ਉਨੀ ਸਾਲ ਦੇ ਇਸ ਨੌਜਵਾਨ ਨੇ ਪਵਾ ਦਿੱਤੀਆਂ ਧੁੰਮਾ, ਬਣ ਗਿਆ ਲੈਫਟੀਨੈਂਟ

Uncategorized

ਅਜਨਾਲਾ ਦੇ ਪਿੰਡ ਮੱਲੂਨੰਗਲ ਦਾ ਰਹਿਣ ਵਾਲਾ ਬਿਲਾਵਲ ਸਿੰਘ ਜੋ ਕਿ ਲੈਫਟੀਨੈਂਟ ਬਣ ਚੁੱਕਿਆ ਹੈ ਅਤੇ ਉਸ ਨੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਦੱਸ ਦਈਏ ਕਿ ਬਿਲਾਵਲ ਸਿੰਘ ਦੀ ਉਮਰ ਸਿਰਫ਼ ਉਨੀ ਸਾਲ ਦੀ ਹੈ ਅਤੇ ਇੰਨੀ ਛੋਟੀ ਉਮਰ ਵਿੱਚ ਉਹ ਲੈਫਟੀਨੈਂਟ ਬਣ ਚੁੱਕਿਆ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਿੱਚ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ।ਬਿਲਾਵਲ ਸਿੰਘ ਦੀ ਮਾਤਾ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਬਿਲਾਵਲ ਸਿੰਘ ਦੇ ਪਿਤਾ ਇਸ ਦੁਨੀਆ ਵਿਚ ਨਹੀਂ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਰਹਿੰਦੀ ਸੀ ਕਿ ਉਨ੍ਹਾਂ ਦੇ ਬੱਚੇ ਉਸ ਮੁਕਾਮ ਤਕ ਪਹੁੰਚ ਸਕਣਗੇ ਜਾਂ ਨਹੀਂ।ਜਿਸ ਮੁਕਾਮ ਉਤੇ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਪਹੁੰਚਾਉਣਾ ਚਾਹੁੰਦੇ ਸੀ, ਪਰ ਅੱਜ

ਜਿਸ ਤਰੀਕੇ ਨਾਲ ਬਿਲਾਵਲ ਸਿੰਘ ਲੈਫਟੀਨੈਂਟ ਬਣ ਚੁੱਕਿਆ ਹੈ ਅਤੇ ਇੰਨੀ ਛੋਟੀ ਉਮਰ ਵਿੱਚ ਉਸ ਨੇ ਉੱਚਾ ਮੁਕਾਮ ਹਾਸਲ ਕਰ ਲਿਆ ਹੈ। ਉਸ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੈ।ਇਸ ਤੋਂ ਇਲਾਵਾ ਬਿਲਾਵਲ ਸਿੰਘ ਦੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਬਿਲਾਵਲ ਸਿੰਘ ਬਹੁਤ ਹੀ ਮਿਹਨਤੀ ਹੈ ਅਤੇ ਉਹ ਹਮੇਸ਼ਾਂ ਹੀ ਲੈਫਟੀਨੈਂਟ ਬਣਨ ਲਈ ਮਿਹਨਤ ਕਰਦਾ ਰਿਹਾ।ਉਸ ਦੀ ਦਿਨ ਰਾਤ ਦੀ ਮਿਹਨਤ ਕਾਰਨ ਹੀ ਅੱਜ ਉਹ ਲੈਫਟੀਨੈਂਟ ਦੇ ਅਹੁਦੇ ਨੂੰ ਹਾਸਲ ਕਰ ਚੁੱਕਿਆ ਹੈ ਅਤੇ ਇਸ ਵਜ੍ਹਾ ਕਾਰਨ ਉਨ੍ਹਾਂ ਨੂੰ ਬਹੁਤ ਜ਼ਿਆਦਾ

ਖੁਸ਼ੀ ਹੈ।ਇਸ ਤੋਂ ਇਲਾਵਾ ਬਿਲਾਵਲ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਲੈਫਟੀਨੈਂਟ ਬਣਨ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਹੈ,ਕਿਉਂਕਿ ਉਨ੍ਹਾਂ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਸੀ ਅਤੇ ਜਦੋਂ ਕਿਸੇ ਦੀ ਮਿਹਨਤ ਦਾ ਫਲ ਉਸ ਨੂੰ ਮਿਲਦਾ ਹੈ ਤਾਂ ਖੁਸ਼ੀ ਹੋਣਾ ਤਾਂ ਲਾਜ਼ਮੀ ਹੈ।ਸੋ ਬਿਲਾਵਲ ਸਿੰਘ ਨੇ ਲੈਫਟੀਨੈਂਟ ਬਣਨ ਤੋਂ ਬਾਅਦ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕੀਤਾ ਹੀ ਹੈ।ਇਸ ਦੇ ਨਾਲ ਹੀ ਉਸ ਨੇ ਪੂਰੇ ਸੂਬੇ ਦਾ ਨਾਮ ਵੀ ਰੌਸ਼ਨ ਕੀਤਾ ਹੈ।ਇਸ ਤੋਂ ਇਲਾਵਾ ਬਿਲਾਵਲ ਸਿੰਘ ਨੂੰ ਦੇਖ ਕੇ ਹੋਰ ਵੀ ਬਹੁਤ ਸਾਰੇ

ਨੌਜਵਾਨਾਂ ਨੂੰ ਇਹ ਸੇਧ ਮਿਲੇਗੀ ਕਿ ਜੇਕਰ ਕੋਈ ਕਿਸੇ ਮੁਕਾਮ ਤਕ ਪਹੁੰਚਣ ਦੀ ਠਾਣ ਲਵੇ ਤਾਂ ਉਸ ਸਮੇਂ ਉਮਰ ਕੋਈ ਵੀ ਮਾਇਨੇ ਨਹੀਂ ਰੱਖਦੀ।ਜੇਕਰ ਕੋਈ ਮਿਹਨਤ ਕਰਦਾ ਹੈ ਤਾਂ ਉਸ ਨੂੰ ਕਦੇ ਨਾ ਕਦੇ ਉਸ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ।

Leave a Reply

Your email address will not be published.