ਅੱਜ ਕੱਲ੍ਹ ਪ੍ਰੇਮ ਸੰਬੰਧਾਂ ਦੇ ਚੱਲਦੇ ਬਹੁਤ ਸਾਰੇ ਨੌਜਵਾਨ ਆਪਣੀ ਜਾਨ ਗਵਾ ਰਹੇ ਹਨ।ਇਸੇ ਤਰ੍ਹਾਂ ਦਾ ਮਾਮਲਾ ਗੁਰਦਾਸਪੁਰ ਦੇ ਪਿੰਡ ਵੀਲਾ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਕਿ ਦੋ ਮਹੀਨੇ ਪਹਿਲਾਂ ਇਕ ਜੁੱਗ ਵੀਰ ਸਿੰਘ ਨਾਂ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਸੀ।ਜਾਣਕਾਰੀ ਮੁਤਾਬਕ ਜਗਬੀਰ ਸਿੰਘ ਦਾ ਆਪਣੇ ਪਿੰਡ ਦੀ ਲੜਕੀ ਨਾਲ ਹੀ ਪ੍ਰੇਮ ਸੰਬੰਧ ਸੀ, ਜਿਸ ਤੋਂ ਬਾਅਦ ਉਹ ਲੜਕੀ ਉਸ ਨੂੰ ਬੂਹਾ ਤਾਂ ਪਰੇਸ਼ਾਨ ਕਰਦੀ ਸੀ।ਹਰ ਵਕਤ ਉਸ ਤੋਂ ਨਵੀਂ ਤੋਂ ਨਵੀਂ ਚੀਜ਼ ਦੀ ਮੰਗ ਕਰਦੀ ਸੀ ਅਤੇ ਉਸ ਨੂੰ ਬ-ਲੈ-ਕ-ਮੇ-ਲ ਵੀ ਕੀਤਾ ਜਾਂਦਾ ਸੀ,ਭਾਵ ਕਿ ਉਸ ਨੂੰ ਦਬਾਅ ਵਿੱਚ ਰੱਖਿਆ ਜਾਂਦਾ ਸੀ।ਇੱਥੋਂ ਤਕ ਕਿ ਲੰਘੀ ਪੰਜ ਮਈ ਨੂੰ ਉਸ
ਲੜਕੀ ਅਤੇ ਉਸ ਲੜਕੀ ਦੀ ਮਾਂ ਵੱਲੋਂ ਜੁੱਗਬੀਰ ਦੇ ਘਰ ਆ ਕੇ ਉਸ ਦੀ ਭੈਣ ਅਤੇ ਮਾਂ ਨਾਲ ਬ-ਦ-ਤ-ਮੀ-ਜ਼ੀ ਕੀਤੀ ਗਈ, ਇਥੋਂ ਤੱਕ ਕੇ ਜਗਬੀਰ ਸਿੰਘ ਦੇ ਥੱਪੜ ਜੜਿਆ ਗਿਆ। ਜਿਸ ਤੋਂ ਬਾਅਦ ਜਗਵੀਰ ਸਿੰਘ ਆਪਣੀ ਬੇ-ਇੱ-ਜ਼-ਤੀ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸ ਨੇ ਨਮੋਸ਼ੀ ਮਹਿਸੂਸ ਕਰਦੇ ਹੋਏ ਆ-ਤ-ਮ-ਹੱ-ਤਿ-ਆ ਕਰ ਲਈ।ਇਸ ਘਟਨਾ ਤੋਂ ਬਾਅਦ ਜਗਵੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਅੰਤਿਮ ਸੰਸਕਾਰ ਤਾਂ ਕਰ ਦਿੱਤਾ, ਪਰ ਉਸ ਦੀਆਂ ਅਸਥੀਆਂ ਨੂੰ ਅਜੇ ਤੱਕ ਵੀ ਉਨ੍ਹਾਂ ਨੇ
ਆਪਣੇ ਕੋਲ ਰੱਖਿਆ ਹੋਇਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਜਗਬੀਰ ਸਿੰਘ ਨੂੰ ਇਨਸਾਫ ਨਹੀਂ ਮਿਲ ਜਾਂਦਾ।ਉਸ ਸਮੇਂ ਤਕ ਉਹ ਉਸ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਨਹੀਂ ਕਰਨਗੇ। ਜਗਬੀਰ ਸਿੰਘ ਦੀ ਮਾਤਾ ਅਮਰਜੀਤ ਕੌਰ ਦਾ ਦੱਸਣਾ ਹੈ ਕਿ ਉਨ੍ਹਾਂ ਦੇ ਘਰ ਜਗਬੀਰ ਸਿੰਘ ਹੀ ਕਮਾਉਣ ਵਾਲਾ ਸੀ ਕਿਉਂਕਿ ਉਨ੍ਹਾਂ ਦੇ ਪਤੀ ਦੀ ਮੌਤ ਦੋ ਸਾਲ ਪਹਿਲਾਂ ਹੀ ਹੋ ਚੁੱਕੀ ਹੈ।ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਦੋਸ਼ੀ ਲਡ਼ਕੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਲੜਕੀ ਨੂੰ ਗ੍ਰਿਫ਼ਤਾਰ ਵੀ ਕਰਵਾ ਦਿੱਤਾ ਸੀ, ਪਰ ਪੁਲੀਸ ਵਾਲਿਆਂ ਵੱਲੋਂ ਉਸ ਲੜਕੀ ਨੂੰ ਭਜਾ ਦਿੱਤਾ ਗਿਆ ਹੈ।