ਜਾਣ ਬੁੱਝ ਅਪਾਹਿਜ ਬਣ ਕੇ ਮੰਗ ਰਿਹਾ ਸੀ ਭੀਖ ,ਪਿੱਛੋਂ ਆਏ ਵਿਅਕਤੀ ਨੇ ਕਰ ਦਿੱਤਾ ਇਹ ਵੱਡਾ ਕਾਂਡ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਵਿੱਚ ਬਹੁਤ ਸਾਰੇ ਲੋਕ ਭੀਖ ਮੰਗਦੇ ਹਨ,ਜਿਨ੍ਹਾਂ ਦੇ ਹੱਥ ਪੈਰ ਨਹੀਂ ਹੁੰਦੇ ਜਾਂ ਫਿਰ ਉਨ੍ਹਾਂ ਦੀ ਕੋਈ ਨਾ ਕੋਈ ਅਜਿਹੀ ਮਜਬੂਰੀ ਹੁੰਦੀ ਹੈ।ਜਿਸ ਕਾਰਨ ਉਨ੍ਹਾਂ ਨੂੰ ਭੀਖ ਮੰਗਣੀ ਪੈਂਦੀ ਹੈ। ਪਰ ਉੱਥੇ ਹੀ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦਾ ਸਰੀਰ ਬਿਲਕੁਲ ਸਹੀ ਸਲਾਮਤ ਹੁੰਦਾ ਹੈ, ਪਰ ਫਿਰ ਵੀ ਉਹ ਭੀਖ ਮੰਗਣਾ ਜ਼ਿਆਦਾ ਵਧੀਆ ਸਮਝਦੇ ਹਨ। ਕਿਉਂਕਿ ਅਜਿਹੇ ਲੋਕ ਕੰਮ ਕਰਨ ਤੋਂ ਕਤਰਾਉਂਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਕੁਝ ਲੋਕਾਂ ਦੇ ਅੱਗੇ ਹੱਥ ਕਰਕੇ ਉਨ੍ਹਾਂ ਦੇ ਹੱਥ ਵਿੱਚ ਪੈਸਾ ਆ ਜਾਂਦਾ ਹੈ ਤਾਂ ਇਸ ਤੋਂ ਵਧੀਆ ਉਨ੍ਹਾਂ ਲਈ ਕੋਈ ਵੀ ਚੀਜ਼ ਨਹੀਂ ਹੈ।ਪਰ ਇਸ ਦੇ ਲਈ ਬਹੁਤ ਸਾਰੇ ਲੋਕ ਆਪਣੇ ਹੱਥ ਪੈਰ ਧਰਨ ਨੂੰ ਲੁਕੋ ਲੈਂਦੇ ਹਨ ਅਤੇ ਅਜਿਹਾ

ਨਾਟਕ ਕਰਦੇ ਹਨ ਕਿ ਉਨ੍ਹਾਂ ਦਾ ਹੱਥ ਨਹੀਂ ਹੈ ਜਾਂ ਪੈਰ ਨਹੀਂ ਹੈ।ਜਿਸ ਤੋਂ ਬਾਅਦ ਲੋਕ ਉਨ੍ਹਾਂ ਉੱਤੇ ਤਰਸ ਖਾ ਕੇ ਉਨ੍ਹਾਂ ਨੂੰ ਪੈਸਾ ਦਿੰਦੇ ਹਨ।ਪਰ ਕਈ ਵਾਰ ਅਜਿਹੇ ਲੋਕ ਫੜੇ ਵੀ ਜਾਂਦੇ ਹਨ, ਜੋ ਇਸ ਤਰੀਕੇ ਦਾ ਨਾਟਕ ਕਰਦੇ ਹਨ। ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ,ਜਿਸ ਵਿੱਚ ਇੱਕ ਵਿਅਕਤੀ ਇਕ ਕਾਰ ਡਰਾਈਵਰ ਕੋਲ ਖੜ੍ਹਾ ਹੈ ਅਤੇ ਭੀਖ ਮੰਗ ਰਿਹਾ ਹੈ। ਉਸ ਨੇ ਆਪਣਾ ਇੱਕ ਹੱਥ ਪਿੱਛੇ ਲੁਕੋ ਰੱਖਿਆ ਹੈ ਅਤੇ ਅਜਿਹਾ ਨਾਟਕ ਕਰ ਰਿਹਾ ਹੈ ਕਿ ਉਸ ਦਾ ਇਕ

ਹੱਥ ਨਹੀਂ ਹੈ।ਪਰ ਉਸੇ ਦੌਰਾਨ ਪਿੱਛੋਂ ਇਕ ਵਿਅਕਤੀ ਆਉਂਦਾ ਹੈ ਉਹ ਸਾਰਿਆਂ ਦੇ ਸਾਹਮਣੇ ਉਸ ਦਾ ਕਮੀਜ਼ ਉੱਪਰ ਚੁੱਕ ਦਿੰਦਾ ਹੈ।ਜਿਸ ਤੋਂ ਬਾਅਦ ਉਸ ਦਾ ਹੱਥ ਸਾਰਿਆਂ ਨੂੰ ਦਿਖ ਜਾਂਦਾ ਹੈ। ਸੋ ਇਸ ਵੀਡੀਓ ਨੂੰ ਉਹ ਸਾਰੇ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਹੈ ਲੋਕਾਂ ਦੇ ਵੱਖਰੇ ਵੱਖਰੇ ਕੁਮੈਂਟ ਹਨ।ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਕਾਰਨ ਹੀ ਅੱਜ ਕੱਲ੍ਹ ਬਹੁਤ ਸਾਰੇ ਜ਼ਰੂਰਤਮੰਦ ਲੋਕਾਂ ਤਕ ਮਦਦ ਨਹੀਂ ਪਹੁੰਚ ਪਾਉਂਦੀ।ਇਸ ਤੋਂ ਇਲਾਵਾ ਅੱਜਕੱਲ੍ਹ ਬਹੁਤ ਸਾਰੇ ਲੋਕਾਂ ਦੇ ਦਿਮਾਗ ਚ ਬੈਠ ਗਿਆ ਹੈ ਕਿ ਸਾਰੇ ਭਿਖਾਰੀ ਇੱਕੋ ਜਿਹੇ ਹੁੰਦੇ ਹਨ ਅਤੇ ਉਹ ਨਾਟਕ ਕਰਦੇ ਹਨ।ਜਿਸ ਕਾਰਨ ਬਹੁਤ ਸਾਰੇ ਭਿਖਾਰੀ ਜੋ ਕਿ ਸੱਚਮੁੱਚ ਹੀ ਕਿਸੇ

ਨਾ ਕਿਸੇ ਬੀਮਾਰੀ ਤੋਂ ਪੀਡ਼ਤ ਹੁੰਦੇ ਹਨ ਉਨ੍ਹਾਂ ਦੀ ਮਦਦ ਵੀ ਲੋਕ ਨਹੀਂ ਕਰਦੇ।ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *