ਪੀ ਪੀ ਗੋਲਡੀ ਅਤੇ ਪੀ ਪੀ ਪੁਨੀਤ ਉਪਰ ਲੱਗੇ ਇਹ ਵੱਡੇ ਇਲਜ਼ਾਮ, ਸਾਬਕਾ ਇੰਸਪੈਕਟਰ ਨੇ ਦੱਸੀ ਜੈਪਾਲ ਭੁੱਲਰ ਦੇ ਐਨਕਾਉਂਟਰ ਦੀ ਕਹਾਣੀ

Uncategorized

ਪਿਛਲੇ ਸਾਲ ਜਦੋਂ ਲਾਕਡਾਊਨ ਹੋਇਆ ਸੀ,ਉਸ ਸਮੇਂ ਪੰਜਾਬ ਪੁਲੀਸ ਦੇ ਵਿੱਚ ਕੰਮ ਕਰਨ ਵਾਲੇ ਕੁਝ ਨੌਜਵਾਨਾਂ ਵੱਲੋਂ ਅੱਗੇ ਆ ਕੇ ਗ਼ਰੀਬਾਂ ਦੀ ਸਹਾਇਤਾ ਕੀਤੀ ਜਾ ਰਹੀ ਸੀ। ਜਿਨ੍ਹਾਂ ਵਿਚੋਂ ਪੀਪੀ ਗੋਲਡੀ ਅਤੇ ਪੀਪੀ ਪੁਨੀਤ ਦਾ ਨਾਮ ਕਾਫੀ ਜ਼ਿਆਦਾ ਉੱਚਾ ਹੋਇਆ ਸੀ,ਭਾਵ ਕਿ ਉਨ੍ਹਾਂ ਵੱਲੋਂ ਅੱਗੇ ਲੱਗ ਕੇ ਨੌਜਵਾਨਾਂ ਤੋਂ ਇਸ ਸੇਵਾ ਨੂੰ ਕਰਵਾਇਆ ਜਾ ਰਿਹਾ ਸੀ। ਬਹੁਤ ਸਾਰਾ ਪੈਸਾ ਵਿਦੇਸ਼ਾਂ ਵਿੱਚੋਂ ਵੀ ਆਉਂਦਾ ਸੀ ਜਿਨ੍ਹਾਂ ਨੂੰ ਕੇ ਗਰੀਬਾਂ ਵਿਚ ਵੰਡਿਆ ਜਾਂਦਾ ਸੀ।ਪਰ ਉਸ ਤੋਂ ਬਾਅਦ ਪੀ ਪੀ ਗੋਲਡੀ ਅਤੇ ਪੀਪੀ ਪੁਨੀਤ ਉੱਤੇ ਬਹੁਤ ਸਾਰੇ ਸਵਾਲ ਖੜ੍ਹੇ ਹੋਏ।ਜਦੋਂ ਬਘੇਲ ਸਿੰਘ ਅਤੇ ਐਸਐਚਓ ਕ੍ਰਿਸ਼ਨ ਲਾਲ ਨੇ ਉਨ੍ਹਾਂ ਤੇ ਸਵਾਲ ਖਡ਼੍ਹੇ ਕਰ ਦਿੱਤੇ ਕਿ ਇਨ੍ਹਾਂ ਵੱਲੋਂ ਇੱਕ ਕਰੋੜ ਬਵੰਜਾ ਲੱਖ ਰੁਪਏ ਦਾ ਘਪਲਾ ਕੀਤਾ ਗਿਆ ਹੈ।

ਇਸ ਤੋਂ ਬਾਅਦ ਇਨ੍ਹਾਂ ਕੋਲੋਂ ਹਿਸਾਬ ਮੰਗਿਆ ਗਿਆ ਕਿ ਜੇਕਰ ਇਹ ਸਹੀ ਹਨ ਤਾਂ ਇਹ ਹਰ ਇੱਕ ਚੀਜ਼ ਦੀ ਡਿਟੇਲ ਦੇਣ ਪਰ ਪੀਪੀ ਗੋਲਡੀ ਅਤੇ ਪੀਪੀ ਪੁਨੀਤ ਨੇ ਕੋਈ ਵੀ ਹਿਸਾਬ ਨਹੀਂ ਦਿੱਤਾ ਸੀ ਅਤੇ ਸੇਵਾ ਕਰਨੀ ਬੰਦ ਕਰ ਦਿੱਤੀ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਇਹ ਮੁੱਦਾ ਉੱਠ ਰਿਹਾ ਹੈ।ਜਦੋਂ ਕ੍ਰਿਸ਼ਨ ਲਾਲ ਜੋ ਕਿ ਸਾਬਕਾ ਐਸਐਚਓ ਰਹੇ ਹਨ ਉਨ੍ਹਾਂ ਦੀ ਇੰਟਰਵਿਊ ਕੀਤੀ ਗਈ।ਉਨ੍ਹਾਂ ਨੇ ਕਿਹਾ ਕਿ ਕਿ ਤਰੀਕੇ ਨਾਲ ਇਹ ਨੌਜਵਾਨ ਲੋਕਾਂ ਨੂੰ ਗੁਮਰਾਹ ਕਰ ਰਹੇ ਸੀ ਅਤੇ ਜੇਕਰ ਇਹ ਸਹੀ ਸੀ ਤਾਂ ਇਹ

ਆਪਣਾ ਪੱਖ ਸਾਰਿਆਂ ਦੇ ਸਾਹਮਣੇ ਰੱਖਦੇ ਅਤੇ ਸੇਵਾ ਨੂੰ ਜਾਰੀ ਰੱਖਦੀ।ਇਸ ਤੋਂ ਇਲਾਵਾ ਐਸਐਚਓ ਕ੍ਰਿਸ਼ਨ ਲਾਲ ਨੇ ਜੈਪਾਲ ਭੁੱਲਰ ਦੇ ਮੁੱਦੇ ਉੱਤੇ ਵੀ ਗੱਲਬਾਤ ਕੀਤੀ ਕਿ ਕਿਉਂ ਉਨ੍ਹਾਂ ਨੂੰ ਪੁਲੀਸ ਮੁਲਾਜ਼ਮਾਂ ਵੱਲੋਂ ਐਨਕਾਉਂਟਰ ਕੀਤਾ ਗਿਆ,ਭਾਵ ਕਿਉਂ ਉਨ੍ਹਾਂ ਨੂੰ ਜਿਊਂਦਿਆਂ ਨੂੰ ਨਹੀਂ ਫੜਿਆ ਗਿਆ ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਸਰਕਾਰਾਂ ਨੂੰ ਇਸ ਦਾ ਨੁਕਸਾਨ ਹੋ ਜਾਣਾ ਸੀ।ਕਿਉਂਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚੋਂ ਹੋਰ ਗੈਂਗਸਟਰ ਪੈਦਾ ਨਹੀਂ ਹੋਣੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਲੱਖਾ ਸਧਾਣਾ ਉੱਤੇ ਵੀ ਗੱਲਬਾਤ ਕੀਤੀ ਉਨ੍ਹਾਂ ਨੇ ਕਿਹਾ ਕਿ ਲੱਖਾ

ਸਧਾਣਾ ਨੂੰ ਸਰਕਾਰ ਦਬਾਉਣਾ ਚਾਹੁੰਦੀ ਹੈ, ਕਿਉਂਕਿ ਲੱਖਾਂ ਸਿਧਾਣਾ ਪੰਜਾਬ ਦੇ ਯੂਥ ਨੂੰ ਜਗਾਉਣ ਦਾ ਕੰਮ ਕਰ ਰਿਹਾ ਹੈ।

Leave a Reply

Your email address will not be published. Required fields are marked *