ਲੱਖਾ ਸਧਾਣਾ ਜੋ ਕੇ ਅਕਸਰ ਹੀ ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਉਤੇ ਬੋਲਦੇ ਦਿਖਾਈ ਦਿੰਦੇ ਹਨ।ਕਿਸਾਨੀ ਅੰਦੋਲਨ ਵਿਚ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ।ਨਾਲ ਹੀ ਉਹਨਾਂ ਨੇ ਦਰੱਖਤਾਂ ਦੀ ਕਟਾਈ,ਪੰਜਾਬੀ ਮਾਂ ਬੋਲੀ ਦੀ ਹੋਂਦ, ਖੇਤਾਂ ਵਿੱਚ ਵਰਤੀਆਂ ਜਾਂਦੀਆਂ ਜ਼ਹਿਰੀਲੀਆਂ ਸਪਰੇਆਂ ਬਾਰੇ ਵੀ ਬੋਲਿਆ ਅਤੇ ਹੁਣ ਲੱਖਾ ਸਧਾਣਾ ਬਠਿੰਡਾ ਵਿਚ ਚੱਲ ਰਹੇ ਟਰੱਕ ਯੂਨੀਅਨ ਦੇ ਇਕ ਧਰਨੇ ਵਿੱਚ ਪਹੁੰਚੇ,ਜਿੱਥੇ ਕਿ ਟਰੱਕਾਂ ਵਾਲਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਪੰਜਾਬ ਸਰਕਾਰ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਹੋਇਆ ਸੀ। ਉੱਥੇ ਲੱਖਾ ਸਧਾਣਾ ਨੇ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਕਹੀਆਂ, ਜੇਕਰ ਇਨ੍ਹਾਂ ਗੱਲਾਂ
ਉੱਤੇ ਅਮਲ ਕੀਤਾ ਜਾਵੇ ਤਾਂ ਸ਼ਾਇਦ ਹੋ ਸਕਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਕੁਝ ਚੰਗਾ ਹੋ ਸਕੇ।ਲੱਖਾ ਸਿਧਾਣਾ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਹਰ ਕੋਈ ਦੁਖੀ ਹੈ ਅਤੇ ਹਰ ਇਨਸਾਨ ਅਲੱਗ-ਅਲੱਗ ਆਪਣੇ ਧੜੇ ਬਣਾ ਕੇ ਲੜ ਰਿਹਾ ਹੈ, ਪਰ ਸਰਕਾਰਾਂ ਉੱਤੇ ਇਸ ਦਾ ਕੋਈ ਵੀ ਅਸਰ ਹੁੰਦਾ ਦਿਖਾਈ ਨਹੀਂ ਦਿੰਦਾ ਕਿਉਂਕਿ ਏਕਤਾ ਵਿੱਚ ਬਲ ਹੁੰਦਾ ਹੈ। ਜਦੋਂ ਤੱਕ ਲੋਕ ਇਕੱਠੇ ਹੋ ਕੇ ਕਿਸੇ ਮਸਲੇ ਦੇ ਖਿਲਾਫ਼ ਨਹੀਂ ਬੋਲਣਗੇ ਉਸ ਸਮੇਂ ਤੱਕ ਉਨ੍ਹਾਂ ਦਾ ਕੋਈ ਹੱਲ ਨਹੀਂ ਹੋਵੇਗਾ।ਅਸਲ ਵਿੱਚ ਵੀ ਜੇਕਰ ਦੇਖਿਆ ਜਾਵੇ ਤਾਂ ਕਿਸਾਨ ਅਧਿਆਪਕ ਮਜ਼ਦੂਰ ਸਾਰੇ ਹੀ ਆਪਣੀਆਂ ਮੁਸ਼ਕਲਾਂ ਨੂੰ
ਲੈ ਕੇ ਅਲੱਗ-ਅਲੱਗ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।ਜੇਕਰ ਇਹ ਸਾਰੇ ਇਕੱਠੇ ਹੋ ਕੇ ਸਰਕਾਰ ਦੇ ਖ਼ਿਲਾਫ਼ ਆਵਾਜ਼ ਉਠਾਉਣ ਤਾਂ ਹੋ ਸਕਦਾ ਹੈ ਕਿ ਇਨ੍ਹਾਂ ਦੇ ਮਸਲੇ ਹੱਲ ਹੋ ਜਾਣ।ਇਸ ਤੋਂ ਇਲਾਵਾ ਲੱਖਾਂ ਸਿਧਾਣਾ ਨੇ ਟਰੱਕ ਯੂਨੀਅਨ ਵਾਲਿਆਂ ਦੇ ਹੱਕ ਵਿੱਚ ਬੋਲਦੇ ਹੋਏ ਕਿਹਾ ਕਿ ਅੱਜ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਲ ਚੁੱਕੀਆਂ ਹਨ, ਪਰ ਫਿਰ ਵੀ ਇਨ੍ਹਾਂ ਟਰੱਕ ਯੂਨੀਅਨ ਵਾਲਿਆਂ ਨੂੰ ਇਨ੍ਹਾਂ ਦੀ ਬਣਦੀ ਕਮਾਈ ਨਹੀਂ ਦਿੱਤੀ ਜਾਂਦੀ।ਜਿਸ ਕਾਰਨ ਇਨ੍ਹਾਂ ਦਾ ਘਰਾਂ ਦਾ ਗੁਜ਼ਾਰਾ ਬਹੁਤ ਜ਼ਿਆਦਾ ਮੁਸ਼ਕਲ ਹੋ ਚੁੱਕਿਆ ਹੈ,ਜਿਸ ਤੋਂ ਪ੍ਰੇਸ਼ਾਨ ਹੋ ਕੇ ਅੱਜ ਇਨ੍ਹਾਂ ਨੇ ਇੱਥੇ ਧਰਨਾ ਦਿੱਤਾ ਹੈ ਅਤੇ ਸਰਕਾਰ ਨੂੰ ਇਨ੍ਹਾਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਲੱਖਾ ਸਿਧਾਣਾ ਨੇ ਕਿਹਾ ਕਿ ਜਦੋਂ ਤੱਕ ਲੋਕ ਇਕੱਠੇ ਹੋ ਕੇ ਕਿਸੇ ਗੱਲ ਦੇ ਵਿਰੁੱਧ ਵਿਚ ਨਹੀਂ ਬੋਲਦੇ ਤਾਂ ਉਸ ਸਮੇਂ ਤੱਕ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦੂਰ ਨਹੀਂ ਹੋ ਸਕਦੀਆਂ।