ਨਾਭਾ ਦੇ ਪਿੰਡ ਜਿੰਦਲਪੁਰ ਵਿਚ ਇਕ ਲੜਕੀ ਆਪਣੇ ਸਹੁਰੇ ਘਰ ਦੇ ਅੱਗੇ ਬੈਠੀ ਹੈ।ਉਸ ਨੇ ਆਪਣਾ ਸਾਰਾ ਸਾਮਾਨ ਵੀ ਆਪਣੇ ਸਹੁਰੇ ਘਰ ਦੇ ਅੱਗੇ ਰੱਖਿਆ ਹੋਇਆ ਹੈ ਅਤੇ ਉਸ ਦਾ ਇਲਜ਼ਾਮ ਇਹ ਹੈ ਕਿ ਉਸ ਦਾ ਜਿਸ ਲੜਕੇ ਨਾਲ ਵਿਆਹ ਹੋਇਆ ਸੀ,ਹੁਣ ਉਹ ਲੜਕਾ ਉਸ ਨੂੰ ਰੱਖਣਾ ਨਹੀਂ ਚਾਹੁੰਦਾ।ਪਿੰਡ ਦੇ ਮੋਹਰੀ ਬੰਦਿਆਂ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਦਾ ਇਹ ਮਾਮਲਾ ਪਿਛਲੇ ਤਿੰਨ ਸਾਲ ਤੋਂ ਚੱਲ ਰਿਹਾ ਹੈ।ਜਾਣਕਾਰੀ ਮੁਤਾਬਕ ਪਹਿਲਾਂ ਇਹ ਲੜਕਾ ਲੜਕੀ ਵਿੱਚ ਪ੍ਰੇਮ ਸੰਬੰਧ ਸੀ, ਉਸ ਤੋਂ ਬਾਅਦ ਲੜਕਾ ਉਸ ਲੜਕੀ ਨਾਲ ਰਿਲੇਸ਼ਨਸ਼ਿਪ ਵਿਚ ਸੀ ਅਤੇ ਬਾਅਦ ਵਿਚ ਵਿਆਹ ਕਰਵਾਉਣ ਤੋਂ ਮੁੱਕਰ ਜਾਂਦਾ ਹੈ ਲੜਕੀ ਉਸ ਨੂੰ ਵਿਆਹ ਕਰਵਾਉਣ ਲਈ
ਵਾਰ ਵਾਰ ਕਹਿੰਦੀ ਹੈ।ਪਰ ਉਸ ਸਮੇਂ ਲੜਕਾ ਦੁਬਈ ਚਲਿਆ ਜਾਂਦਾ ਹੈ।ਪਰ ਲੜਕੀ ਉਸ ਲੜਕੇ ਉੱਤੇ ਬ-ਲਾ-ਤ-ਕਾ-ਰ ਦਾ ਪਰਚਾ ਪਾ ਦਿੰਦੀ ਹੈ।ਜਿਸ ਤੋਂ ਲੜਕਾ ਅਤੇ ਲੜਕੀ ਦੇ ਪਰਿਵਾਰਕ ਮੈਂਬਰ ਘਬਰਾ ਜਾਂਦੇ ਹਨ ਅਤੇ ਲੜਕਾ ਵਾਪਸ ਆਉਣ ਤੇ ਲੜਕੀ ਨਾਲ ਵਿਆਹ ਕਰ ਲੈਂਦਾ ਹੈ।ਤਿੰਨ ਸਾਲ ਇਹ ਇਕੱਠੇ ਰਹਿੰਦੇ ਹਨ।ਇਨ੍ਹਾਂ ਤਿੰਨ ਸਾਲਾਂ ਦੇ ਵਿੱਚ ਇਹ ਆਪਣੇ ਪਿੰਡ ਜਿੰਦਲਪੁਰ ਨਹੀਂ ਬਲਕਿ ਖੰਨਾ ਵਿਚ ਰਹਿ ਰਹੇ ਸੀ। ਤਿੰਨ ਸਾਲਾਂ ਦੇ ਅੰਦਰ ਹੀ ਲੜਕੇ ਉੱਤੋਂ ਉਹ ਬ-ਲਾ-ਤ-ਕਾ-ਰ ਦਾ ਕੇਸ ਵੀ ਖ਼ਤਮ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਉਹ ਲੜਕਾ ਇਸ ਲੜਕੀ ਨੂੰ ਆਪਣੇ ਘਰ
ਵਿਚ ਰੱਖਣ ਤੋਂ ਇਨਕਾਰ ਕਰ ਦਿੰਦਾ ਹੈ।ਜਿਸ ਤੋਂ ਬਾਅਦ ਹੁਣ ਇਹ ਆਪਣਾ ਸਾਰਾ ਸਾਮਾਨ ਚੁੱਕ ਕੇ ਆਪਣੇ ਸਹੁਰੇ ਘਰ ਜਿੰਦਲਪੁਰ ਆ ਚੁੱਕੀ ਹੈ ਅਤੇ ਇਸ ਦਾ ਕਹਿਣਾ ਹੈ ਕਿ ਇਸ ਨਾਲ ਇਨਸਾਫ ਹੋਣਾ ਚਾਹੀਦਾ ਹੈ।ਦੂਜੇ ਪਾਸੇ ਜਦੋਂ ਲੜਕੇ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਲੜਕੀ ਦੁਆਰਾ ਉਸ ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ।ਇਸ ਤੋਂ ਇਲਾਵਾ ਲੜਕੇ ਨੇ ਇਸ ਲੜਕੀ ਉੱਤੇ ਹੋਰ ਵੀ ਗੰਭੀਰ ਆਰੋਪ ਲਗਾਇਆ ਕਿ ਉਸ ਦਾ ਕਿਸੇ ਹੋਰ ਲੜਕੀ ਨਾਲ ਨਾਜਾਇਜ਼ ਸੰਬੰਧ ਹੈ।ਸੋ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਨੂੰ
ਸੁਲਝਾੳੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਮਾਮਲੇ ਦੀ ਛਾਣਬੀਣ ਕਰਨ ਤੋਂ ਬਾਅਦ ਪੁਲਸ ਮੁਲਾਜ਼ਮਾਂ ਵਲੋਂ ਕਾਰਵਾਈ ਕੀਤੀ ਜਾਵੇਗੀ।