ਹੁਸ਼ਿਆਰਪੁਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਕਿ ਸੜਕ ਹਾਦਸੇ ਵਿੱਚ ਸਵਾ ਸਾਲ ਦੀ ਇਕ ਬੱਚੀ ਦੀ ਗਰਦਨ ਉਸ ਦੀ ਧੜ ਨਾਲੋਂ ਅਲੱਗ ਹੋ ਗਈ।ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਸ ਹਾਦਸੇ ਵਿੱਚ ਤਿੰਨਾਂ ਜਣਿਆਂ ਦੀ ਮੌਤ ਹੋ ਗਈ,ਜਿਸ ਵਿੱਚ ਇਹ ਛੋਟੀ ਬੱਚੀ ਵੀ ਸ਼ਾਮਲ ਹੈ।ਜਾਣਕਾਰੀ ਮੁਤਾਬਕ ਇਕ ਕਾਰ ਵਿੱਚ ਸਵਾਰ ਪਰਿਵਾਰਕ ਮੈਂਬਰ ਹੁਸ਼ਿਆਰਪੁਰ ਤੋਂ ਫਗਵਾੜਾ ਵੱਲ ਜਾ ਰਹੇ ਸੀ। ਅਚਾਨਕ ਹੀ ਰਸਤੇ ਵਿੱਚ ਉਨ੍ਹਾਂ ਦਾ ਐਕਸੀਡੈਂਟ ਹੋਇਆ ਅਤੇ ਇਹ ਭਾਣਾ ਵਾਪਰ ਗਿਆ।ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਡਰਾਈਵਰ ਇਕ ਪਰਵਾਸੀ ਮਜ਼ਦੂਰ ਨੂੰ ਬਚਾੳੁਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਅਚਾਨਕ
ਉਸ ਦੀ ਗੱਡੀ ਦਾ ਬੈਲੇਂਸ ਵਿਗੜਨ ਅਤੇ ਉਹ ਸੜਕ ਕਿਨਾਰੇ ਖੜ੍ਹੀ ਲੂਣ ਵਾਲੀ ਟਰਾਲੀ ਵਿੱਚ ਜਾ ਵੱਜਿਆ।ਇਸ ਹਾਦਸੇ ਵਿੱਚ ਉਹ ਪਰਵਾਸੀ ਮਜ਼ਦੂਰ ਦੀ ਵੀ ਮੌਤ ਹੋ ਗਈ,ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਇਹ ਕਾਰ ਵਾਲਾ ਕਰ ਰਿਹਾ ਸੀ।ਇਸ ਤੋਂ ਇਲਾਵਾ ਇਸ ਹਾਦਸੇ ਵਿਚ ਇਕ ਔਰਤ ਅਤੇ ਇਕ ਬੱਚੀ ਦੇ ਮਰਨ ਦੀ ਖਬਰ ਸਾਹਮਣੇ ਆ ਰਹੀ ਹੈ।ਪੁਲਿਸ ਮੁਲਾਜ਼ਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ।ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਵੀ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਨਾਲ ਇਹ ਗੱਡੀ ਦਾ ਬੈਲੇਂਸ ਵਿਗੜਿਆ ਅਤੇ ਇਸ ਹਾਦਸੇ
ਦੌਰਾਨ ਤਿੰਨ ਮੌਤਾਂ ਹੋੲੀਅਾਂ ਹਨ।ਸੋ ਇਹ ਦਿਲ ਨੂੰ ਕੰਬਾਉਣ ਵਾਲਾ ਹਾਦਸਾ ਹੋਇਆ ਹੈ, ਜਿੱਥੇ ਕਿ ਇੱਕ ਸਵਾ ਸਾਲ ਦੀ ਬੱਚੀ ਦੀ ਮੌਤ ਬਹੁਤ ਹੀ ਭਿਆਨਕ ਤਰੀਕੇ ਨਾਲ ਹੋਈ।ਸੋ ਅਜਿਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਉਹ ਕਦੇ ਵੀ ਸੜਕ ਤੇ ਜਾਂਦੇ ਸਮੇਂ ਕੋਈ ਵੀ ਅਜਿਹਾ ਕਦਮ ਨਾ ਚੁੱਕਣ,ਜਿਸ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਜਾਨ ਖਤਰੇ ਵਿਚ ਪੈ ਸਕਦੀ ਹੈ। ਕਿਉਂਕਿ ਬਹੁਤ ਸਾਰੇ ਥਾਂਵਾਂ ਤੇ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਸੜਕ ਪਾਰ ਕਰਨ ਲੱਗਿਆਂ ਜਾਂ
ਫਿਰ ਵਾਹਨ ਚਲਾਉਣ ਲੱਗਿਆਂ ਗਲਤੀਆਂ ਕਰਦੇ ਹਨ ,ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ।