ਪੈਸੇ ਦੇ ਲਾਲਚ ਵਿਚ ਆਪਣੀ ਗਰਭਵਤੀ ਪਤਨੀ ਦਾ ਪਤੀ ਬਣ ਗਿਆ ਭਰਾ

Uncategorized

ਅੱਜਕੱਲ੍ਹ ਪੈਸਾ ਕਮਾਉਣ ਦੇ ਚੱਕਰ ਵਿਚ ਲੋਕ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ।ਇਸਦੀ ਇੱਕ ਉਦਾਹਰਣ ਰਾਜਸਥਾਨ ਦੇ ਕੋਟਾ ਤੋਂ ਮਿਲ ਰਹੀ ਹੈ, ਜਿੱਥੇ ਕਿ ਇਕ ਪਤੀ ਨੇ ਪੈਸਾ ਕਮਾਉਣ ਦੇ ਲਾਲਚ ਵਿਚ ਆਪਣੀ ਗਰਭਵਤੀ ਪਤਨੀ ਦਾ ਵਿਆਹ ਕਿਸੇ ਹੋਰ ਨਾਲ ਕਰਵਾ ਦਿੱਤਾ।ਇੱਥੋਂ ਤੱਕ ਕੇ ਵਿਆਹ ਮੌਕੇ ਆਪਣੀ ਪਤਨੀ ਦਾ ਭਰਾ ਬਣ ਕੇ ਗਵਾਹੀ ਵੀ ਦੇ ਦਿੱਤੀ।ਜਾਣਕਾਰੀ ਮੁਤਾਬਕ ਰਵੀ ਨਾਂ ਦੇ ਇੱਕ ਲੜਕੇ ਦਾ ਵਿਆਹ ਨਹੀਂ ਹੋ ਰਿਹਾ ਸੀ ਅਤੇ ਉਸ ਨੇ ਆਪਣੇ ਇੱਕ ਦੋਸਤ ਨੂੰ ਕਿਹਾ ਕਿ ਉਹ ਉਸ ਦਾ ਵਿਆਹ ਕਰਵਾ ਦੇਵੇ। ਇਸੇ ਦੌਰਾਨ ਉਸ ਦੇ ਦੋਸਤ ਨੇ ਉਸ ਨੂੰ ਇਹ ਸਲਾਹ ਦਿੱਤੀ ਕਿ ਉਹ ਦਰਵੇਸ਼ ਨਾਂ ਦੇ ਵਿਅਕਤੀ ਨਾਲ ਸੰਪਰਕ ਕਰੇ, ਕਿਉਂਕਿ

ਉਹ ਪਹਿਲਾਂ ਵੀ ਰਸਤੇ ਕਰਵਾਉਂਦਾ ਰਹਿੰਦਾ ਹੈ।ਇਸ ਤੋਂ ਬਾਅਦ ਰਵੀ ਦਰਵੇਸ ਨਾਂ ਦੇ ਵਿਅਕਤੀ ਨਾਲ ਗੱਲਬਾਤ ਕਰਦਾ ਹੈ ਅਤੇ ਦਰਵੇਸ਼ ਉਸਨੂੰ ਕਹਿੰਦਾ ਹੈ ਕਿ ਉਹ ਪੈਸੇ ਤਿਆਰ ਰੱਖੇ।ਉਹ ਉਸ ਦਾ ਰਿਸ਼ਤਾ ਪੱਕਾ ਕਰਵਾ ਦੇਵੇਗਾ,ਪਰ ਇਸ ਦੌਰਾਨ ਦਰਵੇਸਾ ਨੋ ਲੜਕੀ ਨਹੀਂ ਮਿਲਦੀ ਅਤੇ ਉਸ ਨੂੰ ਲੱਗਦਾ ਹੈ ਕਿ ਜੇਕਰ ਰਵੀ ਦਾ ਰਿਸ਼ਤਾ ਨਾ ਹੋਇਆ ਤਾਂ ਉਸ ਨੂੰ ਪੈਸਾ ਨਹੀਂ ਮਿਲੇਗਾ।ਉਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਮਨਾਇਆ ਕਿ ਉਹ ਰਵੀ ਨਾਲ ਵਿਆਹ ਕਰ ਲਵੇ। ਉਸ ਦੀ ਪਤਨੀ ਨੂੰ ਵੀ ਪੈਸੇ ਦਾ ਲਾਲਚ ਹੋਇਆ।ਇਸ ਲਈ ਉਸ ਨੇ ਰਵੀ ਨਾਲ ਵਿਆਹ ਕਰਵਾ ਲਿਆ,

ਪਰ ਬਾਅਦ ਵਿੱਚ ਜਦੋਂ ਵਿਆਹ ਹੋ ਗਿਆ ਉਸ ਤੋਂ ਬਾਅਦ ਰਵੀ ਨੂੰ ਆਪਣੀ ਪਤਨੀ ਉੱਤੇ ਕੁਝ ਸ਼ੱਕ ਹੋਇਆ। ਜਦੋਂ ਉਹ ਆਪਣੇ ਪੇਕੇ ਪਿੰਡ ਦਾ ਬਹਾਨਾ ਲਗਾ ਕੇ ਦਰਵੇਸ਼ ਕੋਲ ਗਈ ਤਾਂ ਉਸ ਨੂੰ ਇਹ ਯਕੀਨ ਹੋ ਗਿਆ ਕਿ ਇਸ ਦਾ ਵਿਆਹ ਇਸ ਨਾਲ ਹੋ ਚੁੱਕਿਆ ਸੀ।ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਦੇ ਦੋ ਬੱਚੇ ਸੀ ਅਤੇ ਹੁਣੇ ਗਰਭਵਤੀ ਵੀ ਸੀ। ਜਿਸ ਤੋਂ ਬਾਅਦ ਰਵੀ ਨੇ ਇਸ ਮਾਮਲੇ ਦੀ ਜਾਣਕਾਰੀ ਪੁਲੀਸ ਵਾਲਿਆਂ ਨੂੰ ਦਿੱਤੀ ਜਿੱਥੇ ਕਿ ਹੋਣਾ ਦਰਵੇਸ਼ ਅਤੇ

ਉਸਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੋਨਾਂ ਦੇ ਖਿਲਾਫ ਸਖਤ ਕਾਰਵਾਈ ਦਾ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *