ ਉਸੇ ਤਰ੍ਹਾਂ ਹਰਾ ਹੈ ਕਿਉਂਕਿ ਅੱਜ ਵੀ ਉਨ੍ਹਾਂ ਦੀਆਂ ਬਾਹਵਾਂ ਨਹੀਂ ਹਨ,ਜਿਸ ਕਾਰਨ ਉਨ੍ਹਾਂ ਨੂੰ ਹਰ ਵਕਤ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਨਾਲ ਗਲਤ ਹੋਇਆ ਹੈ ਅਤੇ ਦੋਸ਼ੀ ਅਜੇ ਵੀ ਖੁੱਲ੍ਹੇਆਮ ਘੁੰਮ ਰਹੇ ਹਨ। ਇਸ ਦੌਰਾਨ ਬੰਤ ਸਿੰਘ ਝੱਬਰ ਨੇ ਦੱਸਿਆ ਕਿ ਉਨ੍ਹਾਂ ਨੇ ਕਿੰਨਾ ਕਿੰਨਾ ਲੋਕਾਂ ਕੋਲ ਜਾ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ। ਪਰ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਪੈਸਾ ਦੇ ਕੇ ਦਬਾਉਣ ਦੀ ਕੋਸ਼ਿਸ਼ ਕੀਤੀ
ਪਰ ਫਿਰ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਉਨ੍ਹਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਹਰ ਪੱਖੋਂ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਦੀ ਕੋਸ਼ਿਸ਼ ਫਿਰ ਵੀ ਨਾਕਾਮ ਰਹੀ ਅਤੇ ਅੱਜ ਵੀ ਬੰਤ ਸਿੰਘ ਝੱਬਰ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹਨ।