102 ਦਿਨਾਂ ਤੋਂ ਟਾਵਰ ਤੇ ਬੈਠੇ ਈ ਟੀ ਟੀ ਅਧਿਆਪਕ ਦੀ ਹਾਲਤ ਹੋਈ ਨਾਜ਼ੁਕ,ਕੀ ਮੌਤ ਤੋਂ ਬਾਅਦ ਕਰਨਗੀਆਂ ਵਿਰੋਧੀ ਪਾਰਟੀਆਂ ਸਿਆਸਤ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਵਿੱਚ ਈਟੀਟੀ ਅਤੇ ਟੈੱਟ ਪਾਸ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੋ ਵਿਅਕਤੀ ਟਾਵਰ ਉੱਤੇ ਪਿਛਲੇ ਕਰੀਬ ਸੌ ਦਿਨਾਂ ਤੋਂ ਬੈਠੇ ਹੋਏ ਹਨ,ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਇਸ ਮੁੱਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਭਾਵ ਉਨ੍ਹਾਂ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਬਾਰੇ ਕੋਈ ਵੀ ਗੱਲਬਾਤ ਨਹੀਂ ਕੀਤੀ ਜਾ ਰਹੀ।ਹੁਣ ਖ਼ਬਰ ਸਾਹਮਣੇ ਆ ਰਹੀ ਹੈ ਜੋ ਟਾਵਰ ਉੱਤੇ ਬੈਠੇ ਹੋਏ ਨੌਜਵਾਨ ਹਨ ਉਨ੍ਹਾਂ ਦੇ ਵਿਚੋਂ ਇਕ ਦੀ ਤਬੀਅਤ ਬਹੁਤ ਖ਼ਰਾਬ ਹੋ ਚੁੱਕੀ ਹੈ ਅਤੇ ਉਸ ਦਾ ਸ਼ੂਗਰ ਲੈਵਲ ਬਹੁਤ ਜ਼ਿਆਦਾ ਘਟ ਚੁੱਕਿਆ ਹੈ,ਇੱਥੇ ਪ੍ਰਸ਼ਾਸਨ ਵੱਲੋਂ ਇਕ ਐਂਬੂਲੈਂਸ ਦਾ ਖਡ਼੍ਹੀ ਕੀਤੀ ਗਈ ਹੈ।ਪਰ ਡਾਕਟਰਾਂ ਦੀ ਕੋਈ ਵੀ ਟੀਮ ਉੱਪਰ ਜਾ ਕੇ ਉਸ

ਨੌਜਵਾਨ ਦਾ ਚੈੱਕਅੱਪ ਕਰਨ ਲਈ ਤਿਆਰ ਨਹੀਂ ਹੈ।ਜਿਸ ਕਾਰਨ ਕਿਸੇ ਵੀ ਸਮੇਂ ਉਸ ਨੌਜਵਾਨ ਨਾਲ ਅਣਹੋਣੀ ਹੋ ਸਕਦੀ ਹੈ।ਇਸ ਸਾਰੇ ਮੁੱਦੇ ਉੱਤੇ ਗੱਲਬਾਤ ਕਰਦੇ ਹੋਏ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਇਹ ਇੰਤਜ਼ਾਰ ਕਰ ਰਹੀਆਂ ਹਨ ਕਿ ਕਦੋਂ ਇਸ ਨੌਜਵਾਨ ਦੀ ਮੌਤ ਹੋਵੇ ਅਤੇ ਸਿਆਸੀ ਪਾਰਟੀਆਂ ਦੇ ਲੀਡਰ ਇੱਕ ਦੂਜੇ ਉੱਤੇ ਤੰਜ ਕੱਸਣ।ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਨਾਲ

ਭਗਵੰਤ ਮਾਨ ਅਤੇ ਹੋਰ ਬਹੁਤ ਸਾਰੇ ਲੀਡਰਾਂ ਨੇ ਅੰਮ੍ਰਿਤਸਰ ਵਿੱਚ ਵੱਡਾ ਇਕੱਠ ਕੀਤਾ ਸੀ ਤਾਂ ਉਸ ਸਮੇਂ ਉਹ ਇਸ ਨੌਜਵਾਨ ਦਾ ਹਾਲ ਚਾਲ ਪੁੱਛ ਸਕਦੇ ਸੀ। ਇਸ ਤੋਂ ਇਲਾਵਾ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹਰਿਆਣਾ ਵਿੱਚ ਗੋਲਡਨ ਹਟੋ ਵਾਲੇ ਰਾਮ ਸਿੰਘ ਰਾਣਾ ਦਾ ਹਾਲ ਚਾਲ ਪੁੱਛ ਕੇ ਆਏ ਹਨ ਤਾਂ ਉਸ ਸਮੇਂ ਉਹ ਵੀ ਇੱਥੇ ਆ ਕੇ ਇਸ ਨੌਜਵਾਨ ਦੇ ਹਾਲਾਤ ਬਾਰੇ ਜਾਣ ਸਕਦੇ ਸੀ।ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਤੋਂ ਤਾਂ ਹੁਣ ਉਮੀਦ ਹੀ ਕਰਨੀ ਬੇਕਾਰ ਹੈ।ਦੱਸ ਦਈਏ ਕਿ ਪਟਿਆਲਾ ਦੀ ਮਹਾਰਾਣੀ ਪਰਨੀਤ ਕੌਰ ਜੋ ਕਿ ਇਸ ਟਾਵਰ ਤੋਂ ਕੁਝ ਹੀ ਕਿਲੋਮੀਟਰ ਦੂਰ ਹਨ,ਉਨ੍ਹਾਂ ਵੱਲੋਂ ਵੀ ਇਸ ਨੌਜਵਾਨ ਉੱਤੇ ਬਾਰੇ ਕੋਈ ਵੀ ਗੱਲਬਾਤ ਨਹੀਂ ਕੀਤੀ ਜਾ ਰਹੀ ਅਤੇ ਸਾਰੇ ਲੀਡਰ ਇਸੇ ਉਡੀਕ ਵਿੱਚ ਹਨ ਕਿ ਕਦੋਂ ਇਸ ਨੌਜਵਾਨ ਦੀ ਮੌਤ ਹੋਵੇ ਅਤੇ ਕੈਪਟਨ ਸਰਕਾਰ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਪੰਜ ਲੱਖ ਰੁਪਿਆ ਦੇਣ ਅਤੇ ਇਨ੍ਹਾਂ ਦੇ

ਪਰਿਵਾਰ ਵਿੱਚੋਂ ਕਿਸੇ ਇਕ ਨੂੰ ਨੌਕਰੀ ਦੇਣ ਅਤੇ ਇਸ ਮਾਮਲੇ ਨੂੰ ਦਬਾਅ ਦੇਣ ਅਤੇ ਉਨ੍ਹਾਂ ਦੀਆਂ ਵਿਰੋਧੀ ਪਾਰਟੀਆਂ ਨੂੰ ਅਜਿਹਾ ਲੱਗ ਰਿਹਾ ਹੈ ਕਿ ਜਦੋਂ ਇਸ ਨੌਜਵਾਨ ਦੀ ਮੌਤ ਹੋ ਜਾਵੇਗੀ ਤਾਂ ਉਸ ਤੋਂ ਬਾਅਦ ਉਹ ਕੈਪਟਨ ਸਰਕਾਰ ਦੇ ਖ਼ਿਲਾਫ਼ ਬੋਲਣਗੇ, ਜਿਸ ਕਾਰਨ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ।ਪਰ ਕਿਸੇ ਵੱਲੋਂ ਵੀ ਇਸ ਨੌਜਵਾਨ ਦੀ ਸਿਹਤ ਜਾਂ ਫਿਰ ਈਟੀਟੀ ਅਤੇ ਬੇਰੋਜ਼ਗਾਰ ਨੌਜਵਾਨਾਂ ਬਾਰੇ ਨਹੀਂ ਸੋਚਿਆ ਜਾ ਰਿਹਾ।

Leave a Reply

Your email address will not be published. Required fields are marked *