ਦੇਖੋ ਬਾਬੇ ਨੇ ਕਿਉਂ ਸੰਗਲਾਂ ਨਾਲ ਬੰਨ੍ਹ ਦਿੱਤੇ ਆਪਣੇ ਦੋ ਜਵਾਨ ਪੁੱਤ ਕਿਉਂ ਵੇਚ ਰਿਹਾ ਹੈ ਅਖ਼ਬਾਰ ?

Uncategorized

ਗੁਰਦਾਸਪੁਰ ਦੇ ਪਿੰਡਾਂ ਵਿੱਚ ਇੱਕ ਅਜਿਹਾ ਪਰਿਵਾਰ ਰਹਿੰਦਾ ਹੈ,ਜਿਸ ਪਰਿਵਾਰ ਵਿੱਚ ਦੋ ਨੌਜਵਾਨ ਪੁੱਤਰ ਹਨ।ਪਰ ਉਹ ਦੋਨੋਂ ਹੀ ਮੰਦਬੁੱਧੀ ਹਨ ਅਤੇ ਉਹ ਆਪਣੇ ਮਾਂ ਪਿਓ ਉੱਤੇ ਕਈ ਵਾਰ ਹ-ਮ-ਲਾ ਵੀ ਕਰ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਦੇ ਮਾਂ ਪਿਓ ਨੂੰ ਮਜਬੂਰਨ ਉਨ੍ਹਾਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਣਾ ਪੈਂਦਾ ਹੈ।ਬਜ਼ੁਰਗ ਪਿਉ ਨੇ ਆਪਣੀ ਹਾਲਤ ਦੱਸਦੇ ਹੋਏ ਕਿਹਾ ਕਿ ਉਸ ਨੇ ਲੋਕਾਂ ਦੇ ਘਰ ਵਿੱਚ ਅਖ਼ਬਾਰ ਸੁੱਟ ਸੁੱਟ ਕੇ ਜੋ ਪੈਸਾ ਕਮਾਇਆ ਸੀ,ਉਹ ਆਪਣੇ ਪੁੱਤਰਾਂ ਦੇ ਇਲਾਜ ਉੱਤੇ ਲਗਾ ਚੁੱਕਿਆ ਹੈ ਬਹੁਤ ਸਾਰੇ ਡਾਕਟਰਾਂ ਤੋਂ ਇਨ੍ਹਾਂ ਦਾ ਇਲਾਜ ਕਰਵਾਇਆ ਜਾ ਚੁੱਕਿਆ ਹੈ। ਪਰ ਕਿਸੇ ਵੱਲੋਂ ਵੀ ਇਨ੍ਹਾਂ ਦੇ ਪੁੱਤਰ ਨੂੰ ਠੀਕ ਨਹੀਂ ਕੀਤਾ ਜਾ

ਸਕਿਆ,ਜਿਸ ਤੋਂ ਬਾਅਦ ਮਜਬੂਰਨ ਹੁਣ ਉਨ੍ਹਾਂ ਨੂੰ ਆਪਣੇ ਪੁੱਤਰਾਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਣਾ ਪੈਂਦਾ ਹੈ।ਘਰ ਵਿੱਚ ਬਜ਼ੁਰਗ ਮਾਤਾ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਜੋ ਛੋਟਾ ਪੁੱਤਰ ਹੈ,ਉਹ ਬਹੁਤ ਜ਼ਿਆਦਾ ਕੁੱ-ਟ-ਮਾ-ਰ ਕਰਦਾ ਹੈ ਜਿਸ ਕਾਰਨ ਕਦੇ ਕਦਾਈ ਉਹਨਾਂ ਦਾ ਮਨ ਅਜਿਹਾ ਹੋ ਜਾਂਦਾ ਹੈ ਕਿ ਉਸ ਨੂੰ ਜਾਨੋਂ ਮਾਰਨ ਦੀ ਇੱਛਾ ਇਨ੍ਹਾਂ ਦੇ ਮਨ ਵਿੱਚ ਜਾਗਦੀ ਹੈ।ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਲੋਕ ਕਿੰਨੇ ਜ਼ਿਆਦਾ ਪਰੇਸ਼ਾਨ ਹਨ। ਪਰ ਅੱਜ ਤੱਕ ਕਿਸੇ ਦੁਆਰਾ ਵੀ ਇਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਇਨ੍ਹਾਂ ਦੇ ਘਰ ਦੇ ਹਾਲਾਤ ਦੇਖਣ ਤੋਂ

ਬਾਅਦ ਪਤਾ ਚੱਲਦਾ ਹੈ ਕਿ ਘਰ ਵਿੱਚ ਕਿੰਨੀ ਜ਼ਿਆਦਾ ਗ਼ਰੀਬੀ ਹੈ। ਇਸ ਤੋਂ ਇਲਾਵਾ ਘਰ ਵਿਚ ਦੋ ਬਿਮਾਰ ਪੁੱਤਰ ਹਨ ਜਿਨ੍ਹਾਂ ਦਾ ਪਾਲਣ ਪੋਸ਼ਣ ਇਹ ਬਜ਼ੁਰਗ ਮਾਤਾ ਪਿਤਾ ਕਰਦੇ ਹਨ।ਇਸ ਤੋਂ ਇਲਾਵਾ ਉਨ੍ਹਾਂ ਨੇ ਇਨ੍ਹਾਂ ਦੇ ਇਲਾਜ ਉੱਤੇ ਵੀ ਬਹੁਤ ਪੈਸਾ ਖਰਚਿਆ ਹੈ,ਪਰ ਫਿਰ ਵੀ ਕੋਈ ਗੱਲ ਨਹੀਂ ਬਣੀ।ਸੋ ਹੁਣ ਇਨ੍ਹਾਂ ਵੱਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਕਿ ਜੇਕਰ ਕੋਈ ਇਨ੍ਹਾਂ ਦੀ ਮਦਦ ਕਰ ਸਕਦਾ ਹੈ ਤਾਂ ਉਹ ਇਨ੍ਹਾਂ

ਦੇ ਪੁੱਤਰਾਂ ਦਾ ਇਲਾਜ ਕਰਵਾ ਦੇਣ ਤਾਂ ਜੋ ਆਉਣ ਵਾਲਾ ਸਮਾਂ ਇਨ੍ਹਾਂ ਲਈ ਵਧੀਆ ਹੋਵੇ।

Leave a Reply

Your email address will not be published. Required fields are marked *